Awaaz Qaum Di

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ ਬਰੱਸਲਜ਼ ਵਿਖੇ ਤਿੰਨ ਦਿਨਾਂ ਗੁਰਮਤਿ ਸਮਾਗਮ ਕਰਵਾਏ ਗਏ

ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ ) ਯੂਰਪ ਦੀ ਰਾਜਧਾਨੀ ਬਰੱਸਲਜ਼ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਪੁਰਬ ਸਥਾਨਕ ਸਿੱਖ ਸੰਗਤਾਂ ਨੇ ਵਿਸਾਲ ਪੱਧਰ ‘ਤੇ ਮਨਾਇਆ। 29 ਨਵੰਬਰ ‘ਤੋਂ ਸੁਰੂ ਗੁਰਮਤਿ ਸਮਾਗਮ 1 ਦਸੰਬਰ ਤੱਕ ਚੱਲੇ ਜਿਸ ਵਿੱਚ ਗੁਰਮਤਿ ਚਾਨਣ ਕੋਰਸ ਇੰਗਲੈਂਡ ‘ਤੋਂ ਭਾਈ ਤਰਸੇਮ ਸਿੰਘ ਖਾਲਸਾ ਅਤੇ ਭਾਈ ਰਮਨ ਸਿੰਘ ਖਾਲਸਾ ਅਤੇ ਹੌਲੈਂਡ ‘ਤੋਂ ਜਥੇਦਾਰ ਕਰਮ ਸਿੰਘ, ਸਪੇਨ ‘ਤੋਂ ਭਾਈ ਗਗਨਦੀਪ ਸਿੰਘ ਹੋਰਾਂ ਅਤੇ ਭਾਈ ਕੇਵਲ ਸਿੰਘ ਬੈਲਜ਼ੀਅਮ ਵਾਲਿਆਂ ਦੇ ਜਥੇ ਨੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੇ ਕੀਤੇ ਜਾਂਦੇ ਇਸ ਉਪਰਾਲੇ ਮੌਕੇ ਨਿਸ਼ਕਾਮ ਸੇਵਾ ਭਾਵਨਾਂ ਹਿੱਤ ਕਥਾ-ਕੀਰਤਨ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।       
 550ਸਾਲਾਂ ਇਤਿਹਾਸਿਕ ਦਿਹਾੜੇ ਮੌਕੇ ਬੱਚਿਆਂ ਲਈ ਵਿਸੇਸ਼ ਗੁਰਮਤਿ ਕੈਂਪ ਲਗਾਇਆ ਗਿਆ ਤਾਂ ਜੋ ਨਵੀਂ ਪੀੜੀ ਅਪਣਾ ਇਤਿਹਾਸ ਪੜ ਅਤੇ ਸਮਝ ਕੇ ਅਮੀਰ ਵਿਰਸੇ ਨਾਲ ਜੁੜ ਸਕੇ। ਇਹਨਾਂ ਤਿੰਨ ਦਿਨਾਂ ਸਮਾਗਮਾਂ ਸਮੇਂ ਗੁਰਮਤਿ ਚਾਨਣ ਕੋਰਸ ਇੰਗਲੈਂਡ ਵੱਲੋਂ ਪਹੁੰਚੇ ਬੱਚਿਆਂ ਨੂੰ ਗੁਰਬਾਣੀ ਕੰਠ ਦੇ ਨਾਲ-ਨਾਲ ਧਾਰਮਿਕ ਵਿਦਿਆ ਵੀ ਦਿੱਤੀ ਗਈ। ਗੈਂਟ ਅਤੇ ਐਂਟਵਰਪਨ ਅਤੇ ‘ਤੋਂ ਆਏ ਬੱਚਿਆਂ ਨੇ ਵੀ ਕੀਰਤਨ ਕੀਤਾ। ਸਮਾਂਗਮ ਦੇ ਆਖਰੀ ਦਿਨ ਆਏ ਬੱਚਿਆਂ ਨੂੰ ਅਤੇ ਸੇਵਾ ਕਰ ਰਹੇ ਸੇਵਾਦਾਰਾਂ ਨੂੰ ਯਾਦਗਾਰੀ ਚਿੰਨ ਅਤੇ ਸਿਰੋਪਾਓ ਭੇਟ ਕਰ ਕੇ ਸਨਮਾਂਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਤਿ ਸਮਾਂਗਮ ਪਿਛਲੇ ਸਾਲ ਨਵੰਬਰ ‘ਤੋਂ ਸੁਰੂ ਕੀਤੇ ਗਏ ਸਨ ਜੋ ਇਸ ਵਾਰ ਇਹ 47ਵਾਂ ਸਮਾਗਮ ਸੀ। ਪ੍ਰਬੰਧਕਾਂ ਨੇ ਸੰਗਤਾਂ ਦੇ ਭਰਵੇਂ ਸਹਿਯੋਗ ਲਈ ਧੰਨਵਾਦ ਕਰਦਿਆਂ ਗੁਰਦਵਾਰਾ ਗੁਰੂ ਰਾਮਦਾਸ ਓੁਪਰਤਿੰਗਨ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਲਈ ਵਿਸੇਸ਼ ਧੰਨਵਾਦ ਕੀਤਾ ਹੈ ਜੋ ਬਰੱਸਲਜ਼ ਦੀਆਂ ਸੰਗਤਾਂ ਨੂੰ ਗੁਰੂ ਨਾਲ ਜੁੜ ਬੈਠਣ ਲਈ ਕੀਤੇ ਜਾਂਦੇ ਉਪਰਾਲੇ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਹਨ। MP

 

 

Follow me on Twitter

Contact Us