Awaaz Qaum Di

ਪੰਜਾਬੀਜ਼ ਸੰਸਥਾਂ ਵਲੋਂ ਗਰੀਬ ਪਰਿਵਾਰਾ ਨੂੰ ਕੰਬਲ ਭੇਂਟ ਕੀਤੇ

ਫਗਵਾੜਾ(ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਪੰਜਾਬੀਜ਼ ਸੰਸਥਾਂ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ  ਉਘੇ ਸਮਾਜ ਸੇਵਿਕਾ ਮੈਡਮ ਮਨਜੀਤ ਗਿੱਲ ਯੂ.ਕੇ ਵਲੋਂ ਝੁੱਗੀਆ, ਝੋਂਪੜੀਆਂ ਵਿੱਚ ਰਹਿ ਰਹੇ ਗਰੀਬ ਪਰਿਵਾਰਾਂ ਨੂੰ ਸਰਦੀ ਤੋਂ ਬਚਣ ਲਈ ਕੰਬਲ ਭੇਂਟ ਕੀਤੇ। ਉਨ੍ਹਾਂ ਕਿਹਾ ਕਿ ਗਰੀਬਾ ਦੀ ਸਹਾਇਤਾ ਕਰਕੇ ਮੇਰੇ ਮਨ ਨੂੰ ਸਕੂਨ ਮਿਲਦਾ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਉਕਤ ਸੰਸਥਾਂ ਲੰਮੇ ਸਮੇਂ ਤੋਂ ਰਹਿ ਰਹੇ ਮੇਹਲੀ ਨੇੜੇ ਹੁਸ਼ਿਆਰਪੁਰ ਚੌਂਕ ਕੋਲ ਗਰੀਬ ਪਰਿਵਾਰਾ ਨੂੰ ਸਮੇਂ-ਸਮੇਂ ‘ਤੇ ਵਸਤਾ ਭੇਂਟ ਕਰ ਰਹੀ ਹੈ। ਇਸ ਮੋਕੇ ਗੁਰਦੇਵ ਰਾਜਨ ਯੂ.ਕੇ, ਅੰਮ੍ਰਿਤਪਾਲ ਸਿੰਘ, ਅਮਰੀਕ ਸਿੰਘ, ਰੂਪ ਲਾਲ ਭੁੱਟੋ, ਬਲਜੀਤ ਸਿੰਘ, ਡਾ. ਸਨੀ ਕੁਮਾਰ, ਡਾ. ਸਤਪਾਲ ਆਦਿ ਹਾਜ਼ਰ ਸਨ। MP

 

 

Follow me on Twitter

Contact Us