Awaaz Qaum Di

ਰੋਸ਼ਨ ਕਰਨਾ ਪਿੰਡ ਦਾ ਨਾਂ

ਜਦੋਂ ਵਿਦੇਸ਼ ਵੱਲ, ਉਡਾਰੀਆਂ ਲਾਈਆਂ

ਬੇਬੇ ਬਾਪੂ ਦੀਆਂ, ਅੱਖਾਂ ਭਰ ਆਈਆਂ

ਹੁਣ ਬਨੇਰੇ ਵੱਲ, ਤੱਕਦੇ ਬੈਠੇ ਕਾਂ,

ਠੱਠੀ ਭਾਈ,ਦਾ ਰੋਸ਼ਨ ਕਰਨਾ ਨਾਂ।
ਸਖ਼ਤ ਮੇਹਨਤਾ ,ਕਰੀ ਜਾਦੇ ਹਾਂ

ਗਰਮੀ, ਸਰਦੀ ਜਰੀ ਜਾਂਦੇ ਹਾਂ

ਹੁਣ ਟੀ ਵੀ ਤੇ ,ਜਲਦੀ ਜਾਣਾ ਆ,

ਠੱਠੀ ਭਾਈ ,ਦਾ ਰੋਸ਼ਨ ਕਰਨਾ ਨਾਂ।
ਅਖ਼ਬਾਰਾਂ ਦੇ ਵਿੱਚ ,ਖ਼ਬਰਾਂ ਛਪਦੀਆਂ

ਕੲੀ ਰੂਹਾਂ ,ਪੜ੍ਹ ਕੇ ਦੱਸਦੀਆਂ

ਹੋਈ ਜਾਂਦੀ ਹੈ, ਠਾਹ ਠਾਹ,

ਠੱਠੀ ਭਾਈ ,ਦਾ ਰੋਸ਼ਨ ਕਰਨਾ ਨਾਂ।
ਸੱਭਿਆਚਾਰ ,ਸੰਭਾਲ ਰੱਖਣਾ

ਆਉਣ ਵਾਲੀ ,ਪਨੀਰੀ ਨੂੰ ਦੱਸਣਾਂ

ਸੁਖਚੈਨ, ਲਿਖ ਤੇ ਭਲਾ ਲੈ ਗਾ,

ਠੱਠੀ ਭਾਈ,ਦਾ ਰੋਸ਼ਨ ਕਰਨਾ ਨਾਂ।
ਜ਼ਿਲਾ ਮੋਗਾ ਤੇ ,ਤਹਿਸੀਲ ਬਾਘਾਪੁਰਾਣਾ

ਮਰਕੇ ਮਿੱਟੀ ,ਪੰਜਾਬ ਵਿੱਚ ਹੋ ਜਾਣਾ,

ਦੁਬਈ ,ਵਿੱਚ ਭਾਵੇਂ ਡੇਰੇ ਲਏ ਲਾ,

ਠੱਠੀ ਭਾਈ ,ਦਾ ਰੋਸ਼ਨ ਕਰਨਾ ਨਾਂ।
,ਜਿਉਣ ਵਾਲੇ ,ਪਿੰਡ ਨਾਨਕੇ ਮੇਰੇ

ਉੱਥੇ ਸੀ ਪਹਿਲਾਂ, ਰੈਣ ਬਸੇਰੇ

ਹੁਣ ਤਾਂ ਗਲੀਆਂ, ਕਰਨ ਭਾ ਭਾ,

ਠੱਠੀ ਭਾਈ ,ਦਾ ਰੋਸ਼ਨ ਕਰਨਾ ਨਾਂ।

ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ)

00971527632924 GM

 

 

Follow me on Twitter

Contact Us