Awaaz Qaum Di

ਗਾਇਕ ਗੁਰਚਰਨ ਸੱਲ੍ਹਣ ਆਪਣੇ ਨਵੇਂ ਗੀਤਾਂ ਦੀ ਰਿਕਾਰਡਿੰਗ ਲਈ ਪੰਜਾਬ ਆਇਆ

ਬਠਿੰਡਾ (ਗੁਰਬਾਜ ਗਿੱਲ) -ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਬੁਲੰਦ ਅਵਾਜ਼ ਨਾਲ ਵਿਲੱਖਣ ਪਹਿਚਾਣ ਬਣਾਉਣ ਵਾਲਾ ਪ੍ਰਸਿੱਧ ਗਾਇਕ ਗੁਰਚਰਨ ਸੱਲ੍ਹਣ ਆਪਣੇ ਨਵੇਂ ਗੀਤ ਦੀ ਰਿਕਾਰਡਿੰਗ ਲਈ ਪੰਜਾਬ ਆਇਆ। ਆਪਣੇ ਨਵੇਂ ਟਰੈਕ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਗਾਇਕ ਗੁਰਚਰਨ ਸੱਲਣ ਨੇ ਦੱਸਿਆ ਕਿ ਉਹ ਆਪਣੇ ਨਵੇਂ ਤਿੰਨ ਟਰੈਕ ਰਿਕਾਰਡ ਕਰੇਗਾ, ਜਿੰਨ੍ਹਾਂ ਵਿੱਚ ਦੋ ਦੋਗਾਣੇ ਅਤੇ ਇੱਕ ਲੋਕ-ਤੱਥ ਸ਼ਾਮਿਲ ਹੈ ਅਤੇ ਇਹਨਾਂ ਵਿੱਚੋਂ ਦੋਗਾਣਿਆਂ ਨੂੰ ਕਲਮ-ਬੱਧ ਕੀਤਾ ਹੈ ਗੀਤਕਾਰ ਚੰਨੀ ਘੁੱਦੂਵਾਲੀਆ ਅਤੇ ਜਸਵਿੰਦਰ ਸੰਧੂ ਭੰਗੇਵਾਲੀਆ ਨੇ। ਬਾਕੀ ਲੋਕ-ਤੱਥ ਮੇਰਾ ਖੁਦ ਦਾ ਲਿਖਿਆ ਹੋਇਆ ਹੈ। ਇਹਨਾਂ ਗੀਤਾਂ ਨੂੰ ਪ੍ਰਸਿੱਧ ਸੰਗੀਤਕਾਰ ਬਿੱਕਾ ਮਨਹਾਰ ਵੱਲੋਂ ਬੜੀ ਰੂਹ ਨਾਲ ਤਿਆਰ ਕੀਤਾ ਗਿਆ ਹੈ। ਦੋਗਾਣਿਆ ਤੋਂ ਉਹਨਾਂ ਆਪਣੇ ਲੋਕ-ਤੱਥ ਬਾਰੇ ਜ਼ਿਕਰ ਕੀਤਾ ਕਿ ਉਹ ਦੋਗਾਣੇ ਬਾਅਦ ਵਿੱਚ ਰਿਲੀਜ਼ ਕਰਨਗੇ, ਪਹਿਲਾ ਲੋਕ-ਤੱਥ ਆਪਣੇ ਚਾਹੁੰਣ ਵਾਲਿਆ ਦੀ ਕਚਹਿਰੀ ਲੈ ਕੇ ਦਸੰਬਰ ਦੇ ਦੂਜੇ ਹਫਤੇ ਸਨਮੁੱਖ ਹੋਣਗੇ। ਉਹਨਾਂ ਆਪਣੇ ਚਹੇਤਿਆਂ ਦਾ ਇਸ ਤੋਂ ਪਹਿਲਾ ਆਏ ਆਪਣੇ ਟਰੈਕ ‘ਕਾਕੇ ਵਰਸਿਜ਼ ਮਾਪੇ’ ਨੂੰ ਮਣਾਂ-ਮੂੰਹੀ ਪਿਆਰ/ ਸਤਿਕਾਰ ਦੇਣ ਲਈ ਧੰਨਵਾਦ ਕੀਤਾ ਅਤੇ ਉਮੀਦ ਵੀ ਕੀਤੀ ਕਿ ਜਿਸ ਤਰ੍ਹਾਂ ਉਹਦੇ ਸਰੋਤਿਆਂ ਨੇ ਉਹਨੂੰ ਪਹਿਲਾ ਰੱਜਵਾਂ ਪਿਆਰ ਦਿੱਤਾ ਮੇਰੇ ਇਸ ਟਰੈਕ ਨੂੰ ਵੀ ਭਰਵਾਂ ਹੁੰਗਾਰਾ ਦੇਣਗੇ। GM

 

 

Follow me on Twitter

Contact Us