Awaaz Qaum Di

-ਹੁਣ ਤੱਕ 23383 ਯੋਗ ਲਾਭਪਾਤਰੀਆ ਨੂੰ ਦਿੱਤਾ ਗਿਆ ਲਾਭ

ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ
ਜ਼ਿਲ•ਾ ਲੁਧਿਆਣਾ ‘ਚ ਮਾਤਰੂ ਵੰਦਨਾ ਹਫ਼ਤੇ ਦੀ ਸ਼ੁਰੂਆਤ

-8 ਦਸੰਬਰ ਤੱਕ ਚੱਲਣ ਵਾਲੇ ਸਪਤਾਹ ਤਹਿਤ ਹੋਣਗੀਆਂ ਵੱਖ-ਵੱਖ ਗਤੀਵਿਧੀਆਂ
ਲੁਧਿਆਣਾ (Harminder makkar)-ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਗਰਭਵਤੀ ਮਹਿਲਾਵਾਂ ਨੂੰ ਇਸ ਲਾਭਕਾਰੀ ਯੋਜਨਾ ਬਾਰੇ ਜਾਗਰੂਕ ਕਰਨ ਹਿੱਤ ਅੱਜ ਤੋਂ ਆਰੰਭੇ ਮਾਤਰੂ ਵੰਦਨਾ ਸਪਤਾਹ ਦੀ ਜ਼ਿਲ•ਾ ਲੁਧਿਆਣਾ ‘ਚ ਸ਼ੁਰੂਆਤ ਕੀਤੀ ਗਈ ਹੈ। ਜ਼ਿਲ•ਾ ਪ੍ਰੋਗਰਾਮ ਅਫ਼ਸਰ ਰੁਪਿੰਦਰ ਕੌਰ ਨੇ ਇਸ ਮੌਕੇ ਦੱਸਿਆ ਕਿ ਜ਼ਿਲ•ਾ ਲੁਧਿਆਣਾ ‘ਚ ਹੁਣ ਤੱਕ 23383 ਲਾਭਪਾਤਰੀ ਮਹਿਲਾਵਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾ ਚੁੱਕਾ ਹੈ।
ਉਨ•ਾਂ ਦੱਸਿਆ ਕਿ ਸਕੀਮ ਦਾ ਲਾਭ ਲੈਣ ਲਈ ਸਬੰਧਤ ਮਹਿਲਾ ਨੂੰ ਆਪਣੇ ਗਰਭ ਦੇ 150 ਦਿਨਾਂ ਦੇ ਅੰਦਰ ਨੇੜਲੀ ਆਂਗਨਵਾੜੀ ‘ਚ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ। ਉਸ ਨੂੰ ਰਜਿਸਟ੍ਰੇਸ਼ਨ ਦੇ ਬਾਅਦ ਪਹਿਲੀ ਕਿਸ਼ਤ ਵਜੋਂ 1000 ਰੁਪਏ ਦੀ ਪਹਿਲੀ ਕਿਸ਼ਤ ਦਿੱਤੀ ਜਾਂਦੀ ਹੈ। ਦੂਸਰੀ 2000 ਰੁਪਏ ਦੀ ਕਿਸ਼ਤ ਉਸ ਦੇ ਗਰਭਵਤੀ ਹੋਣ ਦੇ 6 ਮਹੀਨੇ ਪੂਰੇ ਹੋਣ ਅਤੇ ਘੱਟੋ-ਘੱਟ ਇੱਕ ਐਂਟੀ-ਨਟਲ ਚੈਕ ਅਪ ਹੋਣ ਬਾਅਦ ਦਿੱਤੀ ਜਾਂਦੀ ਹੈ ਅਤੇ ਤੀਸਰੀ ਤੇ ਆਖਰੀ 2000 ਰੁਪਏ ਦੀ ਕਿਸ਼ਤ ਬੱਚੇ ਦੇ ਜਨਮ ਦੀ ਰਜਿਸਟ੍ਰੇਸ਼ਨ ਅਤੇ ਉਸ ਦੇ ਪਹਿਲੇ ਪੜਾਅ ਦੇ ਟੀਕਾਕਰਣ ਮੁਕੰਮਲ ਹੋਣ ‘ਤੇ ਦਿੱਤੀ ਜਾਂਦੀ ਹੈ।
ਉਨ•ਾਂ ਦੱਸਿਆ ਕਿ ਇਸ ਮੌਕੇ ਥਾਂ-ਥਾਂ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ ਅਤੇ ਪਹਿਲੇ ਬੱਚੇ ਵਾਲੀਆਂ ਮਾਂਵਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਭਾਗੀਦਾਰਾਂ ਨੂੰ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੀ ਯੋਗਤਾ, ਰਜਿਸਟ੍ਰੇਸ਼ਨ ਬਾਰੇ ਵਿਸਤਾਰ ‘ਚ ਜਾਣਕਾਰੀ ਵੀ ਦਿੱਤੀ ਗਈ।  GM

 

 

Follow me on Twitter

Contact Us