Awaaz Qaum Di

ਸੇਰਗੜ੍ਹ ਚੀਮਾ ਵਿਖੇ ਕ੍ਰਿਕਟ ਟੂਰਨਾਮੈਂਟ ਕਰਵਾਇਆ


ਸੰਦੌੜ (ਹਰਮਿੰਧਰ ਸਿੰਘ ਭੱਟ)

ਨੇੜਲੇ ਪਿੰਡ ਸੇਰਗੜ੍ਹ ਚੀਮਾ ਵਿਖੇ ਸਿੰਗਲ ਵਿਕਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਖਿਡਾਰੀਆਂ ਨੇ ਭਾਗ ਲਿਆ।ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਕੁਲਬੀਰ ਮਹੋਲੀ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਕਾਲਾ ਸੁਲਤਾਨਪੁਰ ਨੇ ਦੂਜਾ ਸਥਾਨ ਹਾਸਲ ਕੀਤਾ।ਜੇਤੂ ਅਤੇ ਉਪਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਵੰਡੇ ਗਏ।ਅੰਤ ਵਿਚ ਗਰੀਬ ਅਤੇ ਲੋੜਬੰਦ ਲੋਕਾਂ ਦੀ ਮਦਦ ਲਈ ਯਤਨਸੀਲ ਸੰਸਥਾ ‘ਗਰੀਬ ਦੀ ਸੇਵਾ ਰੱਬ ਦੀ ਸੇਵਾ’ ਐਨ.ਜੀ.ਓ ਦੇ ਮੁੱਖ ਪ੍ਰਬੰਧਕ ਗੁਰਦੀਪ ਸਿੰਘ ਜਗਦਿਓ ਦਾ ਨੌਜਵਾਨਾਂ ਵੱਲੋਂ ਵਿਸ਼ੇਸ ਸਨਮਾਨ ਕੀਤਾ ਗਿਆ।ਇਸ ਮੌਕੇ ਟੂਰਨਾਮੈਂਟ ਦੇ ਪ੍ਰਬੰਧਕ ਮਨਦੀਪ ਸਿੰਘ, ਗੁਰਦੀਪ ਸਿੰਘ ਜਗਦਿਓ, ਗੁਰਪ੍ਰੀਤ ਸਿੰਘ ਚੀਮਾ, ਗੁਰਿੰਦਰ ਸਿੰਘ ਗੋਲਡੀ, ਲਵਦੀਪ ਸਿੰਘ ਲਵੀ, ਮਨਦੀਪ ਸਿੰਘ, ਹਰਜੋਤ ਸਿੰਘ, ਗੁਰਦੀਪ ਸਿੰਘ ਬੱਬੂ, ਨਵੀ ਚੀਮਾ, ਤਰਨੀ ਚੀਮਾ,ਅਨੂਪ ਸਿੰਘ ਆਦਿ ਹਾਜ਼ਰ ਸਨ। GM

 

 

Follow me on Twitter

Contact Us