Awaaz Qaum Di

ਮੈਂ ਕਿਸੇ ਕਲਾਕਾਰ ਨੂੰ ਮਾੜਾ ਨਹੀਂ ਕਿਹਾ – ਗੁਰਤੇਜ ਕਾਬਲ

ਬਠਿੰਡਾ (ਗੁਰਬਾਜ ਗਿੱਲ) -ਪੰਜਾਬੀ ਸੰਗੀਤ ਜਗਤ ਨੂੰ ਬਹੁਤ ਸਾਰੇ ਸਟਾਰ ਗਾਇਕ ਦੇਣ ਵਾਲੇ, ਜੋ ਵਰਲਡ ਫੇਮਸ਼ ਹੋਏ ਅਤੇ 40 ਦੇ ਕਰੀਬ ਗਾਇਕਾ ਦੇ ਉਸਤਾਦ, ਜਿੰਨ੍ਹਾਂ ਦੀ ਸੰਗੀਤਕ ਖੇਤਰ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਹੈ। ਜਨਾਬ ਉਸਤਾਦ ਗਾਇਕ ਗੁਰਤੇਜ ਕਾਬਲ ਜੀ ਦਾ ਪਿਛਲੇ ਦਿਨੀਂ ਇੱਕ ਲੋਕਲ ਚੈਨਲ ਨੇ ਇੰਟਰਵਿਊ ਕਰਿਆ ਸੀ, ਜਿਸ ਦਾ ਸਪੱਸ਼ਟੀਕਰਨ ਕਰਦਿਆ ਉਸਤਾਦ ਗਾਇਕ ਗੁਰਤੇਜ ਕਾਬਲ ਨੇ ਆਖਿਆ ਕਿ ‘ਮੈਂ ਕਿਸੇ ਵੀ ਕਲਾਕਾਰ ਨੂੰ ਆਪਣੀ ਇਸ ਇੰਟਰਵਿਊ ਵਿੱਚ ਨਾ ਹੀ ਤਾਂ ਮਾੜਾ ਕਿਹਾ ਅਤੇ ਨਾ ਹੀ ਉਹਨੂੰ ਨੀਵਾਂ ਦਿਖਾਉਣ ਦੀ ਕੋਸਿਸ਼ ਕੀਤੀ ਐ ਬਲਕਾਰ ਸਿੱਧੂ, ਗੁਰਵਿੰਦਰ ਬਰਾੜ, ਗੋਰਾ ਚੱਕ ਵਾਲਾ, ਜਸਪਾਲ ਜੱਸੀ ਆਦਿ, ਸਾਰਿਆਂ ਦਾ ਹੀ ਪੰਜਾਬੀ ਗਾਇਕੀ ਖੇਤਰ ਵਿੱਚ ਵਧੀਆ ਨਾਂ ਹੈ। ਬਾਕੀ ਜੋ ਚੈਨਲ ਨੇ ੜਦਾਂ-ਚੜ੍ਹਾਕੇ ਉੱਪਰ ਲਿਖਿਆ ਜਾਂ ਮੈਨੂੰ ਆਪ ਨੂੰ ਮਹਿਸੂਸ ਹੋਇਆ, ਮੈਂ ਤਾਂ ਸਿਰਫ ਅੱਜ ਦੀ ਨੋਜਵਾਨ ਪੀੜ੍ਹੀ ਦੀ ਗੱਲ ਕੀਤੀ ਆਂ, ਇਹੀ ਕਿਹਾ ਕਿ ਜਿੱਦਾਂ ਹੁਣ ਮੇਰੇ ਕੋਲ ਕੁਝ ਮੁੰਡੇ-ਕੁੜੀਆ ਗਾਇਕੀ ਸਿੱਖਣ ਲਈ ਆਉਂਦੇ ਹਨ। ਜਦੋਂ ਵੀ ਉਹਨਾਂ ਨੂੰ ਪਸੰਦ ਦਾ ਗੀਤ ਪੁੱਛੀਦਾ ਜਾਂ ਕਿੱਦਾਂ ਦੀ ਗਾਇਕੀ ਪਸੰਦ ਐ ਤਾਂ ਉਹ ਅੱਜ ਦੀ ਰੈਪ ਤੇ ਤੜਕ-ਫੜਕ ਵਾਲੀ ਗਾਇਕੀ ਨੂੰ ਤਰਜ਼ੀਹ ਦਿੰਦੇ ਹਨ। ਤਾਂ ਮੇਰਾ ਉਹਨਾਂ ਨੂੰ ਇਹੀ ਸਵਾਲ ਹੁੰਦਾ ਕਿ ਆਪਣੇ ਬਠਿੰਡੇ ਦੇ ਬਹੁਤ ਸੁਪਰ ਸਟਾਰ ਗਾਇਕ ਆਂ, ਜਿੰਨ੍ਹਾਂ ਨੇ ਪੂਰੀ ਦੁਨੀਆ ‘ਚ ਆਪਣਾ ਨਾਂਅ ਬਣਾਇਆ, ਉਹਨਾਂ ਦੇ ਗੀਤਾਂ ਨੂੰ ਕਿਉਂ ਨਹੀਂ ਗਾਉਂਦੇ’। ਬਾਕੀ ਮੈਂ ਕਿਸੇ ਵੀ ਗਾਇਕ ਨੂੰ ਮਾੜਾ ਜਾਂ ਨੀਵਾਂ ਦਿਖਾਉਣਾ ਨਹੀਂ ਚਾਹਿਆ, ਸਾਰੇ ਹੀ ਬਹੁਤ ਵਧੀਆ ਹਨ ਅਤੇ ਸਾਰਿਆ ਦਾ ਹੀ ਪੰਜਾਬੀ ਸੰਗੀਤ ਜਗਤ ਵਿੱਚ ਨਾਂ ਐ’। GM

 

 

Follow me on Twitter

Contact Us