Awaaz Qaum Di

ਕੁਰੈਸ਼ੀ ਨੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਅਤੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

ਕੋਲੰਬੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੋਮਵਾਰ ਨੂੰ ਸ਼੍ਰੀਲੰਕਾ ਦੇ ਆਪਣੇ ਹਮਰੁਤਬਾ ਦਿਨੇਸ਼ ਗੁਣਾਵਰਧਨੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕੁਰੈਸ਼ੀ ਨੇ ਗੁਣਾਵਰਧਨੇ ਨੂੰ ਕਸ਼ਮੀਰ ਦੀ ਗੰਭੀਰ ਸਥਿਤੀ ਦੇ ਬਾਰੇ ਦੱਸਿਆ। ਮੁਲਾਕਾਤ ਵਿਚ ਦੋਹਾਂ ਨੇਤਾਵਾਂ ਨੇ ਦੋ-ਪੱਖੀ ਵਪਾਰ, ਨਿਵੇਸ਼ ਅਤੇ ਟੂਰਿਜ਼ਮ ਸਮੇਤ ਕਈ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਕੁਰੈਸ਼ੀ ਐਤਵਾਰ ਰਾਤ ਸ਼੍ਰੀਲੰਕਾ ਦੀ 2 ਦਿਨੀਂ ਯਾਤਰਾ ‘ਤੇ ਇੱਥੇ ਪਹੁੰਚੇ ਹਨ। ਉਹ ਦੇਸ਼ ਵਿਚ ਨਵੀਂ ਚੁਣੀ ਲੀਡਰਸ਼ਿਪ ਨਾਲ ਵੀ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵਧਾਈ ਸੰਦੇਸ਼ ਦੇਣਗੇ। ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਬੈਠਕ ਸਬੰਧੀ ਟਵੀਟ ਕੀਤਾ। ਆਪਣੇ ਟਵੀਟ ਵਿਚ ਫੈਜ਼ਲ ਨੇ ਲਿਖਿਆ,”ਵਿਦੇਸ਼ ਮੰਤਰੀ ਕੁਰੈਸ਼ੀ ਦੀ ਸ਼੍ਰੀਲੰਕਾਈ ਵਿਦੇਸ਼ ਮੰਤਰੀ ਨੇ ਅਗਵਾਈ ਕੀਤੀ। ਵਪਾਰ, ਨਿਵੇਸ਼ ਅਤੇ ਟੂਰਿਜ਼ਮ ਸਮੇਤ ਕਈ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਹੋਈ। ਦੋਹਾਂ ਦੇਸ਼ਾਂ ਨੇ ਦੋ-ਪੱਖੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਜ਼ਾਹਰ ਕੀਤੀ।”ਟਵੀਟ ਵਿਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਕੁਰੈਸ਼ੀ ਨੇ ਆਪਣੇ ਸ਼੍ਰੀਲੰਕਾਈ ਹਮਰੁਤਬਾ ਨੂੰ ਜੰਮੂ-ਕਸ਼ਮੀਰ ਵਿਚ ਗੰਭੀਰ ਸਥਿਤੀ ਅਤੇ ਮਨੁੱਖੀ ਅਧਿਕਾਰ ਸੰਕਟ ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਚਰਚਾ ਦੇ ਬਾਅਦ ਕੁਰੈਸ਼ੀ ਨੇ ਬੈਠਕ ਨੂੰ ਸ਼ਾਨਦਾਰ ਦੱਸਿਆ ਅਤੇ ਗੁਣਾਵਰਧਨੇ ਨੂੰ ਇਸਲਾਮਾਬਾਦ ਆਉਣ ਦਾ ਸੱਦਾ ਦਿੱਤਾ। ਇਸ ਮਗਰੋਂ ਕੁਰੈਸ਼ੀ ਨੇ ਸ਼੍ਰੀਲੰਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨਾਲ ਮੁਲਾਕਾਤ ਕੀਤੀ ਅਤੇ ਵਪਾਰ ਨਿਵੇਸ਼ ਅਤੇ ਜਨਤਕ ਪੱਧਰ ‘ਤੇ ਸੰਪਰਕ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕੀਤੀ। ਪਾਕਿਸਤਾਨ ਵਿਦੇਸ਼ ਮੰਤਰਾਲੇ ਮੁਤਾਬਕ ਕੁਰੈਸ਼ੀ ਨੇ ਰਾਸ਼ਟਰਪਤੀ ਆਰਿਫ ਅਲਵੀ ਦੀ ਇਕ ਚਿੱਠੀ ਸ਼੍ਰੀਲੰਕਾਈ ਰਾਸ਼ਟਰਪਤੀ ਨੂੰ ਸੌਂਪੀ ਅਤੇ ਆਪਣੀ ਸਹੂਲੀਅਤ ਮੁਤਾਬਕ ਜਲਦੀ ਤੋਂ ਜਲਦੀ ਇਸਲਾਮਾਬਾਦ ਦੀ ਯਾਤਰਾ ‘ਤੇ ਆਉਣ ਦਾ ਸੱਦਾ ਦਿੱਤਾ। MP

 

 

Follow me on Twitter

Contact Us