Awaaz Qaum Di

ਸੰਤ ਬਾਬਾ ਹੀਰਾ ਸਿੰਘ ਜੀ ਖੁਖਰਾਣੇ ਵਾਲਿਆ ਦੀ ਬਰਸ਼ੀ ਮੌਕੇ ਲੱਗਿਆ ੫੫੦ ਪੁਸਤਕਾ ਦਾ ਲੰਗਰ

ਮੋਗਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਪੁਰਬ ਨੂੰ ਸਮਰਪਿਤ ਧਰਮ ਅਤੇ ਵਿਰਸੇ ਦਾ ਗਿਆਨ ਵੰਡਣ ਵਾਲੇ ਮਹਾਪੁਰਖ ਸੰਤ ਬਾਬਾ ਹੀਰਾ ਸਿੰਘ ਜੀ ਖੁਖਰਾਣੇ ਵਾਲਿਆਂ ਦੀ ਸਾਲਾਨਾ ਬਰਸ਼ੀ ਮੌਕੇ ਪਿੰਡ ਖੁਖਰਾਣਾ ਵਿਖੇ ੫੫੦ ਪੁਸਤਕਾਂ ਦਾ ਲੰਗਰ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਧਰਮ ਅਤੇ ਵਿਰਸੇ ਦਾ ਗਿਆਨ ਵੰਡਣ ਵਾਲੇ ਮਹਾਪੁਰਖ ਸੰਤ ਬਾਬਾ ਹੀਰਾ ਸਿੰਘ ਜੀ ਖੁਖਰਾਣੇ ਵਾਲਿਆਂ ਦੀ ਸਾਲਾਨਾ ਬਰਸ਼ੀ ਮੌਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਮਹਿਕ ਵਤਨ ਦੀ ਲਾਈਵ’ ਵੱਲੋਂ ੫੫੦ ਪੁਸਤਕਾਂ ਦਾ ਲੰਗਰ ਲਗਾਇਆ ਗਿਆ।
ਨੋਜਵਾਨਾ ਨੂੰ ਸਾਹਿਤ ਨਾਲ ਜੋੜਨ ਦਾ ਉਪਰਾਲਾ ਕਰਦੇ ਹੋਏ ਇਸ ਪੁਸਤਕ ਲੰਗਰ ਵਿੱਚ ੧੩ ਵੰਨਗੀਆਂ ਦੀਆਂ ੫੫੦ ਪੁਸਤਕਾਂ ਸੰਗਤਾ ਨੂੰ ਮੁਫਤ ਭੇਟ ਕੀਤੀਆਂ ਗਈਆਂ ਜਿਨ੍ਹਾ ਵਿੱਚ ਭਵਨਦੀਪ ਸਿੰਘ ਪੁਰਬਾ ਦੀਆਂ ਪੁਸ਼ਤਕਾਂ ਮਣਕੇ ਤੇ ਭਖਦੇ ਮਸਲੇ, ਉੱਘੇ ਸਾਹਿਤਕਾਰ ਗੁਰਮੇਲ ਸਿੰਘ ਬੌਡੇ ਦੀਆਂ ਪੁਸ਼ਤਕਾਂ ਚਾਨਣ ਮੁਨਾਰਾ ਤੇ ਹੂੰਕ (ਨਾਵਲ), ਢਾਡੀ ਸਾਧੂ ਸਿੰਘ ਧੰਮੂ ਦੀ ਪੁਸ਼ਤਕ ਧੰਮੂ ਦੇ ਢਾਡੀ ਪ੍ਰਸੰਗ, ਸਾਹਿਤਕਾਰ ਬਲਵਿੰਦਰ ਸਿੰਘ ਚਾਨੀ ਦੀ ਪੁਸਤਕ ਕਾਵਿ ਪਰਾਗਾ, ਸਾਹਿਤਕਾਰ ਬਲਦੇਵ ਸਿੰਘ ਆਜਾਦ ਦੀ ਪੁਸਤਕ ਗੀਤਾ ਦਾ ਪਰਾਗਾ, ਜਗਦੇਵ ਬਰਾੜ ਦੀ ਪੁਸਤਕ ਕਬੱਡੀ ਜੋਰਾ ਤੇ, ਡਾ. ਜਗਤਾਰ ਸਿੰਘ ਦੀ ਪੁਸਤਕ ਪਰਮਿਲ ਦੇ ਫੁੱਲ, ਤੋਂ ਇਲਾਵਾ ਮੈਗਜੀਨ ਮਹਿਕ ਵਤਨ ਦੀ ਲਾਈਵ, ਲੋਹਮਣੀ, ਵਕਤ ਦੇ ਬੋਲ, ਸ਼ਬਦ-ਬੂੰਦ ਆਦਿ ਧਾਰਮਿਕ, ਸਾਹਿਤਕ ਅਤੇ ਖੇਡ ਪੁਸ਼ਤਕਾਂ ਸੰਗਤਾ ਨੇ ਆਪਣੀ ਪਸੰਦ ਅਨੁਸਾਰ ਪ੍ਰਾਪਤ ਕੀਤੀਆਂ।
ਇਸ ਮੌਕੇ ਮੁੱਖ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਜੀ, ‘ਮਹਿਕ ਵਤਨ ਦੀ ਲਾਈਵ’ ਦਾ ਸਟਾਫ, ਗੁਰਦੁਆਰਾ ਸੰਤ ਬਾਬਾ ਹੀਰਾ ਸਿੰਘ ਜੀ ਖੁਖਰਾਣਾ ਪ੍ਰਬੰਧਕ ਕਮੇਟੀ ਅਤੇ ਪਿੰਡ ਖੁਖਰਾਣਾ ਦੀ ਸੰਗਤ ਭਾਰੀ ਗਿਣਤੀ ਵਿੱਚ ਹਾਜਰ ਹੋਈ। GM

 

 

Follow me on Twitter

Contact Us