Awaaz Qaum Di

ਨਵੇਂ ਕਾਨੂੰਨ ਨੂੰ ਲੈ ਕੇ ਚੀਨ, ਅਮਰੀਕੀ ਨੌ-ਸੈਨਾ ਦਾ ਹਾਂਗਕਾਂਗ ਦੌਰਾ ਰੱਦ ਕੀਤਾ

ਹਾਂਗਕਾਂਗ ਚੀਨ ਨੇ ਸੋਮਵਾਰ ਨੂੰ ਆਖਿਆ ਕਿ ਉਸ ਨੇ ਅਮਰੀਕੀ ਨੌ-ਸੈਨਾ (ਨੇਵੀ) ਦੇ ਹਾਂਗਕਾਂਗ ਦੌਰੇ ਨੂੰ ਰੱਦ ਕਰਨ ਦੇ ਨਾਲ ਹੀ ਅਮਰੀਕਾ ਦੇ ਕਈ ਲੋਕਤੰਤਰ ਸਮਰਥਕ ਸੰਗਠਨਾਂ ‘ਤੇ ਵੀ ਪਾਬੰਦੀ ਲਗਾਈ ਹੈ ਇਹ ਕਦਮ ਅਰਧ-ਖੁਦਮੁਖਤਿਆਰੀ ਖੇਤਰ ਵਿੱਚ ਮਨੁੱਖੀ ਅਧਿਕਾਰ ਦੇ ਸਮਰਥਨ ਨਾਲ ਜੁੜੇ ਇਕ ਕਾਨੂੰਨ ‘ਤੇ ਹਸਤਾਖਰ ਕਰਨ ਨੂੰ ਲੈ ਕੇ ਚੁੱਕਿਆ ਹੈ। ਪਾਬੰਦੀ ਬਾਰੇ ਇਸ ਕੁਝ ਸਪੱਸ਼ਟ ਨਹੀਂ ਹੈ ਪਰ ਅਜਿਹਾ ਲੱਗਦਾ ਹੈ ਕਿ ਇਹ ਕਦਮ ਉਸ ਚੀਨੀ ਧਮਕੀ ਦੇ ਸਮਰਥਨ ਵਿੱਚ ਚੁੱਕਿਆ ਗਿਆ ਹੈ, ਜਿਸ ਵਿੱਚ ਆਖਿਆ ਗਿਆ ਸੀ ਕਿ ਅਮਰੀਕਾ ਨੂੰ ਇਸ ਫੈਸਲੇ ਦਾ ਅੰਜ਼ਾਮ ਭੁਗਤਣਾ ਹੋਵੇਗਾ। ਵਿਦੇਸ਼ ਮੰਤਰਾਲੇ ਦੀ ਬੁਲਾਰੀ ਹੁਆ ਚੁਨਯਿੰਗ ਨੇ ਆਖਿਆ ਕਿ ਇਹ ਕਦਮ ਅਮਰੀਕਾ ਦੇ ਤਰਕਹੀਣ ਵਿਵਹਾਰ ਦੇ ਜਵਾਬ ਵਿੱਚ ਹੈ। ਉਨ੍ਹਾਂ ਆਖਿਆ ਕਿ ਹਾਂਗਕਾਂਗ ਮਨੁੱਖੀ ਅਧਿਕਾਰ ਅਤੇ ਲੋਕਤੰਤਰ ਐਕਟ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਗੰਭੀਰ ਦਖਲਅੰਦਾਜ਼ੀ ਹੈ। ਉਨ੍ਹਾਂ ਨੇ ਬੀਜ਼ਿੰਗ ਵਿੱਚ ਮੀਡੀਆ ਬ੍ਰਿਫਿੰਗ ਵਿੱਚ ਆਖਿਆ ਕਿ ਚੀਨ, ਅਮਰੀਕਾ ਤੋਂ ਆਪਣੀ ਗਲਤੀ ਸੁਧਾਰਣ ਅਤੇ ਹਾਂਗਕਾਂਗ, ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨ ਵਾਲੇ ਕਿਸੇ ਵੀ ਸ਼ਬਦ ਨੂੰ ਬੋਲਣ ਜਾਂ ਕਾਰਵਾਈ ਤੋਂ ਬਚੇ। ਇਸ ਕਾਨੂੰਨ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫਤੇ ਹਸਤਾਖਰ ਕੀਤੇ ਸਨ। ਇਹ ਚੀਨ ਅਤੇ ਹਾਂਗਕਾਂਗ ਦੇ ਉਨ੍ਹਾਂ ਅਧਿਕਾਰੀਆਂ ‘ਤੇ ਪਾਬੰਦੀ ਦੀ ਗੱਲ ਕਰਦਾ ਹੈ ਜੋ ਮਨੁੱਖੀ ਅਧਿਕਾਰ ਦਾ ਉਲੰਘਣ ਕਰਦੇ ਹਨ। ਇਸ ਦੇ ਨਾਲ ਹੀ ਇਸ ਵਿੱਚ ਵਾਸ਼ਿੰਗਟਨ ਵੱਲੋਂ ਹਾਂਗਕਾਂਗ ਨੂੰ ਦਿੱਤੇ ਗਏ ਤਰਜ਼ੀਹੀ ਕਾਰੋਬਾਰੀ ਸਹਿਯੋਗੀ ਦੇ ਦਰਜੇ ਦੀ ਹਰ ਸਾਲ ਸਮੀਖਿਆ ਦੀ ਵੀ ਗੱਲ ਹੈ। ਹੁਆ ਨੇ ਆਖਿਆ ਕਿ ਅਮਰੀਕੀ ਜੰਗੀ ਬੇੜਿਆਂ ਅਤੇ ਜਹਾਜ਼ਾਂ ਦੇ ਅਧਿਕਾਰਕ ਦੌਰੇ ਨੂੰ ਮੁਅੱਤਲ ਕਰਨ ਦੇ ਨਾਲ ਹੀ ਚੀਨ ਨੇ ਨੈਸ਼ਨਲ ਐਨਡੋਵਮੈਂਟ ਫਾਰ ਡੈਮੋਕ੍ਰੇਸੀ, ਨੈਸ਼ਨਲ ਡੈਮੋਕ੍ਰੇਟਿਕ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਅਫੇਅਰਸ, ਹਿਊਮਨ ਰਾਈਟਸ ਵਾਚ, ਇੰਟਰਨੈਸ਼ਨਲ ਰਿਪਬਲਿਕਨ ਇੰਸਟੀਚਿਊਟ ਜਿਹੇ ਹੋਰ ਸੰਗਠਨਾਂ ਤੇ ਪਾਬੰਦੀ ਵੀ ਲਗਾਈ ਹੈ। ਹੁਆ ਨੇ ਆਖਿਆ ਕਿ ਉਨ੍ਹਾਂ ਨੇ ਹਾਂਗਕਾਂਗ ਵਿੱਚ ਅਸ਼ਾਂਤੀ ਦੌਰਾਨ ਖਰਾਬ ਪ੍ਰਦਰਸ਼ਨ ਕੀਤਾ। MP

 

 

Follow me on Twitter

Contact Us