Awaaz Qaum Di

12ਵੀਂ ਇੰਡੋ ਨੇਪਾਲ ਕਰਾਟੇ ਚੈਂਪੀਅਨਸ਼ਿਪ ਵਿੱਚ ਸਮਾਰਟ ਰੁੜਕਾ ਵੀ ਛਾਇਆ

 ”ਸਮਾਰਟ ਰੁੜਕਾ ਕਲਾਂ ਕੁੜੀਆਂ ਦੀ ਏਂਜਲ ਦਾ ਸੋਨਾ ਤੇ ਰੀਬਾ,ਨਵੀ ਦੀ ਚਾਂਦੀ”

ਫਗਵਾੜਾ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਬਲਾਕ ਗੁਰਾਇਆ-1 ਤੋਂ ਬੀ.ਪੀ.ਈ.ਓ ਸ.ਪਰਮਿੰਦਰਜੀਤ ਸਿੰਘ ਜੀ ਦੇ ਯੋਗ ਅਗਵਾਈ ਤੇ ਹੱਲਾਸ਼ੇਰੀ ਨੇ ਅਧਿਆਪਕਾਂ ਵਿੱਚ ਜਾਨ ਫੂਕ ਰਹੀ ਹੈ ।ਉਹਨਾਂ ਦੇ ਅਗਵਾਈ ਵਿੱਚ ਸਮਾਰਟ ਰੁੜਕਾ ਕਲਾਂ  ਕੁੜੀਆਂ ਦੀ ਖਿਡਾਰਣਾਂ ਨੇ ਕੌਮਾਂਤਰੀ ਕਰਾਟਿਆਂ ਦੇ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ ਹਨ ।
ਇਸ ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਬੂਟਾ ਰਾਮ ਨੇ ਬੱਚਿਆਂ ਨੂੰ ਇਸ ਖੇਡ ਵਿੱਚ ਪਾਇਆ ਤੇ ਇਹ ਬੱਚੇ ਇਸ ਸਮੇਂ ਕੌਮਾਂਤਰੀ ਖੇਡਾਂ ਵਿੱਚ ਮਾਣ ਖੱਟ ਰਹੇ ਹਨ।ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੇ ਦੌਰਾਨ ਇਸੇ ਸਕੂਲ ਦੀ ਖਿਡਾਰਣ ਜੋਤੀ ਨੇ ਪ੍ਰਾਇਮਰੀ ਸਕੂਲਾਂ ਦੀਆਂ ਹੋਈਆਂ ਸੰਗਰੂਰ ਵਿਖੇ ਖੇਡਾਂ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ ਸੀ ।ਇਸ ਖੇਡ ਨੇ ਸਕੂਲ ਨੂੰ ਕਾਫੀ ਪ੍ਰਸਿੱਧੀ ਦਿਵਾਈ ਹੈ ।
ਇੰਡੋ ਨੇਪਾਲ ਦੇ ਇਸ ਮੁਕਾਬਲੇ ਵਿੱਚ ਸਕੂਲ ਦੀਆਂ ਤਿੰਨ ਖਿਡਾਰਣਾਂ ਨੇ ਭਾਗ ਲਿਆ ਸੀ ।ਇਹਨਾਂ ਤਿੰਨੋਂ ਦਾ ਇਹ ਪਹਿਲਾਂ ਕੌਮਾਂਤਰੀ ਮੁਕਾਬਲਾ ਸੀ ਜਿਸ ਵਿੱਚ ਇਹਨਾਂ ਮੱਲਾਂ ਮਾਰੀਆਂ ਹਨ । ਏਂਜਲ ਜੱਸੀ ਨੇ ਸੋਨ ਤਮਗਾ ਜਿੱਤ ਕੇ ਜਿੱਥੇ ਮਾਪਿਆਂ ਤੇ ਸਕੂਲ ਦਾ ਨਾਂ ਚਮਕਾਇਆ ਹੈ ਉਥੇ ਹੀ ਰੀਬਾ ਨੇ ਵੀ ਇੱਕ ਸੰਘਰਸ਼ਪੂਰਨ ਮੈਚ ਵਿੱਚ ਵਿਰੋਧੀ ਨੂੰ ਜ਼ਬਰਦਸਤ ਟੱਕਰ ਦਿੱਤੀ ਇਸੇ ਪਿੱਛੋ ਚਾਂਦੀ ਦਾ ਤਮਗਾ ਹਾਸਲ ਹੋਇਆ ।ਨਵਪ੍ਰੀਤ ਕੌਰ ਨੇ ਵੀ ਇਹਨਾਂ ਮੁਕਾਬਲਿਆਂ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ ।ਸਾਰੇ ਸਕੂਲ ਤੇ ਇਹਨਾਂ ਬੱਚਿਆਂ ਦੇ ਮਾਪਿਆ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ।
ਸਕੂਲ ਮੁੱਖੀ ਬੂਟਾ ਰਾਮ ਤੇ ਮਾਪਿਆਂ ਨੇ ਇਹਨਾਂ ਦੇ ਕੋਚ ਜੱਸ ਮਾਨ ਨੂੰ ਵੀ ਵਧਾਈ ਦਿੱਤੀ ਜਿਹਨਾਂ ਦੀ ਕਰੜੀ ਮਿਹਨਤ ਦੇ ਸਦਕਾ ਇਹ ਜਿੱਤਾਂ ਪ੍ਰਾਪਤ ਹੋ ਸਕੀਆ ਹਨ ।     
ਇਸ ਸਮੇਂ ਤੇ ਕਲੱਸਟਰ ਦੇ ਸਮੂਹ ਅਧਿਆਪਕਾਂ ਨੇ ਸਕੂਲ ਮੁੱਖੀ ਸ਼੍ਰੀ ਬੂਟਾ ਰਾਮ ਨੂੰਵਧਾਈ ਦਿੱਤੀ ਜਿਹਨਾਂ ਵਿੱਚ ਜਸਕਰਨਜੀਤ ਸਿੰਘ ਮੁੱਖ ਅਧਿਆਪਕ,ਮੱਖਣ ਲਾਲ,ਸ਼ੁਸ਼ਮਾ,ਕੁਲਬੀਰ ਰਾਮ,ਰਾਜਵਿੰਰ ਕੌਰ,ਰਾਜ ਕੁਮਾਰੀ,ਕ੍ਰਿਸ਼ਨਾ ਦੇਵੀ,ਨੇਹਾ ਭਗਤ,ਸ਼ਲਿੰਦਰ ਕੁਮਾਰੀ,ਪ੍ਰਭਜੋਤ ਕੌਰ,ਸਰਬਜੀਤ ਕੌਰ,ਪੂਜਾ ਰਾਣੀ  ਆਦਿ ਮੋਜੂਦ ਸਨ। MP

 

 

Follow me on Twitter

Contact Us