Awaaz Qaum Di

ਹੈਦਰਾਬਾਦ : ਮਹਿਲਾ ਡਾਕਟਰ ਨਾਲ ਦਰਿੰਦਗੀ ਮਾਮਲੇ ‘ਚ ਮੁੱਖ ਦੋਸ਼ੀ ਸਣੇ 4 ਗ੍ਰਿਫਤਾਰ

ਹੈਦਰਾਬਾਦ  ਤੇਲੰਗਾਨਾ ਪੁਲਸ ਨੇ ਕਿਹਾ ਹੈ ਕਿ ਹੈਦਰਾਬਾਦ ‘ਚ ਸੜੀ ਹਾਲਤ ‘ਚ ਜਿਸ ਮਹਿਲਾ ਡਾਕਟਰ ਦੀ ਲਾਸ਼ ਮਿਲੀ ਹੈ, ਕਤਲ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ। ਦੂਜੇ ਪਾਸੇ ਤੇਲੰਗਾਨਾ ਦੇ ਇਕ ਮੰਤਰੀ ਨੇ ਇਹ ਕਹਿ ਕੇ ਵਿਵਾਦ ਪੈਦਾ ਕਰ ਦਿੱਤਾ ਕਿ ਮਹਿਲਾ ਨੂੰ ਆਪਣੀ ਭੈਣ ਦੀ ਥਾਂ ਪੁਲਸ ਨੂੰ ਫੋਨ ਕਰਨਾ ਚਾਹੀਦਾ ਸੀ। ਪੁਲਸ ਨੇ ਦੱਸਿਆ ਕਿ ਬਲਾਤਕਾਰ ਤੇ ਕਤਲ ਦੇ ਮਾਮਲੇ ‘ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਕਾਰਨ ਦੇਸ਼ ਭਰ ‘ਚ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਦੇ ਚੰਦਰਸ਼ੇਖਰ ਰਾਵ ਦੇ ਬੇਟੇ ਅਤੇ ਨਾਗਰਿਕ ਪ੍ਰਸ਼ਾਸਨ ਦੇ ਮੰਤਰੀ ਕੇ.ਟੀ.ਐੱਮ. ਰਾਮਾ ਰਾਵ ਨੇ ਕਿਹਾ ਕਿ ਉਹ ਮਾਮਲੇ ‘ਤੇ ਵਿਅਕਤੀਗਤ ਤੌਰ ‘ਤੇ ਨਜ਼ਰ ਰੱਖਣਗੇ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਹਾਦਸੇ ‘ਤੇ ਹੈਰਾਨੀ ਜ਼ਾਹਿਰ ਕਰਦੇ ਹੋਏ ਇਸ ਨੂੰ ਖੌਫਨਾਕ ਅਤੇ ਬਿਨਾਂ ਉਕਸਾਵੇ ਦੀ ਹਿੰਸਾ ਦੱਸਿਆ ਅਤੇ ਕਿਹਾ ਕਿ ਇਹ ਕਲਪਨਾ ਤੋਂ ਪਰੇ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਕਿਹਾ ਕਿ ਇਸ ਮਾਮਲੇ ਦੇ ਮੱਦੇਨਜ਼ਰ ਸਾਰੇ ਸੂਬਿਆਂ ਨੂੰ ਸਲਾਹ ਜਾਰੀ ਕਰੇਗਾ ਕਿ ਉਹ ਔਰਤਾਂ ਖਿਲਾਫ ਅਪਰਾਧਾਂ ‘ਤੇ ਰੋਕ ਲਗਾਉਣ ਲਈ ਸਾਵਧਾਨੀ ਭਰੇ ਕਦਮ ਚੁੱਕਣ। MP

 

 

Follow me on Twitter

Contact Us