Awaaz Qaum Di

ਲਾਰਵਾ ਵਿਰੋਧੀ ਸੈਲ ਵਲੋਂ ਡੇਂਗੂ ਲਾਰਵਾ ਦੇ ਛੇ ਕੇਸਾਂ ਦੀ ਪਹਿਚਾਣ

ਜਲੰਧਰ  (ਰਮੇਸ਼ ਗਾਬਾ/ਬੀਨਾ) ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਦੇ ਲਾਰਵਾ ਵਿਰੋਧੀ ਸੈਲ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਛੇ ਡੇਂਗੂ ਲਾਰਵਾ ਕੇਸਾਂ ਦੀ ਪਹਿਚਾਣ ਕੀਤੀ ਗਈ। ਲਾਰਵਾ ਵਿਰੋਧੀ ਸੈਲ ਦੀਆਂ ਵੱਖ-ਵੱਖ ਟੀਮਾਂ ਵਿੱਚ ਅਮਨਪ੍ਰੀਤ, ਵਿਨੋਦ ਕੁਮਾਰ, ਹਰਪ੍ਰੀਤ ਪਾਲ, ਪਵਨ ਕੁਮਾਰ, ਸ਼ੇਰਸਿੰਘ, ਰਾਜ ਕੁਮਾਰ, ਗੁਰਵਿੰਦਰ ਸਿੰਘ, ਰਾਜਵਿੰਦਰ ਸਿੰਘ, ਸਰਬਜੀਤ, ਕਮਲਦੀਪ ਅਤੇ ਹੋਰ ਸ਼ਾਮਿਲ ਸਨ ਵਲੋਂ ਏਕਤਾ ਨਗਰ ਫੇਜ-2, ਨਿਊ ਗੋਪਾਲ ਨਗਰ, ਰਤਨ ਨਗਰ, ਕੋਟ ਬਾਬਾ ਦੀਪ ਸਿੰਘ, ਨਗਰ, ਲਕਸ਼ਮੀਪੁਰਾ ਅਤੇ ਬੂਟਾ ਮੰਡੀ ਅਤੇ ਹੋਰਨਾਂ ਖੇਤਰਾਂ ਦੀ ਜਾਂਚ ਕੀਤੀ ਗਈ।   ਇਸ ਮੌਕੇ ਟੀਮ ਮੈਂਬਰਾਂ ਵਲੋਂ 393 ਘਰਾਂ ਦਾ ਦੌਰਾ ਕਰਕੇ 1659 ਲੋਕਾਂ ਨੂੰ ਕਵਰ ਕਰਦਿਆਂ 53 ਕੂਲਰਾਂ ਤੇ 395 ਹੋਰ ਵਸਤਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਟੀਮ ਮੈਂਬਰਾਂ ਵਲੋਂ ਲੋਕਾਂ ਨੂੰ ਦੱਸਿਆ ਗਿਆ ਕਿ ਮੱਛਰਾਂ ਵਲੋਂ ਡੇਂਗੂ ਦਾ ਲਾਰਵਾ ਜ਼ਿਆਦਾਤਰ ਕੂਲਰਾਂ ਵਿੱਚ ਪੈਦਾ ਕੀਤਾ ਜਾਂਦਾ ਹੈ ਜਿਸ ਨਾਲ ਡੇਂਗੂ,ਮਲੇਰੀਆ ਆਦਿ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਉਨ੍ਹਾ ਦੱਸਿਆ ਕਿ ਇਸ ਜਾਂਚ ਮੁਹਿੰਮ ਦਾ ਮੁੱਖ ਉਦੇਸ਼ ਮੱਛਰਾਂ ਵਲੋਂ ਡੇਂਗੂ ਲਾਰਵਾ ਪੈਦਾ ਕੀਤੇ ਜਾਣ ਵਾਲੇ ਸਥਾਨਾਂ ਦੀ ਪਹਿਚਾਣ ਕਰਨਾ ਹੈ। MP

 

 

Follow me on Twitter

Contact Us