Awaaz Qaum Di

ਗਾਇਕ ਤੇਜ਼ ਜੰਜੂਆ ਦਾ ਪਲੇਠਾ ਗਾਣਾ ‘Tu Rafti’ ਰੀਲੀਜ਼

ਟੋਰੋਂਟੋ (ਪੱਤਰ ਪ੍ਰੇਰਕ)  ਬੀਤੇ ਕੱਲ੍ਹ ਨਾਭਾਈਟਸ ਪ੍ਰੋਡਕਸ਼ਨਜ਼ ਅਤੇ ਸੁਪਰ ਅਲੈਵਨਜ਼ ਟੀਮ ਵਲੋਂ ਕਰਨ ਜਖ਼ਮੀ ਅਤੇ ਜੇਅ ਸਵੈਚ ਦੇ ਨਿਰਦੇਸ਼ਨ, ਆਲਟਰ ਈਗੋ ਵਲੋਂ ਸੰਗੀਤਬੱਧ, ਨੌਜਵਾਨ ਗਾਇਕ ਤੇਜ਼ੇਸ਼ਵਰ ਸਿੰਘ ਜੰਜੂਆ ਦਾ ਪਲੇਠਾ ਗਾਣਾ ‘Tu Rafti’ ਪੰਜਾਬੀ ਭਵਨ ਬਰੈਂਪਟਨ ਵਿਖੇ ਸਾਹਿਤ, ਗੀਤ-ਸੰਗੀਤ, ਫ਼ਿਲਮ ਇੰਡਸਟਰੀ ਅਤੇ ਮੀਡੀਆ ਨਾਲ ਸੰਬੰਧਤ ਸ਼ਖਸ਼ੀਅਤਾਂ ਦੀ ਭਰਵੀਂ ਹਾਜ਼ਰੀ ‘ਚ ਰੀਲੀਜ਼ ਕੀਤਾ ਗਿਆ। ਗਾਣਾ ਰੀਲੀਜ਼ ਕਰਨ ਤੋਂ ਪਹਿਲਾਂ ਗਾਣੇ ਦੀ ਵੀਡੀਉ ਸਕਰੀਨ ਤੇ ਦਿਖਾਈ ਗਈ ਜੋ ਕਿ ਸ੍ਰੋਤਿਆਂ ਨੇ ਬੜੇ ਧਿਆਨ ਨਾਲ ਵੇਖੀ ਤੇ ਪਸੰਦ ਕੀਤੀ। ਇਸ ਤੋਂ ਉਪਰੰਤ ਰੋਜ਼ਾਨਾ ਅਜੀਤ ਦੇ ਸੀਨੀਅਰ ਪੱਤਰਕਾਰ ਅਤੇ ਟੀ ਵੀ ਹੋਸਟ, ਸੱਤਪਾਲ ਸਿੰਘ ਜੌਹਲ ਤੇ ਹਰਜੀਤ ਸਿੰਘ ਬਾਜਵਾ, ਫ਼ਿਲਮ ਪ੍ਰੋਡਿਊਸਰ-ਡਾਇਰੈਕਟਰ ਮਨਦੀਪ ਸਿੰਘ ਔਜਲਾ, ਗਾਇਕ ਹੈਰੀ ਸੰਧੂ, ਇਕਬਾਲ ਬਰਾੜ ਤੇ ਬਲਜਿੰਦਰ ਸੇਖਾ, ਗੀਤਕਾਰ ਗੈਰੀ ਹਠੂਰ, ਅੰਮ੍ਰਿਤਸਰ ਟਾਈਮਜ਼ ਤੋਂ ਪੱਤਰਕਾਰ ਕੁਲਤਰਨ ਸਿੰਘ ਪਧਿਆਣਾ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਤੋਂ ਤਲਵਿੰਦਰ ਸਿੰਘ ਮੰਡ, ਲਿਟਰੇਰੀ ਰੀਫਲੈਕਸ਼ਨਜ਼ ਤੋਂ ਪਿਆਰਾ ਸਿੰਘ ਅਤੇ ਪੰਜਾਬੀ ਲਿਟਰੇਰੀ ਸਰਕਲਜ਼ ਤੋਂ ਡਾ. ਕੁਲਜੀਤ ਸਿੰਘ ਜੰਜੂਆ ਤੇ ਸ਼ੀਬਾ ਚੀਮਾ ਨੇ ਇਸ ਗਾਣੇ ਵਾਰੇ ਆਪਣੇ ਵਿਚਾਰ ਸਾਂਝਿਆਂ ਕਰਦੇ ਹੋਏ ਤੇਜ਼ ਜੰਜੂਆ ਨੂੰ ਸ਼ੁੱਭ ਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ। ਗਾਇਕ ਤੇਜ਼ ਜੰਜੂਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅਜੋਕੇ ਦੌਰ ‘ਚ ਧੂਮ ਧੜੱਕੇ ਵਾਲੇ ਗੀਤ ਮਾਰਕਿਟ ‘ਚ ਧੜਾਧੱੜ ਚੱਲ ਰਹੇ ਨੇ ਪਰ ਉਸ ਨੇ ਇਸ ਸਾਫ਼ ਸੁੱਥਰੇ ਗੀਤ ਰਾਹੀਂ ਔਰਤ ਦੀ ਸੰਵੇਦਨਾ, ਪਰਿਵਾਰਕ ਅਤੇ ਸਮਾਜਿਕ ਵਿਸ਼ਿਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਮੀਦ ਜ਼ਾਹਿਰ ਕੀਤੀ ਕਿ ਸ੍ਰੋਤਿਆਂ ਨੂੰ ਉਸ ਦੀ ਇਹ ਪੇਸ਼ਕਸ਼ ਜ਼ਰੂਰ ਪਸੰਦ ਆਵੇਗੀ। ਇਸ ਮੌਕੇ ਟੀ ਵੀ ਪੱਤਰਕਾਰ ਚਮਕੌਰ ਸਿੰਘ ਮਾਛੀਕੇ, ਰੇਡੀਉ ਸਾਂਝਾ ਵਿਰਸਾ ਤੋਂ ਹਰਜੀਤ ਜੰਜੂਆ, ਰੇਡੀਉ ਰੋਡ ਨਿਊਜ਼ ਰੰਗੋਲੀ ਤੋਂ ਜਤਿੰਦਰ ਜਸਵਾਲ, ਰੇਡੀਉ ਸੱਜਰੀ ਸਵੇਰ ਤੋਂ ਸ਼ੰਮੀ ਭੱਠਲ, ਕਵਿੱਤਰੀ ਸੋਨੀਆਂ ਜਲੰਧਰੀ, ਜੰਜੂਆ ਲਾਅ ਆਫ਼ਿਸ ਤੋਂ ਵਕੀਲ ਸੁਖਿਵੰਦਰ ਸਿੰਘ ਜੰਜੂਆ, ਮਰੋਕ ਲਾਅ ਆਫ਼ਿਸ ਤੋਂ ਵਕੀਲ ਵਿਪਨਦੀਪ ਸਿੰਘ ਮਰੋਕ, ਸ਼ੇਰਗਿੱਲ ਲਾਅ ਆਫ਼ਿਸ ਤੋਂ ਵਕੀਲ ਪਰਮਜੀਤ ਸਿੰਘ ਗਿੱਲ, ਸਕਾਈ ਇਮੀਗਰੇਸ਼ਨ ਕਨਸਲਟੈਂਸੀ ਤੋਂ ਅਮਰਦੀਪ ਸਿੰਘ ਪਰਮਾਰ ਤੇ ਰਵੀ ਗੰਗੜ, ਅਰਵਿੰਦਰ ਸਿੰਘ ਕਲਸੀ, ਸੰਜੀਵ ਸਿੰਘ ਭੱਟੀ, ਰੋਜ਼ੀ ਜੰਜੂਆ, ਹਰਮਨ ਪਵਾਰ, ਕਮਲ ਜੰਜੂਆ ਅਤੇ ਤੇਜ਼ ਜੰਜੂਆ ਦੇ ਦੋਸਤ-ਮਿੱਤਰ ਵੱਡੀ ਗਿਣਤੀ ‘ਚ ਹਾਜ਼ਿਰ ਸਨ । MP

 

 

Follow me on Twitter

Contact Us