Awaaz Qaum Di

186 ਬੰਦ ਮਾਮਲਿਆਂ ਨੂੰ ਸੁਪਰੀਮ ਕੋਰਟ ਮੁੜ ਵਿਚਾਰੇਗਾ, SIT ਨੇ ਬੰਦ ਲਿਫ਼ਾਫ਼ੇ ‘ਚ ਦਾਇਰ ਕੀਤੀ ਰਿਪੋਰਟ

ਨਵੀਂ ਦਿੱਲੀ 1984 ਸਿੱਖ ਦੰਗਾ ਮਾਮਲੇ ‘ਚ ਸ਼ੁੱਕਵਰਾਰ ਨੂੰ ਸੁਪਰੀਮ ਕੋਰਟ ‘ਚ ਅਹਿਮ ਸੁਣਵਾਈ ਹੋਈ। ਅਦਾਲਤ ਨੇ ਕਿਹਾ ਕਿ 1984 ਸਿੱਖ ਦੰਗਾ ਮਾਮਲਿਆਂ ਸਬੰਧੀ ਜੱਜ (ਸੇਵਾ ਮੁਕਤ) ਸ਼ਿਵ ਨਾਰਾਇਣ ਢੀਂਗਰਾ ਤਹਿਤ ਵਿਸ਼ੇਸ਼ ਜਾਂਚ ਟੀਮ (Special Investigation Team) ਵੱਲੋਂ ਇਕ ਸੀਲਬੰਦ ਕਵਰ ‘ਚ ਪੇਸ਼ ਰਿਪੋਰਟ ‘ਤੇ ਵਿਚਾਰ ਕਰੇਗੀ। ਇਹ ਮਾਮਲੇ ਪਹਿਲਾਂ ਸੀਬੀਆਈ ਨੇ ਸਬੂਤਾਂ ਦੀ ਘਾਟ ਕਾਰਨ ਬੰਦ ਕਰ ਦਿੱਤੇ ਸਨ। ਇੱਥੇ ਦੱਸ ਦੇਈਏ ਕਿ ਐੱਸਐੱਨ ਢੀਂਗਰਾ ਦੀ ਅਗਵਾਈ ਵਾਲੀ SIT ਸੁਪਰੀਮ ਕੋਰਟ ‘ਚ ਪਹਿਲਾਂ ਹੀ ਇਹ ਰਿਪੋਰਟ ਸੌਂਪ ਚੁੱਕੀ ਹੈ। ਇਸ ਵਿਚ 186 ਮਾਮਲੇ ਸਬੂਤਾਂ ਤੇ ਗਵਾਹਾਂ ਦੀ ਘਾਟ ਕਾਰਨ ਬੰਦ ਕਰ ਦਿੱਤੇ ਗਏ ਸਨ। ਸੀਬੀਆਈ ਦੇ ਇਸ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਨੇ ਐੱਸਆਈਟੀ ਦਾ ਗਠਨ ਕੀਤਾ ਸੀ ਜਿਸ ਦੀ ਅਗਵਾਈ ਐੱਸਐੱਨ ਢੀਂਗਰਾ ਕਰ ਰਹੇ ਸਨ। MP

 

 

Follow me on Twitter

Contact Us