Awaaz Qaum Di

“ਮੇਰੀ ਪ੍ਰੀਤਿ ਗੋਬਿੰਦ ਸਿਉ” ਡੀ ਡੀ ਪੰਜਾਬੀ ਦੇ ਪ੍ਰੋਗਰਾਮ ਵਿੱਚ ਡੇਰਾ ਭਰੋਮਜਾਰਾ ਦੇ ਸੰਤ ਮਹਾਂਪੁਰਸ਼ ਭਲਕੇ ਹਾਜਰੀ ਲਗਵਾਉਣਗੇ

ਫਗਵਾੜਾ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਉਚਾਰਣ ਕੀਤੀ ਬਾਣੀ ਦਾ ਪ੍ਰਚਾਰ – ਪ੍ਰਸਾਰ ਕਰ ਰਿਹਾ ਧਾਰਮਿਕ ਲੜੀਵਾਰ ਪ੍ਰੋਗਰਾਮ ” ਮੇਰੀ ਪ੍ਰੀਤਿ ਗੋਬਿੰਦ ਸਿਉ ” ਹਰ ਬੁੱਧਵਾਰ ਸਵੇਰੇ 6.00 ਵਜੇ ਡੀ ਡੀ ਪੰਜਾਬੀ ਤੇ ਨਿਰਮਾਤਾ ਨਿਰਦੇਸ਼ਕ ਪਾਲ ਕੰਦੋਲੀਆ ਅਤੇ ਸੀਟੂ ਬਾਈ ਦੇ ਯਤਨਾਂ ਸਦਕਾ ਪ੍ਰਸਾਰਿਤ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ 4 ਦਸੰਬਰ ਦਿਨ ਬੁੱਧਵਾਰ ਨੂੰ ਸਵੇਰੇ 6.00 ਵਜੇ ਡੇਰਾ 108 ਸੰਤ ਬਾਬਾ ਮੇਲਾ ਰਾਮ ਜੀ ਭਰੋਮਜਾਰਾ ਦੇ ਮੁੱਖ ਸੰਚਾਲਕ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ. ਪੰਜਾਬ ਅਤੇ ਸੰਤ ਲਛਮਣ ਦਾਸ ਭਰੋਮਜਾਰਾ (ਪੀ ਐਚ ਡੀ) ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਉਚਾਰਣ ਕੀਤਾ ਸ਼ਬਦ ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ!! ਵਿਆਖਿਆ ਸਹਿਤ ਸੰਗਤਾਂ ਨੂੰ ਸਰਵਣ ਕਰਵਾਉਣਗੇ। ਸੰਤ ਕੁਲਵੰਤ ਰਾਮ ਭਰੋਮਜਾਰਾ ਨੇ ਗੱਲਬਾਤ ਦੌਰਾਨ ਕਿਹਾ ਕਿ ਮਨੁੱਖਤਾ ਨੂੰ ਵਿਸ਼ਿਆ ਵਿਕਾਰਾਂ ਦਾ ਤਿਆਗ ਕਰਕੇ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਹੈ। ਸਰਬ ਸਾਂਝੀ ਬਾਣੀ ਨੂੰ ਪੜ੍ਹਨ ਸੁਣਨੇ ਦੇ ਨਾਲ ਬਾਣੀ ਤੇ ਅਮਲ ਕਰਨਾ ਵੀ ਬਹੁਤ ਜਰੂਰੀ ਹੈ। ਬਾਣੀ ਸਾਨੂੰ ਹਰ ਇੱਕ ਨਾਲ ਪਿਆਰ ਕਰਨਾ ਸਿਖਾਉਂਦੀ ਹੈ,ਬਾਣੀ ਵਿੱਚੋਂ ਬਰਾਬਰਤਾ ਦਾ ਸੰਦੇਸ਼ ਮਿਲਦਾ ਹੈ।ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦੇ ਸੁਨੇਹੇ ਨੂੰ ਜਨ – ਜਨ ਤੱਕ ਲੈ ਕੇ ਜਾਣ ਦੇ ਲਈ ” ਮੇਰੀ ਪ੍ਰੀਤਿ ਗੋਬਿੰਦ ਸਿਉ” ਵਰਗੇ ਧਾਰਮਿਕ ਪ੍ਰੋਗਰਾਮਾਂ ਨਾਲ ਸਾਨੂੰ ਜੁੜਨਾ ਚਾਹੀਦਾ ਹੈ। ਅਜਿਹੇ ਪ੍ਰੋਗਰਾਮ ਤਿਆਰ ਕਰਨ ਵਾਲੀਆਂ ਟੀਮਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪਾਲ ਕੰਦੋਲੀਆ ਤੇ ਸੀਟੂ ਬਾਈ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਇਸ ਮੌਕੇ ਨਿਰਮਾਤਾ ਨਿਰਦੇਸ਼ਕ ਸੀਟੂ ਬਾਈ, ਕੈਮਰਾਮੈਨ ਹਰਨੇਕ ਜੀ, ਬਾਬਾ ਜਿੰਦਰ ਜੀ, ਗਿਆਨੀ ਨਾਜਰ ਸਿੰਘ, ਮਨੀ ਕਲਸੀ, ਨਵਲ ਬੰਗੜ ਅਤੇ ਪ੍ਰਿੰਸ ਬੰਗੜ ਆਦਿ ਹਾਜਿਰ ਸਨ। ਤਸਵੀਰ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦੇ ਹੋਏ। MP

 

 

Follow me on Twitter

Contact Us