Awaaz Qaum Di

ਮਾਫੀਆਂ ਡਾਨ ਸਿਰਸਾ ਕੋਲੋ ਸੰਗਤ ਦੇ 195 ਕਰੋੜ ਅਤੇ ਜੀਕੇ ਕੋਲੋ 5 ਕਰੋੜ ਵਸੁਲੇ ਜਾਣੇ ਚਾਹੀਦੇ ਹਨ:- ਪਰਮਜੀਤ ਸਿੰਘ ਸਰਨਾ


ਅਸੀ 200 ਕਰੋੜ ਛਡ ਕੇ ਅਾੲੇ ਸੀ 
ਨਵੀ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਕਮੇਟੀ ਨੇ ਆਪਣੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ 5 ਕਰੋੜ ਰੁਪਏ ਦਾ ਗਬਨ ਕਰਨ ਦਾ ਮਤਾ ਪਾਸ ਕਰਨ ਦੇ ਇਕ ਦਿਨ ਬਾਅਦ ਇਸ ਮੁੱਦੇ ਨੂੰ ਲੈ ਕੇ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਕਟਹਿਰੇ ਵਿਚ ਖੜਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਕਹਿਣਾਂ ਹੈ ਕਿ ਗੁਰੂ ਘਰ ਦੀ ਗੋਲਕ ਵਿਚੋਂ ਕੱਢੇ ਗਏ ਬਾਕੀ 195 ਕਰੋੜ ਰੁਪਏ ਸਿਰਸਾ ਤੇ ਉਸ ਦੇ ਸਾਥੀਆਂ ਕੋਲੋਂ ਵਸੂਲੇ ਜਾਣੇ ਚਾਹੀਦੇ ਹਨ ਕਿਉਂਕਿ ਇਹ ਲੁੱਟ ਸਿਰਸਾ ਦੇ ਜਨਰਲ ਸਕੱਤਰ ਰਹਿਣ ਦੇ ਸਮੇਂ ਵਿਚ ਹੋਈ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਸ੍ਰ: ਪ੍ਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸਭ ਕੁਝ ਸਮੂੰਹ ਸੰਗਤਾਂ ਦੀ ਜਾਣਕਾਰੀ ਵਿਚ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਦੋਂ ਅਸੀਂ ਦਫਤਰ ਛੱਡਿਆ ਸੀ ਤਾਂ ਉਸ ਸਮੇਂ ਨਗਦੀ ਤੇ ਪ੍ਰੋਜੈਕਟ ਸਮੇਤ ਇਸ ਦਾ ਖਜ਼ਾਨਾ ਕਰੀਬ 200 ਕਰੋੜ ਰੁਪਏ ਦਾ ਸੀ ਅਤੇ ਜਦੋਂ ਮਨਜੀਤ ਸਿੰਘ ਜੀ ਕੇ ਨੂੰ ਪ੍ਰਧਾਨ ਦੀ ਪਦਵੀ ਤੋਂ ਹਟਨਾ ਪਿਆ ਤਾਂ ਉਸ ਦੇ ਅਧੀਨ ਰਹੇ ਸਿਰਸਾ ਨੇ ਪ੍ਰਧਾਨਗੀ ਦਾ ਔਹਦਾ ਸੰਭਾਲ ਲਿਆ। ਉਸ ਸਮੇਂ ਤੱਕ ਦਿੱਲੀ ਕਮੇਟੀ ਦਿਵਾਲੀਆਂ ਹੋਣ ਦੇ ਕਗਾਰ ਉੱਤੇ ਆ ਗਈ ਸੀ। ਪਰ ਹੁਣ ਸਿਰਸਾ ਦੀ ਪ੍ਰਧਾਨਗੀ ਹੇਠ ਮਹਾਂ ਘੋਟਾਲਿਆਂ ਦੇ ਬੋਝ ਹੇਠਾਂ ਕਮੇਟੀ ਦੱਬ ਕੇ ਰਹਿ ਗਈ ਹੈ।

ਸ੍ਰ: ਸਰਨਾ ਨੇ  ਕਿਹਾ ਜੀਕੇ ਦੇ ਵਿਰੁੱਧ ੫ ਕਰੋੜ ਦੀ ਵਸੂਲੀ ਦੇ ਪ੍ਰਸਤਾਵ ਨਾਲ ਸਿਰਸਾ ਅਤੇ ਉਸ ਦੇ ਸਾਥੀਆਂ ਨੇ ਬਾਕੀ 195 ਕਰੋੜ ਰੁਪਏ ‘ਤੇ ਪਰਦਾ ਪਾਉਣ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਅਸੀ ਇਸ ਮਾਫੀਆ ਡੋਨ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਸੰਗਤਾਂ ਵੱਲੋਂ ਆਇਆ ਦਸਵੰਧ ਕਿਸੇ ਦੀ ਨਿੱਜੀ ਜਗੀਰ ਨਹੀ ਹੁੰਦਾ। ਅਗਰ ਸਿਰਸਾ ਤੇ ਉਸ ਨੂੰ ਰਿਪੋਰਟ ਕਰਨ ਵਾਲੀ ਕਾਰਜਕਾਰਨੀ ਇਹ ਸਮਝਦੀ ਹੈ ਕਿ ਜੀਕੇ ਵੱਲ ਸਿਰਫ 5 ਕਰੋੜ ਰੁਪਏ ਬਕਾਇਆ ਹੈ ਤਾਂ ਸਿਰਸਾ ਅਤੇ ਹੋਰ ਕਾਰਜਕਾਰਨੀ ਦੇ ਔਹਦੇਦਾਰਾਂ ਨੂੰ ਬਾਕੀ 195 ਕਰੋੜ ਰੁਪਏ ਲਈ ਜਵਾਬਦੇਹੀ ਬਣਦੀ ਹੈ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਮੁੱਖ ਸ੍ਰ: ਸਰਨਾ ਨੇ ਸਿਰਸਾ ਤੇ ਉਸ ਦੀ ਕਾਰਜਕਾਰੀ ਟੀਮ ਕੋਲੋਂ ਬਕਾਇਆ 195 ਕਰੋੜ ਰੁਪਏ ਇਕੱਠਾ ਕਰਕੇ ਦਿੱਲੀ ਕਮੇਟੀ ਦੇ ਖਜ਼ਾਨੇ ਵਿਚ ਜਮਾਂ ਕਰਨ ਦੀ ਮੰਗ ਕੀਤੀ। ਜਿਸ ਤਰ੍ਹਾਂ ਕਿ ਉਹ ਜੀਕੇ ਕੋਲੋਂ 5 ਕਰੋੜ ਰੁਪਏ ਮੰਗ ਰਹੇ ਹਨ।

ਸ੍ਰ: ਸਰਨਾ ਨੇ ਕਿਹਾ ਕਿ ਮਹਾਂ-ਘੋਟਾਲੇ ਦੀ ਵਜਾ ਕਰਕੇ ਨਗਦੀ ਅਤੇ ਹੋਰ ਪ੍ਰੋਜੈਕਟਾਂ ਵਿਚ 200 ਕਰੋੜ ਰੁਪਏ ਦੀ ਲੁੱਟ ਕੀਤੀ ਗਈ। ਉਸ ਸਮੇਂ ਸਿਰਸਾ ਨੂੰ ਜਨਰਲ ਸਕੱਤਰ ਹੋਣ ਦੇ ਨਾਤੇ ਰਜਾਮੰਦੀ ਮਿਲੀ ਹੋਈ ਸੀ। ਸਿਰਸਾ ਹੁਣ ਖੁਦ ਹੀ ਜੱਜ ਬਣ ਬਣਕੇ ਆਪਣੇ ਆਪ ਨੂੰ ਬਹੁਤ ਚਲਾਕ ਚੁਸਤ ਸਮਝ ਰਿਹਾ ਹੈ। ਪਰ ਅਸੀ ਇਸ ਸਾਰੀ ਭ੍ਰਿਸ਼ਟ ਕਰਜਕਾਰਨੀ ਨੂੰ ਕਿਸੇ ਵੀ ਤਰ੍ਹਾਂ ਬਚ ਕੇ ਨਹੀ ਨਿਕਲਣ ਦੇਵਾਂਗੇ।

ਸਰਨਾ ਨੇ ਦੱਸਿਆ ਕਿ ਪੰਜਾਬੀ ਬਾਗ ਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਸਾਹਮਣੇ ਆਏ 70 ਲੱਖ ਰੁਪਏ ਦੇ ਘਪਲੇ ਲਈ ਸਿਰਸਾ ਤੇ ਉਸ ਦੀ ਕਾਰਜਕਾਰਨੀ ਹੀ ਜੁੰਮੇਵਾਰ ਹੈ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖੀ ਨੇ ਕਿਹਾ ਕਿ ਸਿਰਸਾ ਦੇ ਫਰਜੀਵਾੜੇ ਦੀ ਇਹ ਖਾਸ ਪਛਾਣ ਹੈ ਕਿ ਅੰਦਰੂਨੀ ਖਾਤਿਆਂ ਦੀ ਰਕਮ ਨੂੰ ਵਧਾ ਚੜਾ ਕੇ ਝੂਠੀਆਂ ਰਸੀਦਾਂ ਪੇਸ਼ ਕਰਨੀਆਂ। ਗੁਰੂ ਘਰ ਦੀ ਗੋਲਕ ਨੂੰ ਲੁੱਟਣ ਲਈ ਵੀ ਇਹੀ ਹੱਥਕੰਡਾ ਵਰਤਿਆ ਗਿਆ। ਸਿਰਸਾ ਦੇ ਆਦੇਸ਼ ਕਰਕੇ ਹੀ ਦਿੱਲੀ ਕਮੇਟੀ ਦੇ ਅਕਾਂਉਟੈਂਟ ਨੇ ਸਹੀ ਬੈਂਕ ਡਿਪਾਜਿਟ ਅਤੇ ਬੈਂਕ ਟ੍ਰਾਂਸਫਰ ਦੇ ਨਾਂ ਹੇਠ ਜਾਰੀ ਕੀਤੇ ਗਏ ਸਕੂਲ ਦੇ ਚਲਾਨਾਂ ਦੀ ਰਕਮ ਵਿਚ ਭਾਰੀ ਫਰਕ ਨੂੰ ਅਣਗੌਲਿਆ ਕੀਤਾ ਹੈ। ਖਾਸ ਕਰਕੇ ਸਿਰਸਾ ਸਟਾਇਲ ਡਕੈਤੀ ਵਿਚ ਭਾਰੀ ਰਕਮ ਸਿਰਸਾ ਅਤੇ ਕੰਪਨੀ ਨੇ ਆਪਣੀਆਂ ਨਿੱਜੀ ਤਜੌਰੀਆਂ ਵਿਚ ਭਰੀ। ਸਿਰਸਾ ਤੇ ਉਸ ਦੀ ਫਰਾਡ ਟੀਮ ਨੂੰ ਇਕ ਮਿੰਟ ਲਈ ਵੀ ਦਿੱਲੀ ਕਮੇਟੀ ਦੇ ਔਹਦੇਦਾਰ ਬਣੇਂ ਰਹਿਣ ਦਾ ਕੋਈ ਅਧਿਕਾਰ ਨਹੀ ਹੈ। ਉਨ੍ਹਾਂ ਨੂੰ ਤੁਰੰਤ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾਂ ਚਾਹੀਦਾ ਹੈ। GM

 

 

Follow me on Twitter

Contact Us