Awaaz Qaum Di

ਪਿੰਡ ਮਿੱਠੇਵਾਲ ਵਿਖੇ ਡੇਂਗੂ ਮਲੇਰੀਆਂ ਤੋਂ ਬਚਾਅ ਲਈ ਕੱਢੀ ਰੈਲੀ

ਡੇਂਗੂ ਫੈਲਾਉਣ ਵਾਲਾ ਮੱਛਰ ਸਾਫ ਖੜੇ ਪਾਣੀ ਦੇ ਵਿੱਚ ਪੈਦਾ ਹੋ ਜਾਂਦਾ ਹੈ-ਰਜੇਸ਼ ਰਿਖੀ

ਸੰਦੌੜ (Harminder Singh Bhatt) ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰਤਿਭਾ ਸ਼ਾਹੂ ਤੇ ਜਿਲ੍ਹਾ ਐਪੀਡੀਮੈਲੋਜਿਸਟ ਡਾ. ਉਪਾਸਨਾ ਬਿੰਦਰਾ ਦੀ ਅਗਵਾਈ ਹੇਠ ਸਬ ਸੈਂਟਰ ਪਿੰਡ ਮਿੱਠੇਵਾਲ ਵਿਖੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਰੈਲੀ ਕੱਢੀ ਗਈ।ਇਸ ਮੌਕੇ ਮਪਹਵ (ਫ) ਬਲਵੀਰ ਕੌਰ ਅਤੇ ਮਪਹਵ (ਮ) ਰਾਜੇਸ਼ ਕੁਮਾਰ ਰਿਖੀ ਨੇ ਦੱਸਿਆ ਕਿ ਡੇਂਗੂ ਫੈਲਾਉਣ ਵਾਲਾ ਮੱਛਰ ਪਹਿਲਾ ਲਾਰਵੇ ਦੇ ਰੂਪ ਵਿੱਚ ਹੁੰਦਾ ਹੈ ਜੋ ਸਾਫ ਖੜੇ ਪਾਣੀ ਦੇ ਵਿੱਚ ਪੈਦਾ ਹੋ ਜਾਂਦਾ ਹੈ ਇਸ ਲਈ ਘਰ ਵਿੱਚ ਕਿਤੇ ਵੀ ਵਾਧੂ ਥਾਂ ਤੇ ਪਾਣੀ ਨੂੰ ਖੜਾ ਨਾ ਰੱਖਿਆ ਜਾਵੇ ਅਤੇ ਪੂਰੇ ਸਰੀਰ ਨੂੰ ਢੱਕ ਕੇ ਰੱਖਣ ਵਾਲੇ ਕੱਪੜੇ ਹੀ ਪਾਏ ਜਾਣ।ਉਹਨਾਂ ਦੱਸਿਆ ਬੁਖਾਰ ਦੇ ਹੋਣ ਤੇ ਸਿਹਤ ਕੇਂਦਰ ਵਿੱਚ ਜਾ ਕੇ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਇਸ ਮੌਕੇ ਲੋਕਾਂ ਨੂੰ ਸਾਫ ਸਫਾਈ ਬਾਰੇ ਵੀ ਪ੍ਰੇਰਿਤ ਕੀਤਾ ਗਿਆ ਹੈ।ਇਸ ਮੌਕੇ ਆਂਗਨਵਾੜੀ ਵਰਕਰ ਕਮਲਜੀਤ ਕੌਰ,ਵਰਕਰ ਜਸਵੀਰ ਕੌਰ,ਆਸ਼ਾ ਵਰਕਰ ਗੁਰਦੀਪ ਕੌਰ ਆਦਿ ਹਾਜ਼ਰ ਸਨ। GM

 

 

Follow me on Twitter

Contact Us