Awaaz Qaum Di

ਸੰਤ ਬਾਬਾ ਹੀਰਾ ਸਿੰਘ ਜੀ ਖੁਖਰਾਣੇ ਵਾਲਿਆ ਦੀ ਸਾਲਾਨਾ ਬਰਸ਼ੀ ਸ਼ਰਧਾ ਤੇ ਧੁਮ-ਧਾਮ ਨਾਲ ਮਨਾਈ ਗਈ

ਮੋਗਾ ਧਰਮ ਅਤੇ ਵਿਰਸੇ ਦਾ ਗਿਆਨ ਵੰਡਣ ਵਾਲੇ ਮਹਾਪੁਰਖ ਸੰਤ ਬਾਬਾ ਹੀਰਾ ਸਿੰਘ ਜੀ ਦੀ ਸਾਲਾਨਾ ਬਰਸ਼ੀ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਪਿੰਡ ਖੁਖਰਾਣਾ ਬੜੀ ਸ਼ਰਧਾ ਤੇ ਧੁਮ-ਧਾਮ ਨਾਲ ਮਨਾਈ ਗਈ।
ਬਰਸ਼ੀ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਬੱਧਣੀ ਖੁਰਦ ਵਾਲਿਆ ਨੇ ਦੱਸਿਆ ਕਿ ਬਰਸ਼ੀ ਦੇ ਸਬੰਧ ਵਿੱਚ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗਾ ਉਪਰੰਤ ਧਾਰਮਿਕ ਦੀਵਾਨ ਸਜਿਆ। ਜਿਸ ਦੀ ਸ਼ੁਰੂਆਤ ਕਰਦੇ ਹੋਏ ਪ੍ਰਸਿੱਧ ਰਾਗੀ ਭਾਈ ਸੇਵਕ ਸਿੰਘ ਜੀ ਨੇ ਰਸ-ਭਿੰਨੇ ਕੀਰਤਨ ਰਾਹੀ ਸੰਗਤਾ ਨੂੰ ਨਿਹਾਲ ਕੀਤਾ। ਗਾਇਕ ਅਮਰਜੀਤ ਖੁਖਰਾਣਾ ਨੇ ਕੀਰਤਨ ਦਾ ਸ਼ਬਦ ਪੜ੍ਹ ਕੇ ਹਾਜਰੀ ਲਵਾਈ। ਅੰਤਰ-ਰਾਸ਼ਟਰੀ ਢਾਡੀ ਸਾਧੂ ਸਿੰਘ ਧੰਮੂ ਨੇ ਗੁਰ ਇਤਿਹਾਰ ਸੁਣਾ ਕੇ ਅਤੇ ਬਾਬਾ ਹੀਰਾ ਸਿੰਘ ਜੀ ਦੇ ਜੀਵਨ ਬਾਰੇ ਸੰਗਤਾ ਨੂੰ ਵਿਸਥਾਰ ਪੂਰਵਕ ਚਾਨਣਾ ਪਾਇਆ।
ਬਰਸ਼ੀ ਸਬੰਧੀ ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਵਿਖੇ ਆਰੰਭਤਾ ਦੇ ਪਹਿਲੇ ਦੋ ਦਿਨਾ ਦੋਰਾਨ ਹੋਏ ਕੀਰਤਨ ਦਰਬਾਰ ਵਿੱਚ ਸੰਗਤਾ ਨੇ ਵਿਸ਼ੇਸ਼ ਉਤਸ਼ਾਹ ਵਿਖਾਇਆ। ਬਰਸ਼ੀ ਸਬੰਧੀ ਹੋਏ ਸਾਰੇ ਸਮਾਗਮਾ ਵਿੱਚ ਚਾਹ, ਦੁੱਧ, ਖੀਰ, ਕੜਾਹ, ਹਲਵੇ, ਕਾਸਟਡ, ਫਲ ਅਤੇ ਗੁਰੁ ਕੇ ਅਟੁੱਟ ਲੰਗਰ ਚਲਦੇ ਰਹੇ। ਬਰਸ਼ੀ ਦੇ ਭੋਗ ਉਪਰੰਤ ਪਾਠੀ ਸਿੰਘ ਅਤੇ ਦੀਵਾਨ ਵਿੱਚ ਸੇਵਾ ਨਿਭਾਉਣ ਵਾਲੇ ਰਾਗੀ, ਢਾਡੀ ਜੱਥਿਆ ਦਾ ਗੁਰਦੁਆਰਾ ਬਾਬਾ ਹੀਰਾ ਸਿੰਘ ਜੀ ਖੁਖਰਾਣਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ ਨੇ ਵਿਸ਼ੇਸ ਸਨਮਾਣ ਕੀਤਾ।
ਬਰਸ਼ੀ ਸਮਾਗਮਾਂ ਦੌਰਾਨ ਲੜੀਆ, ਪਾਰਕਿੰਗ ਦਾ ਸੁਚੱਜਾ ਪ੍ਰਬੰਧ, ਵੱਖ-ਵੱਖ ਪ੍ਰਕਾਰ ਦੇ ਸਜੇ ਸਮਾਨ ਦੀਆਂ ਦੁਕਾਨਾ ਅਤੇ ਬੱਚਿਆਂ ਦੇ ਝੂਲੇ, ‘ਮਹਿਕ ਵਤਨ ਦੀ ਲਾਈਵ’ ਵੱਲੋਂ ਲੱਗੇ ਪੁਸਤਕਾਂ ਦੇ ਲੰਗਰ ਆਦਿ ਦਾ ਮਨਮੋਹਕ ਦ੍ਰਿਸ਼ ਵੇਖਣਯੋਗ ਸੀ। ਇਸ ਮੌਕੇ ਪਿੰਡ ਖੁਖਰਾਣਾ ਤੋਂ ਇਲਾਵਾ ਸਮੁੱਚੇ ਇਲਾਕੇ ਅਤੇ ਦੂਰ ਦੁਰਾਡੇ ਤੋਂ ਵੀ ਸੰਗਤ ਭਾਰੀ ਗਿਣਤੀ ਵਿੱਚ ਹਾਜਰ ਹੋਈ। GM

 

 

Follow me on Twitter

Contact Us