Awaaz Qaum Di

ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਬਾਰੇ ਇੱਕ ਹਿੰਦੂ ਵੀਰ ਦੇ ਵਿਚਾਰ

ਜਦ ਮੈਂ ਸ੍ਰੀ ਅੰਮ੍ਰਿਤਸਰ ਦੇ ਹਾਲ ਬਾਜਾਰ ਦੇ ਗੇਟ ਨੇੜੇ ਇੱਕ ਦੁਕਾਨ ‘ਤੇ ਅਖ਼ਬਾਰ ਖ੍ਰੀਦਣ ਗਿਆਂ ਤਾਂ ਮੇਰੇ ਖ਼ਾਲਸਈ ਪਹਿਰਾਵੇ ਨੂੰ ਵੇਖ ਕੇ ਦੁਕਾਨਦਾਰ ਕਹਿਣ ਲੱਗਾ “ਬਾਬਾ ਜੀ! ਤੁਸੀਂ ਦਮਦਮੀ ਟਕਸਾਲ ਤੋਂ ਆਏ ਓ ?” ਮੈਂ ਕਿਹਾ ਹਾਂਜੀ, ਦਾਸ ਟਕਸਾਲ ਦਾ ਵਿਦਿਆਰਥੀ ਏ। ਅੱਗੋਂ ਕਹਿੰਦਾ “ਤੁਸੀਂ ਕਦੇ ਸੰਤ ਭਿੰਡਰਾਂਵਾਲ਼ਿਆਂ ਦੇ ਦਰਸ਼ਨ ਕੀਤੇ ਨੇ ?” ਮੈਂ ਕਿਹਾ ਨਹੀਂ ਵੀਰ, ਮੇਰਾ ਤਾਂ ਜਨਮ ਹੀ 1984 ਤੋਂ ਕਾਫ਼ੀ ਚਿਰ ਬਾਅਦ ਹੋਇਆ।

ਤੇ ਉਹ ਹਿੰਦੂ ਵੀਰ ਕਹਿਣ ਲੱਗਾ ਬਾਬਾ ਜੀ! “ਮੈਂ ਤਾਂ ਸੰਤਾਂ ਦੇ ਦਰਸ਼ਨ ਬੜੀ ਵਾਰ ਕੀਤੇ ਨੇ, ਤੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਅਸਲੀ ਸੰਤ ਸਨ। ਉਹਨਾਂ ਦੇ ਦਰਸ਼ਨ ਕਰਕੇ ਮਨ ਨੂੰ ਬੜੀ ਸ਼ਾਂਤੀ ਮਿਲ਼ਦੀ ਸੀ। ਸੰਤਾਂ ਵਰਗਾ ਕੋਈ ਨਹੀਂ ਦਿਸਿਆ ਮੈਨੂੰ ਇਸ ਦੁਨੀਆਂ ‘ਤੇ ਉਹ ਮਹਾਨ ਸੰਤ ਸੀ ਜੋ ਗਰੀਬਾਂ ਤੇ ਮਜ਼ਲੂਮਾਂ ਦਾ ਰਖਵਾਲਾ ਸੀ ਤੇ ਸੰਤ ਭਿੰਡਰਾਂਵਾਲ਼ੇ ਇੱਕ ਮਿੰਟ ‘ਚ ਲੋਕਾਂ ਦੇ ਮਸਲੇ ਹੱਲ ਕਰ ਦਿੰਦੇ ਸਨ ਜਿਹੜੇ ਕਨੂੰਨ ਤੇ ਅਦਾਲਤਾਂ ਤੋਂ ਦਸਾਂ-ਪੰਦਰਾਂ ਸਾਲਾਂ ‘ਚ ਵੀ ਹੱਲ ਨਹੀਂ ਸਨ ਹੁੰਦੇ। ਸੰਤਾਂ ਦੀਆਂ ਬਾਂਹਾਂ ਗੋਡਿਆਂ ਤਕ ਲੰਬੀਆਂ ਸਨ ਤੇ ਸੰਤਾਂ ਦਾ ਭਾਸ਼ਣ ਸੁਣ ਕੇ ਸਾਰੀ ਥਕਾਵਟ ਦੂਰ ਹੋ ਜਾਂਦੀ ਸੀ। ਸੰਤ ਭਿੰਡਰਾਂਵਾਲ਼ੇ ਹੱਕਾਂ ਦੀ ਗੱਲ ਕਰਦੇ ਸਨ ਪਰ ਸਰਕਾਰ ਨੂੰ ਉਹਨਾਂ ਦੀਆਂ ਸੱਚੀਆਂ ਗੱਲਾਂ ਚੰਗੀਆ ਨਾ ਲੱਗੀਆਂ ਤੇ ਸਰਕਾਰ ਨੇ ਜਦੋਂ ਸੰਤਾਂ ਨੂੰ ਮਾਰਨ ਲਈ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਤਾਂ ਮੈਂ ਬੜਾ ਰੋਇਆਂ ਤੇ ਹੁਣ ਸੰਤਾਂ ਦੀ ਫੋਟੋ ਵੇਖ ਕੇ ਗੁਜਾਰਾ ਕਰਦਾ ਹਾਂ।”

ਸੰਤਾਂ ਬਾਰੇ ਵਿਚਾਰਾਂ ਕਰਦਿਆਂ ਉਸ ਹਿੰਦੂ ਵੀਰ ਨੇ ਆਪਣਾ ਨਾਮ ਸ੍ਰੀ ਭੂਤ ਨਾਥ ਦੱਸਿਆ ਤੇ ਕਹਿੰਦਾ ਕਿ ਮੈਂ ਸੰਤ ਭਿੰਡਰਾਂਵਾਲ਼ਿਆਂ ਦਾ ਬੜਾ ਕੱਟੜ ਫੈਨ ਆਂ। ਜੇ ਉਹ ਅੱਜ ਹੁੰਦੇ ਤਾਂ ਪੰਜਾਬ ਦਾ ਮਹੌਲ ਬੜਾ ਵਧੀਆ ਹੋਣਾ ਸੀ।

  • ਰਣਜੀਤ ਸਿੰਘ ਦਮਦਮੀ ਟਕਸਾਲ

(ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ)

ਮੋ: 88722-93883. GM

 

 

Follow me on Twitter

Contact Us