Awaaz Qaum Di

ਸਰਧਾਂਜਲੀ ਸਮਾਗਮ ‘ਚ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਹੋਣਗੀਆ ਸ਼ਾਮਿਲ

ਗੀਤਕਾਰ ਰਾਜ ਬਟਾਲੇ ਵਾਲਾ ਨੂੰ ਸਦਮਾ, ਮਾਤਾ ਦਾ ਦਿਹਾਂਤ, ਅੰਤਿਮ ਅਰਦਾਸ ਅੱਜ

ਬਠਿੰਡਾ (ਗੁਰਬਾਜ ਗਿੱਲ) -ਪੰਜਾਬੀ ਗੀਤਕਾਰੀ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਪ੍ਰਸਿੱਧ ਗੀਤਕਾਰ ਰਾਜ ਬਟਾਲੇ ਵਾਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਉਹਨਾਂ ਦੇ ਮਾਤਾ ਮਨਜੀਤ ਕੌਰ ਧਰਮਪਤਨੀ ਸ. ਹਰਜਿੰਦਰ ਸਿੰਘ ਦਾ ਕੁਝ ਦਿਨ ਪਹਿਲਾ ਦੇਹਾਂਤ ਹੋ ਗਿਆ। ਉਹ ਕਾਫੀ ਸਮੇਂ ਤੋਂ ਬਿਮਾਰ ਸਨ, ਜਿਨ੍ਹਾਂ ਦਾ ਲੰਮਾ ਸਮਾਂ ਇਲਾਜ ਚੱਲਦਾ ਰਿਹਾ, ਪਰ ਅੰਤ ਬਿਮਾਰੀ ਨੇ ਉਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਹੀ ਲਿਆ। ਸਵ. ਮਾਤਾ ਮਨਜੀਤ ਕੌਰ ਜੀ ਦੇ ਨਮਿੱਤ ਆਤਮਿਕ ਸਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ ਉਹਨਾਂ ਦੇ ਜੱਦੀਂ ਪਿੰਡ ਪੁਰੀਆਂ ਖੁਰਦ (ਬਟਾਲਾ) ਵਿਖੇ ਅੱਜ 3 ਦਸੰਬਰ, ਦਿਨ ਮੰਗਲਵਾਰ ਨੂੰ ਕਰੀਬ 12:30 ਵਜੇ ਪਵੇਗਾ। ਇਸ ਦੁੱਖ ਦੀ ਘੜੀ ਵਿੱਚ ਆਪਣੇ ਵੱਲੋਂ ਮਾਤਾ ਮਨਜੀਤ ਕੌਰ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਲਈ, ਸਰਧਾਂਜਲੀ ਸਮਾਗਮ ‘ਚ ਸੰਗੀਤ ਜਗਤ ਨਾਲ ਜੁੜੀਆਂ ਬਹੁਤ ਸਾਰੀਆ ਹਸਤੀਆਂ ਸ਼ਾਮਿਲ ਹੋਣਗੀਆ। GM

 

 

Follow me on Twitter

Contact Us