Awaaz Qaum Di

ਨੇਪਾਲ ‘ਚ ਦਰਦਨਾਕ ਹਾਦਸੇ ‘ਚ ਇਕੋ ਹੀ ਪਰਿਵਾਰ ਦੇ 14 ਲੋਕਾਂ ਦੀ ਮੌਤ

ਕਾਠਮੰਡੂ ਪੱਛਮੀ ਨੇਪਾਲ ਵਿਚ ਇਕ ਜੀਪ ਮੰਗਲਵਾਰ ਨੂੰ ਨਾਲੇ ਵਿਚ ਡਿੱਗ ਗਈ, ਜਿਸ ਕਾਰਨ ਉਸ ਵਿਚ ਸਵਾਰ ਇਕੋ ਹੀ ਪਰਿਵਾਰ ਦੇ 14 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕ ਜ਼ਖਮੀ ਹੋ ਗਏ। ਪੀੜਤ ਪਰਿਵਾਰ ਧਾਰਮਿਕ ਪ੍ਰੋਗਰਾਮ ਲਈ ਜਾ ਰਿਹਾ ਸੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਉਸ ਵੇਲੇ ਹੋਈ ਜਦੋਂ ਬਾਗਲੁੰਗ ਜ਼ਿਲੇ ਦੇ ਭੀਮਗੀਠੇ ਵਿਚ ਜੀਪ ਸੜਕ ਤੋਂ ਲਗਭਗ 300 ਮੀਟਰ ਹੇਠਾਂ ਨਾਲੇ ਵਿਚ ਡਿੱਗ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ਵਿਚ 9 ਔਰਤਾਂ, ਚਾਰ ਵਿਅਕਤੀ ਅਤੇ ਇਕ ਬੱਚੇ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਿਚ ਜ਼ਖਮੀ ਤਿੰਨ ਲੋਕਾਂ ਨੂੰ ਇਲਾਜ ਲਈ ਕਾਠਮੰਡੂ ਲਿਜਾਇਆ ਗਿਆ ਹੈ। ਪੁਲਸ ਮੁਤਾਬਕ ਹਾਦਸੇ ਵਿਚ ਇਕ ਵਿਅਕਤੀ ਲਾਪਤਾ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ। MP

 

 

Follow me on Twitter

Contact Us