Awaaz Qaum Di

ਯੂਕੇ ਅੰਬੈਸੀ ਅਫਸਰ ਨੇ ਜੱਗੀ ਨਾਲ ਮੁਲਾਕਾਤ ਕੀਤੀ

ਜੱਗੀ ਜੌਹਲ, ਰਮਨਦੀਪ ਬੱਗਾ, ਗੁਗਨੀ ਅਤੇ ਹੋਰ ਦਿੱਲੀ ਅੈਨ ਅਾੲੀ ੲੇ ਅਦਾਲਤ ਵਿਚ ਹੋੲੇ ਪੇਸ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਅਜ ਜੱਗੀ ਜੌਹਲ, ਰਮਨਦੀਪ ਬੱਗਾ, ਅਮਨਿੰਦਰ ਸਿੰਘ, ਰਵੀ ਕਾਲਾ, ਪਹਾੜ ਸਿੰਘ ਅਤੇ ਹਰਦੀਪ ਸਿੰਘ ਸ਼ੇਰਾ ਸਮੇਤ ਹੋਰ ਬੰਦੀ ਸਿੰਘਾਂ ਨੂੰ  ਦਿੱਲੀ ਪੁਲਿਸ ਦੀ ਸਖਤ ਸੁਰਖਿਅਾ ਹੇਠ ਜੱਜ ਰਮੇਸ਼ ਸਿਅਾਲ ਦੀ ਅਦਾਲਤ ਅੰਦਰ ਵੱਖ ਵੱਖ ਕੇਸਾਂ ਦੀਅਾਂ ਵੱਖ ਵੱਖ ਧਾਰਾਵਾਂ ਅਧੀਨ ਸਮੇਂ ਤੋਂ ਤਕਰੀਬਨ ੲਿਕ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਅਾ ।ਅਜ ਅਦਾਲਤ ਅੰਦਰ ਜੱਗੀ ਜੌਹਲ ਨੂੰ ਮਿਲਣ ਲੲੀ ੳੁਚੇਚੇ ਤੌਰ ਤੇ ਬ੍ਰਿਟੀਸ਼ ਅੰਬੈਸੀ ਅਦਾਲਤ ਪਹੁੰਚੇ ਸਨ ਤੇ ੳੁਨਹਾਂ ਨੇ ਜੱਗੀ ਨਾਲ ਮਿਲਕੇ ਮਾਮਲੇ ਦੀ ਜਾਣਕਾਰੀ ਲੲੀ ।ਜ਼ਿਕਰਯੋਗ ਹੈ ਕਿ ੲਿਨਹਾਂ ਬੰਦੀ ਸਿੰਘਾਂ ਦੇ ਸਮੂਹ ਮਾਮਲੇ ਪੰਜਾਬ ਰਾਜ ਨਾਲ ਸੰਬੰਧਤ ਹਨ ਅਤੇ ਅੈਨ ਅਾੲੀ ੲੇ ਵਲੋ ਜਾਣਬੂਝ ਕੇ ਬੰਦੀ ਸਿੰਘ ਅਤੇ ੳੁਨਹਾਂ ਦੇ ਪਰਿਵਾਰ ਨੂੰ ਖਜ਼ਲ ਖੁਅਾਰ ਕਰਨ ਲੲੀ ਮਾਮਲੇ ਦਿੱਲੀ ਚਲਾੲੇ ਜਾ ਰਹੇ ਹਨ ੳੁਸ ਤੋਂ ਵੱਡੀ ਤ੍ਰਾਸਦੀ ੲਿਹ ਹੈ ੲਿਨਹਾਂ ਨਾਲ ਹੋੲੇ ਸਰਕਾਰੀ ਧੱਕੇ ਖਿਲਾਫ ਸਿੱਖ ਜੱਥੇਬੰਦੀਅਾਂ ਦਾ ਨਾ ਬੋਲਣਾਂ ਅਤੇ ਵਿਦੇਸ਼ਾ ਵਿਚ ਬੰਦੀ ਸਿੰਘਾਂ ਦੇ ਹੱਕ ਵਿਚ ਮੁਜਾਹਿਰੇ ਹੋਣੇ ਸਾਡੇ ਲੀਡਰਾਂ ਦਾ ਪੰਥਕ ਹੋਣ ਬਾਰੇ ਦਸਿਅਾ ਜਾ ਰਿਹਾ ਹੈ ।
ਅਜ ਚਲੇ ਮਾਮਲੇ ਵਿਚ ਸਿੰਘਾਂ ਵਲੋ ਵਕੀਲ ਜਸਪਾਲ ਸਿੰਘ ਮੰਝਪੁਰ, ਪਰਮਜੀਤ ਸਿੰਘ ਅਤੇ ੳੁਨਹਾਂ ਦੇ ਸਪੁਤਰ ਮਨਪ੍ਰੀਤ ਸਿੰਘ, ਬੰਕਿਮ ਕੁਲਸ਼੍ਰੇਸਥਾ ਅਤੇ ਕੁਲਵਿੰਦਰ ਕੌਰ ਪੇਸ਼ ਹੋੲੇ ਸਨ ਅਤੇ ਬੰਦੀ ਸਿੰਘਾਂ ਨੂੰ ਮਿਲਣ ਲੲੀ ੳੁਨਹਾਂ ਦੇ ਪਰਿਵਾਰਿਕ ਮੈਂਬਰ ਅਤੇ ਮਿਤਰ ਪਹੁੰਚੇ ਸਨ । ਚਲ ਰਹੇ ਮਾਮਲੇ ਵਿਚ ਲਗਾਤਾਰ 2 ਤਰੀਕਾਂ ਸਨ ਪਰ ਕਲ ਦੀ ਤਰੀਕ ਰੱਦ ਕਰ ਦਿੱਤੀ ਜਾਣ ਕਰਕੇ ਹੁਣ ਅਗਲੀ ਸੁਣਵਾੲੀ 23 ਜਨਵਰੀ ਨੂੰ ਹੋਵੇਗੀ । GM

 

 

Follow me on Twitter

Contact Us