Awaaz Qaum Di

ਜਦੋਂ ਤੱਕ ਰਾਜਨੀਤਕ ਲੋਕਾਂ ਅਤੇ ਸਰਕਾਰੀ ਅਫਸਰਸ਼ਾਹੀ ਮਸ਼ੀਨਰੀ ਦੇ ਲਿਹਾਜੂ ਵਤੀਰੇ ‘ਚ ਸੁਧਾਰ ਨਹੀਂ ਆਉਂਦਾ ਉਨਾਂ ਚਿਰ ਹੈਦਰਾਵਾਦ-ਕਠੂੰਆ-ਦਿੱਲੀ ਨਿਰਭੈ ਵਰਗੇ ਅਪਰਾਧਾਂ ਨੂੰ ਠੱਲ ਪੈਣੀ ਮੁਸ਼ਕਲ -ਜਥੇਬੰਦੀਆ ਫਰਾਂਸ

ਪੈਰਿਸ (ਦਲਜੀਤ ਸਿੰਘ ਬਾਬਕ) ਜਦੋਂ ਤੱਕ ਜ਼ੁਰਮਾਂ ਦੇ ਚਿੱਕੜ ਨਾਲ ਲਿੱਬੜ ਲੋਕਦੇਸ਼ ਦੀ ਪਾਰਲੀਮੈਂਟ ਅਤੇ ਵੱਖ ਵੱਖ ਸੂਬਿਆਂ ਦੀਆ ਵਿਧਾਨ ਸਭਾਵਾਂ ਅੰਦਰ ਆਉਦੇ ਰਹਿਣਗੇ ਉਦੋਂ ਤਾਂਈ  ਹੈਦਰਾਵਾਦ ਦੀ ਵੈਟਨਰੀ ਡਾਕਟਰ, ਕਠੂੰਆ ‘ਚ ਆਸਫਾ, ਦਿੱਲੀ ‘ਚ ਨਿਰਭੈ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਮਾਸੂਮ ਨਬਾਲਿਗ ਬੱਚੀਆਂ ਨਾਲ ਬਲਾਤਕਾਰ ਦੀਆਂ ਹੋ ਰਹੀਆਂ ਹਿਰਦੇ ਵਲੂਧਰਨ ਵਾਲੀਆਂ ਘਟਨਾਵਾਂ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦੀਆ ਰਹਿਣ ਗੀਆ।ਇਹ ਵਿਚਾਰ ਇੰਟਰਨੈਸ਼ਨਲ ਸਿੱਖ ਕੌਂਸਲ ਫਰਾਂਸ ਦੇ ਪ੍ਰਧਾਨ ਰਘਬੀਰ ਸਿੰਘ ਕੋਹਾੜ, ਸਿੱਖ ਫੈਡਰੇਸ਼ਨ ਫਰਾਂਸ ਦੇ ਪ੍ਰਧਾਨ ਕਸ਼ਮੀਰ ਸਿੰਘ ਗੌਂਸਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪ੍ਰਧਾਨ ਚੈਨ ਸਿੰਘ ਖਾਲਸਾ ਅਤੇ ਫਰਾਂਸ ਸਿੱਖ ਕੌਂਸਲ ਦੇ ਪ੍ਰਧਾਨ ਬਸੰਤ ਸਿੰਘ ਪੰਜਹੱਥਾ ਨੇ ਸਾਂਝੇ ਤੋਰ ਤੇ ਪ੍ਰੈਸ ਨੂੰ ਬਿਆਨ ਜ਼ਾਰੀ ਕਰਦਿਆ ਕਹੇ। ਇਨ੍ਹਾਂ ਆਗੂਆਂ ਨੇ ਕਿਹਾ ਕਿ, ਹੈਦਰਾਵਾਦ ਸਮੇਤ ਅਖਬਾਰਾਂ ਦੀਆ ਸੁਰਖੀਆ ਤੋਂ ਪਤਾ ਚਲਦਾ ਕਿਵੇਂ ਮਾਸੂੰਮ ਬੱਚੀਆਂ ਨਾਲ਼ ‘ਜਾਨਵਰ ਰੂਪੀ ਦਰਿੰਦਿਆਂ ਵੱਲੋਂ ਕੁਝ-ਕੁਝ ਸਾਲਾਂ ਦੀਆ ਬੱਚੀਆਂ ਤੇ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਢਾਹ ਕੇ ਸਮੂਹਿਕ ਬਲਾਤਕਾਰ ਕੀਤੇ ਜਾਣ ਤੋਂ ਬਾਅਦ ਉਨਾਂ ਨੂੰ ਮੋਤ ਦੇ ਘਾਟ ਉਤਾਰ ਦੇਣ ਨਾਲ ਦੁਨੀਆਂ ਭਰ ਦੀ ਇਨਸਾਨੀਅਤ ਨੂੰ ਧੁਰੋਂ ਝਜੋੜ ਕੇ ਰੱਖ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ, ਰਾਜਨੀਤਕ ਲੋਕਾਂ ਅਤੇ ਸਰਕਾਰੀ ਮਸ਼ੀਨਰੀ ਦੇ ਲਿਹਾਜੂ ਵਤੀਰੇ ਕਾਰਨ ਅਜਿਹੇ ਦਰਿੰਦਗੀ ਵਾਲੇ ਅਪਰਾਧੀਆਂ ਨੂੰ ਪਾਪ ਕਰਨ ਲਈ ਹੋਸਲੇ ਬੁਲੰਦ ਹੁੰਦੇ ਹਨ। ਅੱਜ ਦੇਸ਼ ਦੇ ਸੁਪਰੀਮ ਕੋਰਟ ਅਤੇ ਚੌਣ ਕਮਿਸ਼ਨ ਨੂੰ ਸਖਤ ਹੋਣ ਦੀ ਲੋੜ ਹੈ ਜੋ ਦੇਸ਼ ਦੀਆ ਰਾਜਨੀਤਕ ਪਾਰਟੀਆਂ ‘ਚ ਬੈਠੇ ਅਪਰਾਧੀਆਂ ਨੂੰ ਸਰਕਾਰੀ ਸ਼ਕਤੀ ਮਿਲਣ ਤੋਂ ਨਕੇਲ ਪਾਉਣ ਲਈ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ। ਉਕਤ ਆਗੂਆ ਨੇ ਕਿਹਾ ਭਾਵੇਂ ਕਿਸੇ ਦੀ ਜਾਨ ਲੈਣਾ ਘੋਰ ਪਾਪ ਹੈ, ਪਰ ਜੇਕਰ ਅਜਿਹੇ ਅਪਰਾਧੀਆਂ ਨੂੰ ਫਾਸੀ ਵਰਗੀ ਸਜ਼ਾ ਮਿਲੇਗੀ ਤਾਂ ਉਹ ਅਜਿਹਾ ਅਪਰਾਧ ਕਰਨ ਤੋਂ ਪਹਿਲੇ ਹਜ਼ਾਰ ਵਾਰ ਸੋਚੇਗਾ। ਬਲਾਤਕਾਰੀਆਂ ਨੂੰ ਮੋਕੇ ਤੇ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿਸੇ ਦੀ ਹਿੰਮਤ ਨਹੀ ਹੋਵੇਗੀ ਉਹ ਕਿਸੇ ਲੜਕੀ ਵੱਲ ਅੱਖ ਭਰ ਕੇ ਵੇਖ ਸਕੇ। ਜਥੇਬੰਦੀਆ ਦੇ ਆਗੂਆਂ ਨੇ ਕਿਹਾ ਕਿ, ਹੁਣ ਸਮੇਂ ਦੀ ਮੰਗ ਹੈ ਕਿ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਫੋਕੇ ਜੁਮਲੇਬਾਜ਼ੀ ਵਾਲੇ ਭਾਸ਼ਨ ਅਤੇ ਬਿਆਨਾਂ ਨੂੰ ਬੰਦ ਕਰਕੇ ਅਜਿਹੇ ਹੈਵਾਨ ਸੋਚ ਵਾਲੇ ਦਰਿੰਦਿਆ ਨੂੰ ਸਖਤ ਤੋਂ ਸਖਤ ਸਜਾਵਾਂ ਦਬਾਉਣ ਵਾਸਤੇ ਮੈਦਾਨ ਵਿੱਚ ਨਿੱਤਰਨ ਦੀ ਜਰੂਰਤ ਹੈ। MP

 

 

Follow me on Twitter

Contact Us