Awaaz Qaum Di

ਖਾਲਸਾ ਕਾਲਜ ਸੰਦੌੜ ਦੇ ਵਿਦਿਆਰਥੀਆਂ ਦਾ ਟੂਰ ਲਿਜਾਇਆ ਗਿਆ

ਸੰਦੌੜ (ਹਰਮਿੰਦਰ ਸਿੰਘ ਭੱਟ)

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਦੇ ਵਿਦਿਆਰਥੀਆਂ ਵਿਦਿਅਕ ਅਤੇ ਧਾਰਮਿਕ ਟੂਰ ਦਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਸੁਲਤਾਨਪੁਰ ਲੋਧੀ ਵਿਖੇ ਲਿਜਾਇਆ ਗਿਆ।ਡਾ. ਬਚਿੱਤਰ ਸਿੰਘ ਅਤੇ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਗÂੁ ਟੂਰ ਨੂੰ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਸਕੱਤਰ ਜਨਰਲ ਗਿਆਨੀ ਬਾਬੂ ਸਿੰਘ ਨੇ ਰਵਾਨਾ ਕੀਤਾ।ਸਾਇੰਸ ਸਿਟੀ ਵਿਖੇ ਵਿਦਿਆਰਥੀਆਂ ਨੇ ਲੇਜ਼ਰ, ਸਟਿਮੂਲੇਟਰ, ਅਰਥਕਵਿਕ ਅਤੇ ਮੁੱਖ ਸੋਅ ਦਾ ਆਨੰਦ ਮਾਣਿਆ।ਸਾਇੰਸ ਸਿਟੀ ਪਹੁੰਚਣ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ।ਉਪਰੰਤ ਵਿਦਿਆਰਥੀਆਂ ਨੂੰ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ ਕਰਵਾਏ ਗਏ।ਟੂਰ ਦੌਰਾਨ ਵਿਦਿਆਰਥੀਆਂ ਨੂੰ ਟੂਰ ਦੌਰਾਨ ਪ੍ਰੋ. ਪ੍ਰਦੀਪ ਕੌਰ, ਪ੍ਰੋ. ਮਨਦੀਪ ਕੌਰ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਐਚ.ਐਸ ਧਾਲੀਵਾਲ, ਪ੍ਰੋ. ਸ਼ੇਰ ਸਿੰਘ ਵੀ ਹਾਜ਼ਰ ਸਨ। GM

 

 

Follow me on Twitter

Contact Us