Awaaz Qaum Di

ਬਲਾਤਕਾਰੀਆਂ ਨੂੰ ਚੁਰਾਹੇ ‘ਤੇ ਫ਼ਾਂਸੀ ਦੇਣ ਦਾ ਕਾਨੂੰਨ ਬਣਾਓ


–  ਦੇਸ਼ ਦੀ ਬੇਟੀਆਂ ਦੇ ਅਪਮਾਨ ਨਾਲ ਹਰ ਭਾਰਤੀ ਦਾ ਸਿਰ ਸ਼ਰਮ ਨਾਸ ਝੁੱਕ ਗਿਆ ਹੈ :  ਸ਼ਾਹੀ ਇਮਾਮ ਪੰਜਾਬ ਦਾ ਬਿਆਨ
ਲੁਧਿਆਣਾ  (Harminder makkar)   :  ਹੈਦਰਾਬਾਦ ‘ਚ ਯੁਵਾ ਮਹਿਲਾ ਡਾਕਟਰ ਪ੍ਰਿਅੰਕਾ ਰੇੱਡੀ  ਦੇ ਬਲਾਤਕਾਰ  ਤੋਂ ਬਾਅਦ ਅੱਗ ਲਗਾ ਕੇ ਕੀਤੀ ਗਈ ਹੱਤਿਆ ਦੀ ਕੜੇ ਸ਼ਬਦਾਂ ‘ਚ ਨਿੰਦਿਆ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਇਸਨੂੰ ਦੇਸ਼ ਭਰ ਲਈ ਸ਼ਰਮਨਾਕ ਕਰਾਰ ਦਿੱਤਾ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਆਏ ਦਿਨ ਦੇਸ਼ ‘ਚ ਬੇਟੀਆਂ ਦੇ ਨਾਲ ਹੋ ਰਹੀਆਂ ਅਜਿਹੀਆਂ ਘਿਣਾਉਣੀਆਂ ਘਟਨਾਵਾਂ ਲਈ ਜਿੱਥੇ ਸਮਾਜ ਦੀ ਬੀਮਾਰ ਮਾਨਸਿਕਤਾ ਜ਼ਿੰਮੇਦਾਰ ਹੈ ਉਥੇ ਹੀ ਲਚਰ ਕਾਨੂੰਨ ਵਿਵਸਥਾ ਨਾਲ ਵੀ ਅਪਰਾਧੀ ਬੈਖੌਫ ਨਜ਼ਰ ਆਉਂਦੇ ਹਨ । ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਦੇਸ਼ ਭਰ ਦੀਆਂ ਬੇਟੀਆਂ ਨੂੰ ਆਪਣੀ ਰੱਖਿਆ ਲਈ ਫ੍ਰੀ ਅਸਲਾਹ ਲਾਇਸੇਂਸ ਦੇਣਾ ਚਾਹੀਦਾ ਹੈ ਅਤੇ ਇੱਜਤ ‘ਤੇ ਹਮਲਾ ਕਰਣ ਵਾਲੀਆਂ ਨੂੰ ਆਤਮ – ਸਨਮਾਨ ਲਈ ਮਾਰਣ ‘ਤੇ ਮੁਕੱਦਮੇ  ਦੀ ਬਜਾਏ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਦੇਸ਼ ‘ਚ ਮੌਕਾ ਮਿਲਦੇ ਹੀ ਮਾਂ-ਭੈਣ-ਬੇਟੀਆਂ ਦੇ ਨਾਲ ਦਰਿੰਦਗੀ ਕਰਣ ਵਾਲੇ ਕੋਈ ਵਿਦੇਸ਼ੀ ਨਹੀਂ ਹਨ ਇਹ ਇਸ ਦੇਸ਼ ਅਤੇ ਸਮਾਜ ਦੇ ਉਹ ਦਰਿੰਦੇ ਹਨ ਜਿਨ•ਾਂ ਦੇ ਘਰਾਂ ‘ਚ ਕਦੇ ਉਨ•ਾਂ ਨੂੰ ਇਹ ਸਿਖਾਇਆ ਹੀ ਨਹੀਂ ਗਿਆ ਕਿ ਬਾਹਰ ਸਮਾਜ ‘ਚ ਨਜ਼ਰ  ਆਉਣ ਵਾਲੀ ਹਰ ਇੱਕ ਮਹਿਲਾ ਤੁਹਾਡੀ ਮਾਂ – ਭੈਣ – ਧੀ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਕਨੂੰਨ ਵੀ ਲਚਰ ਹੈ ਬਲਾਤਕਾਰੀਆਂ ਦੇ ਮੁਕੱਦਮੇਂ ਦਾ ਸਿਰਫ 15 ਦਿਨਾਂ ‘ਚ ਫੈਸਲਾ ਹੋਣਾ ਚਾਹੀਦਾ ਹੈ ਅਤੇ ਆਰੋਪੀ ਨੂੰ ਵਿੱਚ ਚੁਰਾਹੇ ਫ਼ਾਂਸੀ ਦੀ ਸਜਾ ਦਿੱਤੀ ਜਾਣੀ ਚਾਹੀਦੀ ਹੈ, ਤਾਂ ਕਿ ਫਿਰ ਕਦੇ ਕੋਈ ਅਜਿਹੀ ਹਰਕਤ ਕਰਣ ਦੀ ਸੋਚ ਵੀ ਨਾ ਸਕੇ । ਸ਼ਾਹੀ ਇਮਾਮ ਨੇ ਕਿਹਾ ਕਿ ਹਰ ਮਾਮਲੇ ‘ਚ ਧਰਮ ਦੇ ਨਾਮ ‘ਤੇ ਸਿਆਸਤ ਕਰਣ ਵਾਲੀਆਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਬੇਟੀਆਂ ਸਿਰਫ ਬੇਟੀਆਂ ਹੁੰਦੀਆਂ ਹਨ ਚਾਹੇ ਆਪਣੇ ਘਰ ਦੀਆਂ ਹੋਣ ਜਾਂ ਦੂਜੇ ਦੇ ਘਰ ਦੀਆਂ ਹੋਣ । ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਨੇ ਕਿਹਾ ਕਿ ਕੇਂਦਰ ਸਹਿਤ ਸਾਰੇ ਸੂਬੀਆਂ ਦੇ ਗ੍ਰਹਿ ਮੰਤਰੀ ਜੇਕਰ ਦੇਸ਼ ਦੀਆਂ ਬੇਟੀਆਂ ਦੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾ ਸਕਦੇ ਤਾਂ ਉਨ•ਾਂ ਨੂੰ ਆਪਣੇ ਮੰਤਰੀ ਪਦ ਤੋਂ ਇਸਤੀਫਾ ਦੇ ਦੇਣਾ ਚਾਹੀਦਾ ਹੈ।  ਸ਼ਾਹੀ ਇਮਾਮ ਨੇ ਕਿਹਾ ਕਿ ਇਤਹਾਸ ‘ਚ ਇਹ ਗੱਲਾਂ ਕਾਲੇ ਸ਼ਬਦਾਂ ‘ਚ ਲਿਖੀਆਂ ਜਾਣਗੀਆਂ ਕਿ ਦੇਸ਼ ‘ਚ ਬੇਟੀਆਂ ਨਾਲ ਬਲਾਤਕਾਰ ਹੁੰਦੇ ਸਨ,  ਜਨਤਾ ਰੋਸ਼ ਮੁਜਾਹਰਾ ਕਰਦੀ  ਸੀ ਅਤੇ ਸਰਕਾਰਾਂ ਸੁੱਤੀਆਂ ਰਹਿੰਦੀਆਂ ਸਨ । GM

 

 

Follow me on Twitter

Contact Us