Awaaz Qaum Di

‘ ਘੁਣੱਤਰ ‘

ਸੁਹੇਲ ਸਿੰਘ ਤੇ ਬਘੇਲ ਸਿੰਘ ਤਾਏ ਚਾਚੇ ਚੋਂ ਭਰਾ ਸਨ । ਸਾਰਾ ਪਿੰਡ ਦੋਨਾਂ ਦੀ ਇਜ਼ੱਤ ਕਰਦਾ ਸੀ । ਸੁਹੇਲ ਸਿੰਘ ਨੇ ਆਪਣੇ ਬੱਚਿਆਂ ਨੂੰ ਸੈੱਟ ਕਰ ਲਿਆ ਸੀ ਬਾਹਰਲੇ ਦੇਸ਼ਾਂ ‘ਚ ਭੇਜਣ ਲਈ ਤਿਆਰ ਬਰ ਤਿਆਰ ਹੋ ਗਿਆ ਸੀ । ਬਘੇਲ ਸਿੰਘ ਅਨਪੜ੍ਹ ਤੇ ਸ਼ੁਰੂ ਤੋਂ ਹੀ ਸ਼ਰਾਰਤੀ ਅਨਸਰ ਸੀ । ਅੱਜ ਆਪਣੀ ਪਸਤੋ ( ਬੋਲੀ ) ‘ਚ ਆਪਣੇ ਪੁੱਤਰਾਂ ਨੂੰ ਸਮਝਾਇਆ ਕਿ ਝੋਨੇ ਦੀ ਪਰਾਲੀ ( ਰਹਿੰਦ ਖੂੰਹਦ) ਨੂੰ ਅੱਗ ਲਾ ਕੇ ਸਾੜ ਦੇਵੋ ।
ਆਪਣੀ ਖੇਵਟ ਤਾਂ ਤੁਹਾਡੇ ਚਾਚੇ ਨਾਲ ਸਾਂਝੀ ਹੈ ਮਾਲ ਮਹਿਕਮੇ ਮੁਤਾਬਿਕ ਪਰਚਾ ਤਾਂ ਸਾਰਿਆਂ ‘ਤੇ ਦਰਜ ਹੋਵੇਗਾ । ਤੁਹਾਡੇ ਚਚੇਰੇ ਭਰਾ ਵੀ ਜਹਾਜ਼ ਨਹੀਂ ਚੜ੍ਹ ਸਕਣਗੇ ।
ਗੁਰਮੀਤ ਸਿੱਧੂ ਕਾਨੂੰਗੋ ਗਲੀ ਨੰਬਰ 11 ਸੱਜੇ ਡੋਗਰ ਬਸਤੀ ਫਰੀਦਕੋਟ
81465 93089 GM

 

 

Follow me on Twitter

Contact Us