Awaaz Qaum Di

ਸਨੀ ਗਾਖਲ ਦਾ ਸਿੰਗਲ ਟਰੈਕ ‘ਪੀ ਲੈਣ ਦੇ’ ਰਿਲੀਜ਼

ਜਲੰਧਰ (ਰਮੇਸ਼ ਗਾਬਾ/ਬੀਨਾ) ਪੰਜਾਬੀ ਗਾਇਕ ਸਨੀ ਗਾਖਲ ਦਾ ਸਿੰਗਲ ਟਰੈਕ ‘ਪੀ ਲੈਣ ਦੇ’ ਪਿਛਲੇ ਦਿਨੀਂ ਰਿਲੀਜ਼ ਕੀਤਾ ਗਿਆ। ਅਮਰ ਆਡਿਓ ਵਾਲੀ ਜਾਰੀ ਇਸ ਗੀਤ ਨੂੰ ਰਾਜਿੰਦਰ  ਸਨਮ ਨੇ ਲਿਖਿਆ ਹੈ ਤੇ ਮਿਊਜ਼ਿਕ ਬੀਲਿਵਰ ਵੱਲੋਂ ਦਿੱਤਾ ਗਿਆ ਹੈ। ਗੀਤ ਦਾ ਫਿਲਮਾਂਕਣ ਹਰਸਿਮਰਨ ਸਹੋਤਾ ਵੱਲੋਂ ਕੀਤਾ ਗਿਆ ਹੈ। ਸਨੀ ਗਾਖਲ ਨੇ ਦੱਸਿਆ ਕਿ ਇਸ ਗੀਤ ਨੂੰ ਅੱਜ ਦੇ ਨਵੇਂ ਦੌਰ ਮੁਤਾਬਿਕ ਫ਼ਿਲਮਾਇਆ ਤੇ ਗਾਇਆ ਗਿਆ ਹੈ। ਇਹ ਗੀਤ ਹਰ ਵਰਗ ਦੇ ਲੋਕਾਂ ਨੂੰ ਪਸੰਦ ਆਏਗਾ। ਗੀਤ ਨੂੰ ਯੂ-ਟਿਉਬ ‘ਤੇ ਵੀ ਵੇਖਿਆ ਜਾ ਸਕਦਾ ਹੈ। MP

 

 

Follow me on Twitter

Contact Us