Awaaz Qaum Di

ਰਾਸ਼ਟਰਪਤੀ ਰਾਜਪਕਸ਼ੇ ਦਾ ਐਲਾਨ, ਕਿਹਾ – ਸ੍ਰੀਲੰਕਾ ‘ਚ ਫੜੀਆਂ ਗਈਆਂ ਭਾਰਤੀ ਮਛੇਰਿਆਂ ਦੀਆਂ ਕਿਸ਼ਤੀਆਂ ਛੱਡੀਆਂ ਜਾਣਗੀਆਂ

ਨਵੀਂ ਦਿੱਲੀ ਸ੍ਰੀਲੰਕਾਈ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨਾਲ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨੇ ਦੁਵੱਲੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਸ੍ਰੀਲੰਕਾਈ ਰਾਸ਼ਟਰਪਤੀ ਨੂੰ ਜਿੱਤ ਦੀ ਵਧਾਈ ਦਿੱਤੀ। ਮੋਦੀ ਨੇ ਕਿਹਾ ਕਿ ਇਹ ਸਾਡੇ ਲਈ ਸਨਮਾਨ ਵਾਲੀ ਗੱਲ ਹੈ ਕਿ ਰਾਸ਼ਟਰਪਤੀ ਰਾਜਪਕਸ਼ੇ ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਭਾਰਤ ਨੂੰ ਚੁਣਿਆ ਤੇ ਅਹੁਦਾ ਸੰਭਾਲਣ ਦੇ ਦੋ ਹਫ਼ਤਿਆਂ ਅੰਦਰ ਭਾਰਤ ‘ਚ ਸਾਨੂੰ ਉਨ੍ਹਾਂ ਦੇ ਸਨਮਾਨ ਦਾ ਮੌਕਾ ਦਿੱਤਾ।
ਪੀਐੱਮ ਮੋਦੀ ਨੇ ਕਿਹਾ, ‘ਆਪਸੀ ਸੁਰੱਖਿਆ ਲਈ ਤੇ ਅੱਤਵਾਦ ਖ਼ਿਲਾਫ਼ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਮੈਂ ਰਾਸ਼ਟਰਪਤੀ ਰਾਜਪਕਸ਼ੇ ਨਾਲ ਵਿਸਤਾਰ ਨਾਲ ਚਰਚਾ ਕੀਤੀ ਹੈ। ਦੱਸਿਆ ਗਿਆ ਕਿ ਭਾਰਤ ਇਸ ਦੇ ਮੱਦੇਨਜ਼ਰ ਸ੍ਰੀਲੰਕਾ ਨੂੰ ਸਹਾਇਤਾ ਰਾਸ਼ੀ ਵੀ ਦੇ ਰਿਹਾ ਹੈ।
ਪੀਐੱਮ ਮੋਦੀ ਨੇ ਕਿਹਾ, ‘ਪ੍ਰਮੁੱਖ ਭਾਰਤੀ ਸੰਸਥਾਵਾਂ ‘ਚ ਸ੍ਰੀਲੰਕਾ ਦੇ ਪੁਲਿਸ ਅਧਿਕਾਰੀ ਕਾਊਂਟਰ ਟੈਰਰ ਟ੍ਰੇਨਿੰਗ ਪ੍ਰਾਪਤ ਕਰ ਰਹੇ ਹਨ। ਰਾਸ਼ਟਰਪਤੀ ਰਾਜਪਕਸ਼ੇ ਨੇ ਕਿਹਾ, ‘ਅਸੀਂ ਕਈ ਮੁੱਦਿਆਂ ‘ਤੇ ਗੱਲਬਾਤ ਕੀਤੀ। ਅਸੀਂ ਇਸ ‘ਤੇ ਵੀ ਚਰਚਾ ਕੀਤੀ ਕਿ ਭਾਰਤ ਤੇ ਸ੍ਰੀਲੰਕਾ ਕਿਵੇਂ ਜ਼ਰੂਰੀ ਆਰਥਿਕ ਮੁੱਦਿਆਂ ‘ਤੇ ਇਕੱਠੇ ਮਿਲ ਕੇ ਕੰਮ ਕਰ ਸਕਦੇ ਹਨ।’
ਪੀਐੱਮ ਮੋਦੀ ਨੇ ਕਿਹਾ, ‘ਮੈਨੂੰ ਭਰੋਸਾ ਹੈ ਕਿ ਸ੍ਰੀਲੰਕਾ ਸਰਕਾਰ ਤਾਮਿਲਾਂ ਦੀ ਸਮਾਨਤਾ, ਨਿਆਂ, ਸ਼ਾਂਤੀ ਤੇ ਸਨਮਾਨ ਦੀਆਂ ਖਾਹਸ਼ਾਂ ਪੂਰੀਆਂ ਕਰਨ ਲਈ ਰਿਕੌਂਸੀਲੇਸ਼ਨ ਦੀ ਪ੍ਰਕਿਰਿਆ ਅੱਗੇ ਵਧਾਏਗੀ। ਮੋਦੀ ਨੇ ਕਿਹਾ, ‘ਤੁਹਾਨੂੰ (ਸ੍ਰੀਲੰਕਾਈ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ) ਪ੍ਰਾਪਤ ਲੋਕ ਫ਼ਤਵਾ ਇਕ ਸੰਗਠਿਤ ਮਜ਼ਬੂਤ ਤੇ ਖ਼ੁਸ਼ਹਾਲ ਸ੍ਰੀਲੰਕਾ ਲਈ ਸ੍ਰੀਲੰਕਾਈ ਲੋਕਾਂ ਦੀਆਂ ਖਹਾਸ਼ਾਂ ਨੂੰ ਪ੍ਰਗਟਾਉਂਦਾ ਹੈ। ਇਸ ਸਬੰਧੀ ਭਾਰਤ ਦੀਆਂ ਸ਼ੁੱਭ ਕਾਮਨਾਵਾਂ ਤੇ ਸਹਿਯੋਗ ਹਮੇਸ਼ਾ ਸ੍ਰੀਲੰਕਾ ਦੇ ਨਾਲ ਹੈ।
ਮੋਦੀ ਨੇ ਕਿਹਾ, ‘ਚੋਣਾਂ ‘ਚ ਫ਼ੈਸਲਾਕੁੰਨ ਜਿੱਤ ਲਈ ਮੈਂ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਚੋਣ ਪ੍ਰਕਿਰਿਆ ਸੁਚਾਰੂ ਢੰਗ ਨਾਲ ਸੰਪੰਨ ਹੋਈ, ਇਸ ਦੇ ਲਈ ਮੈਂ ਸ੍ਰੀਲੰਕਾ ਦੀ ਜਨਤਾ ਨੂੰ ਵਧਾਈ ਦਿੰਦਾ ਹਾਂ। ਸ੍ਰੀਲੰਕਾ ‘ਚ ਲੋਕਤੰਤਰ ਦੀ ਮਜ਼ਬੂਤੀ ਤੇ ਪਰਪੱਕਤਾ ਮਾਣ ਤੇ ਖ਼ੁਸ਼ੀ ਦਾ ਮੌਕਾ ਹੈ।’
ਇਸ ਤੋਂ ਪਹਿਲਾਂ ਸ੍ਰੀਲੰਕਾਈ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਦੇ ਭਾਰਤ ਆਗਮਨ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਹੈਦਰਾਬਾਦ ਹਾਊਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੋਤਬਾਯਾ ਨੇ ਮੁਲਾਕਾਤ ਕੀਤੀ। ਉਨ੍ਹਾਂ ਰਾਜਘਾਟ ‘ਤੇ ਮਹਾਤਮਾ ਗਾਂਧੀ ਦੇ ਸਮਾਰਕ ‘ਤੇ ਸ਼ਰਧਾਂਜਲੀ ਵੀ ਭੇਟ ਕੀਤੀ। ਤਿੰਨ ਦਿਨਾ ਅਧਿਕਾਰਤ ਯਾਤਰਾ ‘ਤੇ ਭਾਰਤ ਆਏ ਨਵੇਂ ਚੁਣੇ ਗਏ ਸ੍ਰੀਲੰਕਾਈ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਮਹੱਤਵਪੂਰਨ ਖੇਤਰਾਂ ‘ਚ ਦੁਵੱਲੇ ਸਬੰਧ ਮਜ਼ਬੂਤ ਕਰਨ ਦੀ ਦਿਸ਼ਾ ‘ਚ ਗੱਲਬਾਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਰਾਜਪਕਸ਼ੇ ਵੀਰਵਾਰ ਨੂੰ ਰਾਸ਼ਟਰਪਤੀ ਰਾਜਧਾਨੀ ਦਿੱਲੀ ਪਹੁੰਚੇ ਸਨ। ਰਾਸ਼ਟਰਪਤੀ ਦੇ ਰੂਪ ‘ਚ ਅਹੁਤਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੈ। ਭਾਰਤ ਪਧਾਰੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਦਾ ਸਵਾਗਤ ਕੇਂਦਰੀ ਮੰਤਰੀ ਵੀਕੇ ਸਿੰਘ ਨੇ ਕੀਤਾ ਸੀ। MP

 

 

Follow me on Twitter

Contact Us