Awaaz Qaum Di

ਫਗਵਾੜਾ ‘ਚ ਹੋਈ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਦੀ ਸਟੇਟ ਪੱਧਰੀ ਮੀਟਿੰਗ

* ਹਰੀ ਦੱਤ ਸ਼ਰਮਾ ਬਣੇ ਜਲੰਧਰ ਇਕਾਈ ਦੇ ਪ੍ਰਧਾਨ

ਫਗਵਾੜਾ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਇੰਡੀਅਨ ਪੀਪਲਜ ਥੀਏਟਰ ਐਸੋਸੀਏਸ਼ਨ (ਇਪਟਾ) ਦੀ ਸਟੇਟ ਪੱਧਰੀ ਮੀਟਿੰਗ ਪੰਜਾਬ ਪ੍ਰਧਾਨ ਇੰਦਰਜੀਤ ਰੂਪੋਵਾਲੀਆ ਦੀ ਪ੍ਰਧਾਨਗੀ ਹੇਠ ਆਜਾਦ ਰੰਗਮੰਚ ਕਲਾ ਭਵਨ ਦੁਸਾਂਝਾ ਰੋਡ ਫਗਵਾੜਾ ਵਿਖੇ ਹੋਈ। ਮੀਟਿੰਗ ਦੌਰਾਨ ਪਿਛਲੇ ਸਾਲ ਦੀਆਂ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਅਤੇ ਆਉਂਦੇ ਸਾਲ ਵਿਚ ਉਲੀਕੇ ਜਾਣ ਵਾਲੇ ਪ੍ਰੋਗਰਾਮਾ ਸਬੰਧੀ ਵਿਚਾਰ ਚਰਚਾ ਹੋਈ। ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਜਲਦੀ ਹੀ ਅੰਮ੍ਰਿਤਸਰ ਵਿਖੇ ਸ੍ਰੀ ਕੇਵਲ ਧਾਲੀਵਾਲ ਦੇ ਸਹਿਯੋਗ ਸਦਕਾ ਕਰਵਾਏ ਜਾਣ ਬਾਰੇ ਸਹਿਮਤੀ ਪ੍ਰਗਟਾਈ ਗਈ ਜਿਸ ਵਿਚ ਇਕ ਨਾਟਕ ਦੇ ਮੰਚਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ‘ਇਪਟਾ’ ਦੇ ਰਾਸ਼ਟਰੀ ਪੱਧਰ ਤੇ ਵਿਸਥਾਰ ਬਾਰੇ ਵੀ ਸੁਝਾਅ ਲਏ ਗਏ। ਮੀਟਿੰਗ ਦੌਰਾਨ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਜਲੰਧਰ ਇਕਾਈ ਦੀ ਸਰਬ ਸੰਮਤੀ ਨਾਲ ਚੋਣ ਕਰਦਿਆਂ ਬੀਬੀ ਕੁਲਵੰਤ ਨੂੰ ਚੇਅਰਪਰਸਨ, ਗਮਨੂ ਬਾਂਸਲ ਨੂੰ ਉਪ ਚੇਅਰਪਰਸਨ, ਹਰੀ ਦੱਤ ਸ਼ਰਮਾ ਦੁਸਾਂਝ ਕਲਾਂ ਨੂੰ ਪ੍ਰਧਾਨ, ਦੀਪਕ ਨਾਹਰ ਨੂੰ ਮੀਤ ਪ੍ਰਧਾਨ, ਰੀਤ ਪ੍ਰੀਤ ਪਾਲ ਸਿੰਘ ਨੂੰ ਜਨਰਲ ਸਕੱਤਰ, ਬਾਬਾ ਕਮਲ ਨੂੰ ਸਕੱਤਰ, ਦੇਵ ਵਿਰਕ ਨੂੰ ਪ੍ਰੈਸ ਸਕੱਤਰ, ਸ੍ਰੀਮਤੀ ਰੇਨੂੰ ਬਾਂਸਲ ਨੂੰ ਖਜਾਨਚੀ ਜਦਕਿ ਮਨੀ ਥਾਪਕ ਨੂੰ ਆਫਿਸ ਇੰਚਾਰਜ਼ ਨਿਯੁਕਤ ਕੀਤਾ ਗਿਆ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਡਾ. ਹਰਭਜਨ ਸਿੰਘ, ਗੁਰਮੁਖ ਢੰਡਾ, ਸੰਜੀਵਨ ਸਿੰਘ, ਬਲਵੀਰ ਸੁਮਨ, ਕਸ਼ਮੀਰ, ਅਮਨ, ਗਗਨਦੀਪ ਕੌਰ, ਗੁਰਮੀਤ ਸਿੰਘ ਗੋਲਡੀ, ਸਤਪਾਲ ਸਿੰਘ, ਨੈਨਸੀ ਅਰੋੜਾ ਅਤੇ ਗੌਰਵ ਆਦਿ ਹਾਜਰ ਸਨ। MP

 

 

Follow me on Twitter

Contact Us