Awaaz Qaum Di

ਪੁਤਿਨ, ਸ਼ੀ ਨੇ ‘ਇਤਿਹਾਸਕ ਰੂਸ-ਚੀਨ ਗੈਸ ਪਾਈਪਲਾਈਨ’ ਦੀ ਸ਼ੁਰੂਆਤ ਕੀਤੀ

ਮਾਸਕੋ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਅਤੇ ਚੀਨੀ ਨੇਤਾ ਸ਼ੀ ਜਿਨਫਿੰਗ ਨੇ ਦੋਹਾਂ ਦੇਸ਼ਾਂ ਨੂੰ ਜੋੜਣ ਵਾਲੀ ਪਹਿਲੀ ਗੈਸ ਪਾਈਪਲਾਈਨ ਦੀ ਸ਼ੁਰੂਆਤ ਕੀਤੀ। ਪੁਤਿਨ ਨੇ ਇਕ ਪ੍ਰੋਗਰਾਮ ਦੌਰਾਨ ਆਖਿਆ ਕਿ ਇਹ ਇਤਿਹਾਸਕ ਘਟਨਾ ਨਾ ਸਿਰਫ ਗਲੋਬਲ ਊਰਜਾ ਬਜ਼ਾਰ ਲਈ, ਬਲਕਿ ਰੂਸ ਅਤੇ ਚੀਨ ਲਈ, ਸਾਡੇ ਅਤੇ ਤੁਹਾਡੇ ਲਈ ਅਹਿਮ ਹੈ। ਟੈਲੀਵੀਜ਼ਨ ‘ਤੇ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਸ਼ੀ ਨੇ ਰੂਸੀ ਟੈਲੀਵੀਜ਼ਨ ‘ਤੇ ਆਪਣੇ ਬਿਆਨਾਂ ‘ਚ ਆਖਿਆ ਕਿ ਇਹ ਪ੍ਰਾਜੈਕਟ ਸਾਡੇ ਦੇਸ਼ਾਂ ਵਿਚਾਲੇ ਇਕ ਆਪਸੀ ਲਾਭਕਾਰੀ ਸਹਿਯੋਗ ਦਾ ਇਕ ਮਾਡਲ ਦੇ ਰੂਪ ‘ਚ ਕੰਮ ਕਰ ਰਿਹਾ ਹੈ। ਚੀਨੀ ਰਾਸ਼ਟਰਪਤੀ ਨੇ ਆਖਿਆ ਕਿ ਚੀਨ-ਰੂਸ ਸਬੰਧਾਂ ਦਾ ਵਿਕਾਸ ਸਾਡੇ ਦੋਹਾਂ ਦੇਸ਼ਾਂ ਲਈ ਵਿਦੇਸ਼ੀ ਨੀਤੀ ਦੀ ਇਕ ਪਹਿਲ ਹੈ ਅਤੇ ਰਹੇਗੀ। ਰੂਸੀ ਗੈਸ ਕੰਪਨੀ ਗਜ਼ਪ੍ਰੋਮ ਦੇ ਪ੍ਰਮੁੱਖ ਅਲੈਕਸੀ ਮਿਲਰ ਨੇ ਆਖਿਆ ਕਿ ਲਗਭਗ 10,000 ਲੋਕਾਂ ਨੇ ਇਸ ਵਿਸ਼ਾਲ ਪਾਈਪਲਾਈਨ ਦਾ ਨਿਰਮਾਣ ਲਈ ਕੰਮ ਕੀਤਾ ਸੀ। ਉਨ੍ਹਾਂ ਆਖਿਆ ਕਿ ਗੈਸ ਚੀਨੀ ਜਨਵਾਦੀ ਗਣਰਾਜ ਦੀ ਪਾਈਪਲਾਈਨ ਸਿਸਟਮ ‘ਚ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 3000 ਕਿਲੋਮੀਟਰ ਲੰਬੀ ਇਹ ਪਾਈਪਲਾਈਨ ਪੂਰਬੀ ਸਾਈਬੇਰੀਆ ਦੇ ਦੂਰ-ਦਰਾਜ਼ ਦੇ ਇਲਾਕਿਆਂ ਤੋਂ ਸੀਮਾ ‘ਤੇ ਬਲਾਗੋਵੇਸ਼ਚੇਂਸਕ ਤੱਕ ਅਤੇ ਫਿਰ ਚੀਨ ‘ਚ ਜਾਂਦੀ ਹੈ। MP

 

 

Follow me on Twitter

Contact Us