Awaaz Qaum Di

ਸਿੱਖ ਸਿਆਸੀ ਬੰਦੀਆਂ ਬਾਰੇ ਵੀ ਇਹੋ ਲਗਦਾ ਕਿ ਓਹ ਵੀ ਨਹੀ ਛੱਡਣੇ ਹਨ

ਕੇਂਦਰ ਸਰਕਾਰ ਵਲੋਂ ਭਾੲੀ ਬਲਵੰਤ ਸਿੰਘ ਰਾਜੋਆਣਾਂ ਦੀ ਫਾਂਸੀ ਮੁਆਫ ਨਾ ਕਰਕੇ ਝੂਠੀ ਖਬਰ ਮੀਡੀਆ ਵਿਚ ਫੈਲਾਈ ਗਈ ਸੀ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਦੇ ਮਰਹੁਮ ਮੁੱਖਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਮੁੱਖ ਭੁਮਿਕਾ ਨਿਭਾਓਣ ਵਾਲੇ ਭਾਈ ਬਲਵੰਤ ਸਿੰਘ ਰਾਜੋਆਣਾਂ ਦੀ ਫਾਂਸੀ ਦੀ ਸਜਾ ਵਚਿ ਕੇੰਦਰ ਸਰਕਾਰ ਵਲੋਂ ਕਿਸੇ ਕਿਸਮ ਦੀ ਕੋਈ ਮੁਆਫੀ ਨਹੀ ਦਿੱਤੀ ਗਈ ਹੈ ਇਹ ਜਾਣਕਾਰੀ ਅਜਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪ੍ਰਸ਼ਨ ਕਾਲ ਦੌਰਾਨ ਕਾਂਗਰਸੀ ਲੀਡਰ ਵਲੋਂ ਕੀਤੇ ਸੁਆਲ ਕਿ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਤਬਦੀਲ ਕਿਉਂ ਕੀਤੀ ਗਈ ਹੈ ਦੇ ਜੁਆਬ ਵਿਚ ਲੋਕ ਸਭਾ ਨੂੰ ਦੱਸਿਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਨਹੀਂ ਕੀਤਾ ਗਿਆ ਹੈ।ਅਮਿਤ ਸ਼ਾਹ ਨੇ ਸਮੁੱਚੇ ਸਦਨ ਨੂੰ ਹਿੰਦੀ ‘ਚ ਜਵਾਬ ਦਿੱਤਾ ਕਿ ਮੀਡੀਆ ਰਿਪੋਰਟਾਂ ‘ਤੇ ਯਕੀਨ ਨਾ ਕਰੋ। ਕੋਈ ਮਾਫ਼ੀ ਨਹੀਂ ਦਿੱਤੀ ਗਈ ਹੈ । ਚੇਤੇ ਰਹੇ ਕਿ ਪਿਛਲੇ ਕੁਝ ਸਮੇਂ ਦੌਰਾਨ ਮੀਡੀਆ ‘ਚ ਅਜਿਹੀਆਂ ਕੁਝ ਖ਼ਬਰਾਂ ਪ੍ਰਕਾਸ਼ਿਤ ਤੇ ਪ੍ਰਸਾਰਿਤ ਹੋਈਆਂ ਸਨ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ‘ਕਾਤਲ’ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਹੈ।
ਜਦੋਂ ਬੀਤੇ ਸਤੰਬਰ ਮਹੀਨੇ ਹਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਵੱਡੇ ਪੱਧਰ ‘ਤੇ ਚੱਲ ਰਹੀਆਂ ਸਨ, ਤਦ ਮੀਡੀਆ ਰਿਪੋਰਟਾਂ ਆਈਆਂ ਸਨ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਮਾਫ਼ ਕਰ ਦਿੱਤੀ ਹੈ ਅਤੇ ਇਸਦੀ ਜਾਣਕਾਰੀ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਸੁਖਬੀਰ ਬਾਦਲ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਦਸਿਆ ਸੀ ਜਿਸਤੋਂ ਬਾਅਦ ਇਹ ਖਬਰ ਅੱਗ ਵਾਂਗ ਫੈਲ ਗਈ ਸੀ ।ਅਜ ਅਮਿਤਸ਼ਾਹ ਵਲੋਂ ਦਿੱਤੇ ਗਏ ਜੁਆਬ ਨਾਲ ਇਹ ਵੀ ਕਿਆਸਾਂ ਲਗ ਰਹੀਆਂ ਹਨ ਕਿ ਕੇਂਦਰ ਸਰਕਾਰ ਵਲੋਂ ਬਾਰ ਬਾਰ ਸਿੱਖ ਮਸਲਿਆਂ ਨੂੰ ਠੰਡੇ ਬਸਤੇ ਵਿਚ ਪਾ ਕੇ ਜਰੂਰਤ ਪੈਣ ਤੇ ਉਛਾਲ ਦਿੱਤੇ ਜਾਦੇਂ ਹਨ ਤੇ ਅਪਣਾ ਮਤਲਬ ਹਲ ਹੋ ਜਾਣ ਉਪਰੰਤ ਮੁੜ ਠੰਡੇ ਬਸਤੇ ਵਿਚ ਪਾ ਦਿੱਤੇ ਜਾਦੇਂ ਹਨ ।ਜਿਸ ਤਰ੍ਹਾਂ ਰਾਜੋਆਣਾਂ ਦੀ ਫਾਂਸੀ ਵਿਚ ਰਾਹਤ ਨਾ ਮਿਲਣ ਬਾਰੇ ਦਸਿਆ ਗਿਆ ਹੈ ਇਸ ਨਾਲ ਇਹ ਵੀ ਸਪਸ਼ਟ ਹੋ ਰਿਹਾ ਹੈ ਕਿ ਕੇਂਦਰ ਸਰਕਾਰ ਵਲੋਂ  ਜੇਲ੍ਹਾਂ ਵਿਚ ਬੰਦ 8 “ਸਿੱਖ ਸਿਆਸੀ ਬੰਦੀਆਂ” ਵਿਚੋ ਬਾਕੀਅਾਂ ਨੂੰ ਵੀ ਨਹੀ ਛਡਿਆ ਜਾਣਾਂ ਪੱਕਾ ਹੈ । ਇਨ੍ਹਾਂ ਵਿਚੋਂ ਸਿਰਫ ਤਿੰਨ ਬੰਦੀ ਭਾਈ ਨੰਦ ਸਿੰਘ ਅਤੇ ਭਾਈ ਸ਼ਾਹਬੇਗ ਸਿੰਘ ਹੀ ਰਿਹਾ ਕੀਤੇ ਗਏ ਹਨ ਅਤੇ ਭਾਈ ਗੁਰਦੀਪ ਸਿੰਘ ਖੇੜਾ ਪਹਿਲਾਂ ਹੀ ਛੁੱਟੀ ਤੇ ਆਏ ਹੋਏ ਸਨ । GM

 

 

Follow me on Twitter

Contact Us