Awaaz Qaum Di

ਆਂਗਨਵਾੜੀ ਸੈਂਟਰ ਮਿੱਠੇਵਾਲ ਵਿਖੇ ਗਰਭਵਤੀਆਂ ਨੂੰ ਦਿੱਤੀ ਜਾਣਕਾਰੀ

ਸੰਦੌੜ (Harminder Singh Bhatt) ਨੇੜਲੇ ਪਿੰਡ ਮਿੱਠੇਵਾਲ ਦੇ ਆਂਗਨਵਾੜੀ ਸੈਂਟਰ ਵੱਲੋਂ ਗਰਭਵਤੀ ਔਰਤਾਂ ਅਤੇ ਮਾਂਵਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।ਇਸ ਮੌਕੇ ਸੰਬੋਧਨ ਕਰਦਿਆਂ ਆਂਗਨਵਾੜੀ ਵਰਕਰ ਕਮਲਜੀਤ ਕੌਰ ਨੇ ਕਿਹਾ ਕਿ ਪੀ.ਐਮ.ਐਮ.ਵੀ ਵਾਈ(ਪ੍ਰਧਾਨ ਮੰਤਰੀ ਮਾਤਰਤਵ ਵੰਧਨਾ ਯੋਜਨਾ) ਤਹਿਤ ਪਹਿਲੇ ਬੱਚੇ ਦੇ ਜਨਮ ਮੌਕੇ ਮਾਵਾਂ ਨੂੰ ਪੰਜ ਹਜ਼ਾਰ ਰੁਪਏ ਸਹਾਇਤਾ ਰਾਸ਼ੀ ਮਿਲਦੀ ਹੈ ।ਇਸ ਮੌਕੇ ਉਹਨਾਂ ਨੇ ਆਂਗਨਵਾੜੀ ਕੇਂਦਰ ਵੱਲੋਂ ਦਿੱਤੀ ਜਾਂਦੀ ਖੁਰਾਕ ਦੀ ਮਹੱਤਤਾ ਬਾਰੇ ਵੀ ਦੱਸਿਆ।ਇਸ ਮੌਕੇ ਏ.ਐਨ.ਐਮ ਬਲਵੀਰ ਕੌਰ ਨੇ ਬਿਮਾਰੀਆਂ ਤੋਂ ਬਚਾਅ ਦੇ ਲਈ ਟੀਕਾਕਰਨ ਅਤੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਿਆ।ਇਸ ਮੌਕੇ ਮਪਹਵ ( ਮ) ਰਾਜੇਸ਼ ਰਿਖੀ ਨੇ ਸਰੀਰਕ ਸਫਾਈ ਅਤੇ ਪੌਸ਼ਟਿਕ ਖੁਰਾਕ ਤੇ ਬੱਚੇ ਦੇ ਵਾਧੇ ਵਿਕਾਸ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਆਂਗਨਵਾੜੀ ਵਰਕਰ ਜਸਵੀਰ ਕੌਰ,ਆਸ਼ਾ ਵਰਕਰ ਗੁਰਦੀਪ ਕੌਰ,ਹੈਲਪਰ ਜਸਵੀਰ ਕੌਰ ਅਤੇ ਭਿੰਦਰ ਕੌਰ ਤੇ ਸੰਜੂ ਦੇਵੀ ਸਮੇਤ ਵੱਡੀ ਵਿੱਚ ਔਰਤਾਂ ਹਾਜ਼ਰ ਸਨ। GM

 

 

Follow me on Twitter

Contact Us