Awaaz Qaum Di

ਅਮਰੀਕਾ ਵਸਦੇ ਪ੍ਰਵਾਸੀ ਦੇਵਿੰਦਰ ਸਿੰਘ ਸੱਲ ਨੇ ਸਕੂਲ ਨੂੰ ਦਿੱਤੀ ਐਲ.ਈ.ਡੀ. ਅਤੇ ਕੰਪਿਊਟਰ

ਫਗਵਾੜਾ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਪਿੰਡ ਪਲਾਹੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਅਮਰੀਕਾ ਵਸਦੇ ਦੇਵਿੰਦਰ ਸਿੰਘ ਸੱਲ ਨੇ ਇੱਕ ਐਲ.ਈ.ਡੀ., ਕੰਪਿਊਟਰ ਪ੍ਰਦਾਨ ਕੀਤਾ ਅਤੇ ਸਕੂਲ ਵਿੱਚ ਮਿਡ-ਡੇ-ਮੀਲ (ਦੁਪਿਹਰ ਦਾ ਖਾਣਾ) ਬਨਾਉਣ ਵਾਲੀ ਥਾਂ ਉਤੇ ਸ਼ੈਡ ਦੀ ਉਸਾਰੀ ਕਰਵਾ ਕੇ ਦਿੱਤੀ ਹੈ। ਸਰਕਾਰੀ ਐਲੀਮੈਂਟਰੀ ਸਕੂਲ ਦੀ ਸਥਾਨਕ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਕੰਪਿਊਟਰ ਸਿੱਖਿਆ, ਈ-ਕੰਨਟੈਂਟ ਰਾਹੀਂ ਕਲਾਸਾਂ ਚਲਾਉਣ ਲਈ ਐਲ.ਈ.ਡੀ. ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਵਿਦਿਆਰਥੀ ਇਸ ਵਿੱਚ ਵਿਸ਼ੇਸ਼ ਰੁਚੀ ਲੈ ਰਹੇ ਹਨ। ਗੁਰਪਾਲ ਸਿੰਘ ਚੇਅਰਮੈਨ ਨੇ ਦੇਵਿੰਦਰ ਸਿੰਘ ਸੱਲ ਪੁੱਤਰ ਮਾਤਾ ਗੁਰਮੀਤ ਕੌਰ ਸਾਬਕਾ ਪੰਚ ਪਲਾਹੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਉਹਨਾ ਨੇ ਸਕੂਲ ਦੇ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਹਨ। ਪਿਛਲੇ ਸਾਲਾਂ ਵਿੱਚ ਦੇਵਿੰਦਰ ਸਿੰਘ ਸੱਲ ਵਲੋਂ ਲੋੜਬੰਦ ਵਿਦਿਆਰਥੀਆਂ ਨੂੰ ਸਵੈਟਰ ਅਤੇ ਬੂਟ ਦਿੱਤੇ ਗਏ ਸਨ। MP

 

 

Follow me on Twitter

Contact Us