Awaaz Qaum Di

ਗਰੌਜ਼ ਬੈਕਰਟ-ਨਿਫ਼ਟ ਸਕਿੱਲ ਡਿਵੈੱਲਪਮੈਂਟ ਫਸਿਲਟੀ ਵਿਖੇ ਸਰਟੀਫਿਕੇਟ ਵੰਡ ਸਮਾਰੋਹ

ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ

ਲੁਧਿਆਣਾ,(Harminder makkar)-ਗਰੌਜ਼ ਬੈਕਰਟ ਏਸ਼ੀਆ ਪ੍ਰਾਈਵੇਟ ਲਿਮਿਟਡ ਵੱਲੋਂ ਸੀ. ਐੱਸ. ਆਰ. ਗਤੀਵਿਧੀਆਂ ਅਧੀਨ ਸਥਾਪਤ ਕੀਤੇ ਗਏ ਨਿਫ਼ਟ ਸਕਿੱਲ ਡਿਵੈੱਲਪਮੈਂਟ ਫਸਿਲਟੀ ਵਿਖੇ ਸਰਟੀਫਿਕੇਸ਼ਨ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ 330 ਘੰਟੇ ਦਾ ਸਿਲਾਈ ਮਸ਼ੀਨ ਆਪਰੇਟਰ ਟ੍ਰੇਨਿੰਗ ਪ੍ਰੋਗਰਾਮ ਤਹਿਤ 6ਵੇਂ ਬੈਚ ਦਾ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ।
ਸਰਟੀਫਿਕੇਟ ਵੰਡਣ ਦੀ ਰਸਮ ਮੈਨੇਜਿੰਗ ਡਾਇਰੈਕਟਰ ਡਾ. ਐਂਟੋਨ ਰੀਨਫੈੱਲਡਰ ਅਤੇ ਸ੍ਰੀ ਸਟੀਫਨ ਲੇਸਰ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ। ਇਸ ਮੌਕੇ ਸ੍ਰੀ ਸੰਜੇ ਚਾਵਲਾ, ਸ੍ਰ. ਹਰਵਿੰਦਰ ਸਿੰਘ, ਸ੍ਰੀ ਸੰਜੇ ਸ਼ਰਮਾ, ਸ੍ਰੀ ਸ਼ਸ਼ੀ ਕੰਵਲ, ਏ. ਪੀ. ਓ. ਸ੍ਰ. ਅਵਤਾਰ ਸਿੰਘ, ਸ੍ਰੀਮਤੀ ਕਾਮਿਨੀ ਸ਼ੁਕਲਾ, ਸ੍ਰੀ ਵਿਕਰਮ ਚੋਪੜਾ, ਸ੍ਰ. ਹਰਪ੍ਰੀਤ ਸਿੰਘ, ਸ੍ਰ. ਸਮੁੰਦਰ ਸਿੰਘ, ਡਾ. ਮੀਤਾ ਗਾਵਰੀ ਅਤੇ ਹੋਰ ਹਾਜ਼ਰ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰੀਨਫੀਲਡਰ ਨੇ ਕਿਹਾ ਕਿ ਜਰਮਨੀ ਵਰਗੇ ਦੇਸ਼ ਵਿੱਚ ਤਕਨੀਕੀ ਸਿੱਖਿਆ ਅਤੇ ਹੁਨਰਮੰਦਾਂ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ। ਉਨ•ਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਤਕਨੀਕੀ ਤੌਰ ‘ਤੇ ਹੁਨਰਮੰਦ ਹੋ ਕੇ ਆਪਣੇ ਪੈਰ•ਾਂ ‘ਤੇ ਖੜ•ੇ ਹੋਣ ਨੂੰ ਤਰਜੀਹ ਦੇਣ।
ਜ਼ਿਲ•ਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ੍ਰੀ ਮਹੇਸ਼ ਖੰਨਾ ਨੇ ਨਿਫ਼ਟ ਵੱਲੋਂ ਸੰਸਥਾ ਦੇ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆ ਦੇਣ ਦੇ ਨਾਲ-ਨਾਲ ਵਿਵਹਾਰਕ ਤੌਰ ‘ਤੇ ਮਜ਼ਬੂਤ ਕਰਨ ਲਈ ਵੀ ਕੋਸ਼ਿਸ਼ ਕੀਤੀ ਜਾਂਦੀ ਹੈ। ਸ੍ਰੀ ਖੰਨਾ ਨੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵੇਰਵੇ ਸਹਿਤ ਵਰਨਣ ਕੀਤਾ। ਨਿਫ਼ਟ ਵੱਲੋਂ ਹਰਪ੍ਰੀਤ ਸਿੰਘ ਵੱਲੋਂ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। GM

 

 

Follow me on Twitter

Contact Us