Awaaz Qaum Di

” ਹਵਾਵਾਂ “

ਜਦੋਂ ਭਾਰਤ ਤੇ ਪਾਕਿਸਤਾਨ ਦੀ ਸੀ ਵੰਡ ਹੋਈ ,,

ਖੂਨ ਦੇ ਅੱਥਰੂ ਆਏਂ ਸਾਡੀਆਂ ਅੱਖਾਂ ਵਿਚਕਾਰ।।
ਸਾਡੀਆਂ ਤਾਂ ਧੀਆਂ ਭੈਣਾਂ ਝੱਲੀਆਂ ਜਿਹੀਆ ,,

ਹੋਈਆਂ ਬੈਠੀਆਂ ਨੇ ਬਟਵਾਰੇ ਦੀ ਅੱਜ ਮਾਰ।।
ਸਾਡੇ ਬਜ਼ੁਰਗ ਅੱਜ ਵੀ ਆਪਣਿਆਂ ਨੂੰ ਰੋਂਦੇ ਨੇ,

ਭਾਰਤ ਕੁੱਝ ਬੈਠੇ ਪਾਕਿਸਤਾਨ ਬਾਰਡਰ ਪਾਰ।।
ਇਹ ਕਿਹੋ ਜਿਹਾ ਤੂਫ਼ਾਨ ਉੱਠ ਆਇਆ ਸੀ ,,

ਇੱਥੇ ਵਾਹਿਗੁਰੂ ਤੇ ਅੱਲ੍ਹਾ ਵੀ ਗਏ ਸੀ ਹਾਰ ।।
ਕਿਹੋ ਜਿਹੀਆਂ ਇੱਥੇ ਹਵਾਵਾਂ ਸੀ ਚੱਲੀਆਂ, ਧੀਆਂ

ਭੈਣਾਂ ਵਿੱਛੜੀਆਂ ਨਾ ਮੁੜਕੇ ਹੋਇਆ ਦੀਦਾਰ।।
ਅੱਖਾਂ ਮੂਹਰੇ ਘੁੰਮਦੀਆਂ ਜਿਸਮ ਤੇ ਝੱਲੇ ਵਾਰ,,

ਭੁੱਲੀਆਂ ਨਾ ਮਰਦੇ ਤੱਕ , ਜ਼ਿੰਦਗੀ ਗਏ ਹਾਰ।।
ਕੁੱਝ ਇੱਜ਼ਤ ਬਚਾ ਗਈਆਂ,ਕੁੱਝ ਰਿਸ਼ਤਿਆਂ ਦੇ,

ਨਾਂ ਤੇ ਹੈਵਾਨੀਅਤ ਦਾ ਬਣ ਗਈਆਂ ਸ਼ਿਕਾਰ ।।
ਹਾਕਮ ਮੀਤ ਅੱਜ ਉਹੀ ਹਵਾਵਾਂ ਚੱਲ ਪਈਆਂ ,,

ਆਪਣੇ ਆਪ ਨੂੰ ਬਚਾ ਨਹੀਂ ਸਕਦੀਆਂ, ਚਾਹੇ

ਭਾਰਤ ਚਾਹੇ ਰਹਿੰਦੀਆਂ ਨੇ ਬਾਰਡਰ ਪਾਰ ।।
             ਹਾਕਮ ਸਿੰਘ ਮੀਤ ਬੌਂਦਲੀ       

          ਮੰਡੀ ਗੋਬਿੰਦਗੜ੍ਹ GM

 

 

Follow me on Twitter

Contact Us