Awaaz Qaum Di

ਲੋੜਬੰਦਾਂ ਨੂੰ ਮਾਈ ਭਾਗੋ ਸੇਵਾ ਸੁਸਾਇਟੀ ਨੇ ਰਾਸ਼ਨ ਵੰਡਿਆ

ਫਗਵਾੜਾ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਨੇੜਲੇ ਪਿੰਡ ਪਲਾਹੀ ਦੀ ਮਾਈ ਭਾਗੋ ਸੇਵਾ ਸੁਸਾਇਟੀ ਵਲੋਂ ਪਿੰਡ ਪਲਾਹੀ ਦੇ ਵਿਦੇਸ਼ ਵਸਦੇ ਵੀਰਾਂ ਦੀ ਸਹਾਇਤਾ ਨਾਲ ਪੰਜ ਲੋੜਬੰਦ ਲੋਕਾਂ ਨੂੰ ਦਸੰਬਰ ਮਹੀਨੇ ਲਈ ਰਾਸ਼ਨ ਦੀ ਵੰਡ ਸਰਪੰਚ ਰਣਜੀਤ ਕੌਰ ਵਲੋਂ ਕੀਤੀ ਗਈ। ਲੋੜਬੰਦ ਲੋਕਾਂ ਨੂੰ ਮਹੀਨੇ ਭਰ ਦੇ ਰਾਸ਼ਨ ਦੀ ਵੰਡ ਕਰਨ ਦੇ ਨਿਰਸੁਆਰਥ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਮਾਈ ਭਾਗੋ ਸੇਵਾ ਸੁਸਾਇਟੀ ਦੀ ਪ੍ਰਧਾਨ, ਚਰਨਜੀਤ ਕੌਰ ਸਾਬਕਾ ਸਰਪੰਚ ਪਲਾਹੀ ਨੇ ਦੱਸਿਆ ਕਿ ਲੋੜਬੰਦ ਪਰਿਵਾਰਾਂ ਨੂੰ ਰਾਮਪਾਲ ਸਿੰਘ ਬਸਰਾ ਪਰਿਵਾਰ ਅਤੇ ਹਰਭਜਨ ਸਿੰਘ ਵਿਰਕ ਪਰਿਵਾਰ ਵਲੋਂ ਸਹਾਇਤਾ ਦਿੱਤੀ ਜਾ ਰਹੀ ਹੈ। ਅਤੇ ਅੱਗੋਂ ਤੋਂ ਹੋਰ ਆਪੰਗ, ਅੱਖਾਂ ਤੋਂ ਨਿਕਾਰਾ ਵਿਅਕਤੀ ਇਸ ਸਕੀਮ ‘ਚ ਸ਼ਾਮਲ ਕੀਤੇ ਜਾਣਗੇ ਅਤੇ ਉਹਨਾ ਨੂੰ ਵੀ ਆਉਣ ਵਾਲੇ ਸਮੇਂ ‘ਚ ਰਾਸ਼ਨ ਅਤੇ ਹੋਰ ਸਹਾਇਤਾ ਦਿੱਤੀ ਜਾਵੇਗੀ। ਰਾਸ਼ਨ ਵੰਡ ਦੇ ਪ੍ਰੋਗਰਾਮ ਸਮੇਂ ਹੋਰਨਾਂ ਤੋਂ ਬਿਨ੍ਹਾਂ ਰਣਜੀਤ ਕੌਰ ਸਰਪੰਚ, ਚਰਨਜੀਤ ਕੌਰ ਸਾਬਕਾ ਸਰਪੰਚ, ਰੇਸ਼ਮ ਲਾਲ, ਰਣਜੀਤ ਸਿੰਘ ਮੈਨੇਜਰ, ਗੁਰਵਿੰਦਰ ਸਿੰਘ ਬਸਰਾ, ਗੁਰਮੀਤ ਸਿੰਘ ਪਲਾਹੀ ਹਾਜ਼ਰ ਸਨ। ਚਰਨਜੀਤ  ਕੌਰ ਸਾਬਕਾ ਸਰਪੰਚ ਨੇ ਇਹ ਵੀ ਦੱਸਿਆ ਕਿ ਮਾਈ ਭਾਗੋ ਸੇਵਾ ਸੁਸਾਇਟੀ ਸਮੇਂ ਸਮੇਂ ‘ਤੇ ਵਿਕਾਸ ਕਾਰਜਾਂ ‘ਚ ਸਹਾਇਤਾ ਕਰਦੀ ਹੈ, ਜਿਸ ਵਿੱਚ ਲੋੜਬੰਦ ਬੱਚਿਆਂ ਦੀ ਪੜ੍ਹਾਈ ਦਾ ਖ਼ਰਚ ਚੁਕਣਾ, ਗਰੀਬ ਮਰੀਜ਼ਾਂ ਨੂੰ ਦਵਾਈਆਂ ਦੇਣਾ ਅਤੇ ਔਰਤਾਂ, ਲੜਕੀਆਂ ਦੇ ਭਲੇ ਲਈ ਕੰਮ ਕਰਨਾ ਸ਼ਾਮਲ ਹੈ। MP

 

 

Follow me on Twitter

Contact Us