Awaaz Qaum Di

ਗੀਤਕਾਰੀ ਖੇਤਰ ‘ਚ ਵੱਖਰੀ ਪਹਿਚਾਣ ਬਣਾਉਣੀ ਚਾਹੁੰਦਾ ਸੁਖਵੀਰ ਸੁੱਖ ਚੱਠੇਵਾਲਾ

ਬਠਿੰਡਾ (ਗੁਰਬਾਜ ਗਿੱਲ) -ਸੰਗੀਤਕ ਖੇਤਰ ਵਿੱਚ ਪੈਰ ਜਮਾਉਣ ਲਈ ਬਹੁਤ ਹੀ ਲੰਮਾ ਸਮਾਂ ਸੰਘਰਸ ਕਰਨਾ ਪੈਂਦਾ ਹੈ, ਕਦੇ-ਕਦੇ ਤਾਂ ਸੰਘਰਸ ਵਿੱਚ ਹੀ ਸਾਰੀ ਉਮਰ ਲੰਘ ਜਾਂਦੀ ਐ ਤੇ ਕਾਮਯਾਬੀ ਫੇਰ ਵੀ ਨਹੀਂ ਨਸੀਬ ਹੁੰਦੀ। ਬਹੁਤ ਹੀ ਘੱਟ ਲੋਕ ਹੁੰਦੇ ਨੇ, ਜੋ ਥੋੜੇ ਸਮੇਂ ਵਿੱਚ ਆਪਣੀ ਸਖਤ ਮਿਹਨਤ ਤੇ ਦ੍ਰਿੜ ਇਰਾਦਿਆਂ ਨਾਲ ਆਪਣੀ ਮਿਥੀ ਹੋਈ ਮੰਜ਼ਿਲ ਨੂੰ ਪਾ ਲੈਦੇ ਹਨ। ਗੀਤਕਾਰ ਸੁਖਵੀਰ ਸੁੱਖ ਚੱਠੇਵਾਲਾ ਅਜਿਹੇ ਹੀ ਦ੍ਰਿੜ ਇਰਾਦੇ ਵਾਲਾ ਇਨਸਾਨ ਹੈ, ਜੋ ਗੀਤਕਾਰੀ ਖੇਤਰ ‘ਚ ਵੱਖਰੀ ਪਹਿਚਾਣ ਬਣਾਉਣੀ ਚਾਹੁੰਦਾ। ਇੱਕ ਮੁਲਾਕਾਤ ਦੌਰਾਨ ਗੱਲਬਾਤ ਕਰਦਿਆ ਗੀਤਕਾਰ ਸੁਖਵੀਰ ਸੁੱਖ ਚੱਠੇਵਾਲਾ ਨੇ ਦੱਸਿਆ ਕਿ ਮੇਰਾ ਜਨਮ ਜਿਲ੍ਹਾ ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ਚ’ ਪਿਤਾ ਸ. ਰਾਜਪਾਲ ਸਿੰਘ ਅਤੇ ਮਾਤਾ ਪਰਮਜੀਤ ਕੌਰ ਦੇ ਘਰ ਹੋਇਆ। ਮੇਰੇ ਵੱਡੇ ਭਰਾ ਦਾ ਨਾਂ ਬਿੱਟੂ ਸਿੰਘ ਹੈ। ਬਾਕੀ ਬਚਪਨ ਚ’ ਸਕੂਲ ਟਾਇਮ ਪੜ੍ਹਦਿਆਂ ਹੀ ਲਿਖਣ ਦਾ ਬੜਾ ਸ਼ੋਕ ਸੀ, ਜਿਸ ਨੂੰ ਮੈਂ ਆਪਣੀ ਪੜ੍ਹਾਈ ਦੇ ਨਾਲ-ਨਾਲ ਉਸ ਨੇ ਲਗਾਤਾਰ ਜਾਰੀ ਰੱਖਿਆ। ਸੋ ਹੁਣ ਜਲਦੀ ਹੀ ਮੇਰੇ ਲਿਖੇ ਗੀਤ, ਪ੍ਰਸਿੱਧ ਗਾਇਕ ਜੋੜੀ ਵੀਰ ਬਲਜਿੰਦਰ-ਕਮਲ ਨੂਰ, ਜਸਪ੍ਰੀਤ ਬਰਾੜ, ਜਗਤਾਰ ਸਿੱਧੂ ਤਿੰਨਕੌਣੀ ਅਤੇ ਗਾਇਕਾ ਮਨਦੀਪ ਲੱਕੀ ਦੀ ਅਵਾਜ਼ ਆ ਰਹੇ ਹਨ। ਪਰ ਉਹ ਹੁਣ ਕਿਸੇ ਅਜਿਹੇ ਹੀਰੇ ਗਾਇਕ ਦੀ ਤਲਾਸ਼ ਵਿੱਚ ਫਿਰਦੇ, ਜੋ ਉਸ ਦੇ ਲਿਖੇ ਗੀਤ ਨਾ ਹਿੱਟ ਹੋਵੇ ਤੇ ਗੀਤਕਾਰੀ ਖੇਤਰ ਵਿੱਚ ਸੁਖਵੀਰ ਸੁੱਖ ਚੱਠੇਵਾਲਾ ਦਾ ਇੱਕ ਵੱਖਰਾ ਮੁਕਾਮ ਹੋਵੇ ਅਤੇ ਉਹ ਹਰ ਦਿਲ ‘ਤੇ ਰਾਜ ਕਰੇ। GM

 

 

Follow me on Twitter

Contact Us