Awaaz Qaum Di

ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਸਾਲਾਨਾ ਡਿਗਰੀ ਵੰਡ ਸਮਾਗਮ ਕਰਵਾਇਆ

ਜਲੰਧਰ (ਰਮੇਸ਼ ਗਾਬਾ/ਬੀਨਾ)  ਅਕਾਦਮਿਕ ਸਿੱਖਿਆ, ਖੋਜ, ਸਾਹਿਤਕ, ਖੇਡਾਂ ਅਤੇ ਕਲਚਰਲ ਖੇਤਰ ਵਿੱਚ ਇੱਕ ਵੱਖਰੀ ਪਛਾਣ ਬਣਾ ਚੁੱਕੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਸਾਲਾਨਾ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ੩੦੦ ਪੋਸਟ ਗਰੈਜੂਏਟ ਵਿਦਿਆਰਥੀਆਂ ਨੇ ਡਿਗਰੀ ਪ੍ਰਾਪਤ ਕੀਤੀ। ਇਸ ਡਿਗਰੀ ਵੰਡ ਸਮਾਗਮ ਵਿੱਚ ਮਿਸਿਜ ਉਪਮਾ ਚੌਧਰੀ, ਸੈਕ੍ਰੇਟਰੀ ਯੂਥ ਅਫੈਅਰਜ਼, ਵਿਭਾਗ ਯੂਥ ਅਫੈਅਰਜ਼ ਅਤੇ ਸਪੋਰਟਸ, ਭਾਰਤ ਸਰਕਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਗਵਰਨਿੰਗ ਕੌਂਸਿਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਸੰਯੁਕਤ ਸਕੱਤਰ ਜਸਪਾਲ ਸਿੰਘ ਵੜੈਚ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮੁੱਖ ਮਹਿਮਾਨ ਨੂੰ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ। ਉਹਨਾਂ ਦਾ ਸੁਆਗਤ ਕਰਦਿਆਂ ਸਰਦਾਰਨੀ ਬਲਬੀਰ ਕੌਰ ਨੇ ਕਿਹਾ ਕਿ ਮਿਸਿਜ ਉਪਮਾ ਚੌਧਰੀ ਆਪਣੇ ਸ਼ਹਿਰ ਜਲੰਧਰ ਵਿਖੇ ਆਏ ਹਨ ਅਤੇ ਉਨ੍ਹਾਂ ਨੂੰ ਆਪਣੇ ਵਿੱਚ ਆਇਆ ਵੇਖ ਕੇ ਅਸੀਂ ਅਤੀ ਮਾਣ ਮਹਿਸੂਸ ਕਰਦੇ ਹਨ। ਉਨਾਂ ਕਿਹਾ ਕਿ ਮਿਸਿਜ ਉਪਮਾ ਚੌਧਰੀ ਇੱਕ ਉੱਚ ਦਰਜੇ ਦੇ ਪ੍ਰਸ਼ਾਸਕ ਹੋਣ ਦੇ ਨਾਲ-ਨਾਲ ਵਿੱਦਿਆ ਪ੍ਰੇਮੀ ਵੀ ਹਨ। ਉਹ ਯੁਵਕਾਂ ਦੀ ਬਿਹਤਰੀ ਲਈ ਆਪਣੇ ਵਿਭਾਗ ਦੇ ਰਾਹੀਂ ਅਣਥਕ ਸੇਵਾਵਾਂ ਦੇ ਰਹੇ ਹਨ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕਿਹਾ ਕਿ ਮਿਸਿਜ ਉਪਮਾ ਚੌਧਰੀ ਦੇ ਜਲੰਧਰ ਸ਼ਹਿਰ ਨਾਲ ਸੰਬੰਧ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪ੍ਰੋ. ਯੂ.ਆਰ.ਦਾਦਾ. ਦੀ ਬੇਟੀ ਹਨ ਜੋ ਕਿ ਆਪਣੇ ਸਮੇਂ ਦੇ ਬਹੁਤ ਮਿਹਨਤੀ ਅਤੇ ਵਿਦਿਆਰਥੀਆਂ ਦੇ ਹਰਮਨ ਪਿਆਰੇ ਅਧਿਆਪਕ ਸਨ। ਉਨਾਂ ਕਿਹਾ ਕਿ ਮਿਸਿਜ ਉਪਮਾ ਚੌਧਰੀ ਜਲੰਧਰ ਵਿਖੇ ਪੜ੍ਹੇ ਹਨ ਅਤੇ ਖੁਦ ਬਹੁਤ ਚੰਗੇ ਭਾਸ਼ਨ ਕਰਤਾ ਅਤੇ ਡਿਬੇਟਰ ਰਹੇ ਹਨ। ਉਨਾਂ ਕਿਹਾ ਕਿ ਉਹਨਾਂ ਦੇ  ਇਨਾਂ ਗੁਣਾਂ, ਘਰ ਚੋਂ ਮਿਲੇ ਮਾਰਗ ਦਰਸ਼ਨ ਅਤੇ ਮਿਹਨਤ ਸਦਕਾ ਇਹ ਉੱਚ ਅਹੁਦਾ ਪ੍ਰਾਪਤ ਕੀਤਾ ਹੈ। ਉਹਨਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਵਿਦਿਆਰਥੀਆਂ ਦੇ ਉੱਜਲੇ ਭਵਿੱਖ ਦੀ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਮੁੱਖ ਮਹਿਮਾਨ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਜੀਵਨ ਵਿੱਚ ਕਈ ਫੈਸਲੇ ਸਖ਼ਤ ਲੈਣੇ ਪੈਂਦੇ ਹਨ, ਜੋ ਕਿ ਭਵਿੱਖ ਵਿੱਚ ਬਹੁਤ ਫਲਦਾਇਕ ਹੁੰਦੇ ਹਨ। ਵਿਦਿਆਰਥੀਆਂ ਨੂੰ ਜੀਵਨ ਦੇ ਹਰ ਕਦਮ ‘ਤੇ ਆਪਣੇ ਅੰਦਰਲੀ ਆਵਾਜ਼ ‘ਤੇ ਅਧਾਰਤ ਫੈਸਲੇ ਲੈਣੇ ਚਾਹੀਦੇ ਹਨ, ਉਹਨਾਂ ਕਿਹਾ ਕਿ ਅੱਜ ਦੇਸ਼ ਨੂੰ ਯੁਵਾ ਸ਼ਕਤੀ ਦੀ ਬਹੁਤ ਲੋੜ ਹੈ। ਇਹ ਯੁਵਾ ਸ਼ਕਤੀ ਹੀ ਦੇਸ਼ ਦਾ ਵਰਤਮਾਨ ਹੁੰਦਾ ਹੈ। ਇਸ ਲਈ ਯੁਵਕਾਂ ਨੂੰ ਸਮਾਜ ਸੇਵਾ ਨੂੰ ਮੁੱਖ ਰੱਖ ਕੇ ਕੰਮ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸਮਾਜ ਸੇਵਾ ਹੀ ਅਸਲ ਵਿੱਚ ਪ੍ਰਭੂ ਸੇਵਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਆ ਕੇ ਉਨਾਂ ਨੂੰ ਬਹੁਤ ਚੰਗਾ ਲੱਗਾ ਹੈ। ਇਹ ਖੁਸ਼ੀ ਤੇ ਭਾਵਨਾ ਸ਼ਬਦਾਂ ਰਾਹੀਂ ਪ੍ਰਗਟ ਨਹੀਂ ਕੀਤੀ ਜਾ ਸਕਦੀ। ਅੰਤ ਵਿਚ ਪ੍ਰੋ. ਜਸਰੀਨ ਕੌਰ, ਡੀਨ ਅਕੈਡਮਿਕ ਅਫੈਅਰਜ਼ ਨੇ ਆਏ ਹੋਏ ਮਹਿਮਾਨ, ਸਮੁੱਚੀ ਗਵਰਨਿੰਗ ਕੌਂਸਲ, ਪ੍ਰਿੰਸੀਪਲ, ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਨ ਪ੍ਰੋ. ਮਾਨਸੀ ਚੋਪੜਾ ਨੇ ਬਾਖੂਬੀ ਕੀਤੀ। ਇਸ ਮੌਕੇ ਸ. ਜਗਦੀਪ ਸਿੰਘ ਸ਼ੇਰਗਿੱਲ, ਮੈਂਬਰ ਗਵਰਨਿੰਗ ਕੌਂਸਲ, ਸੇਂਟ ਜੌਸਫ ਕਾਨਵੈਂਟ ਸਕੂਲ ਜਲੰਧਰ ਦੇ ਪ੍ਰਿੰਸੀਪਲ ਸਿਸਟਰ ਰੋਜ਼ਮੀ ਵੀ ਸ਼ਾਮਲ ਸਨ। MP

 

 

Follow me on Twitter

Contact Us