Awaaz Qaum Di

ਸੀਟੀ ਪਬਲਿਕ ਸਕੂਲ ਨੇ ‘ਨਸ਼ੇ ਤੋਂ ਦੂਰ’ ਪ੍ਰੋਗਰਾਮ ਦੀ ਸ਼ੁਰੂਆਤ ਸ਼ੁਰੂ ਕੀਤੀ

ਜਲੰਧਰ, (ਰਮੇਸ਼ ਗਾਬਾ)-ਸੀਟੀ ਪਬਲਿਕ ਸਕੂਲ ਵਿਖੇ ਨਸ਼ੇ ਤੋਂ ਦੂਰ (ਨਸ਼ਿਆਂ ਤੋਂ ਆਜ਼ਾਦੀ) ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਇਸ ਮੁਹਿੰਮ ਨੂੰ ਸ਼ੁਰੂ ਕਰਨ ਦਾ ਮੁੱਖ ਮਕਸਦ ਸਕੂਲ ਦੇ ਵਿਦਿਆਰਥੀਆਂ ਨੂੰ ਨਸ਼ੇ ਦੇ ਖਿਲਾਫ਼ ਚਲ ਰਹੀ ਲੜਾਈ ਵਿੱਚ ਸ਼ਾਮਿਲ ਕਰਨਾ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ੇਸ਼ ਅਸੈਂਬਲੀ ਨਾਲ ਹੋਈ। ਇਸ ਦੌਰਾਨ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਅਤੇ ਸੂਬੇ ਵਿੱਚ ਵੱਧ ਰਹੇ ਨਸ਼ੇ ਨੂੰ ਖ਼ਤਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਨਸ਼ੇ ਨਾਲ ਹੋਣ ਵਾਲੇ ਨੁਕਸਾਨਾ ਬਾਰੇ ਵੀ ਦੱਸਿਆ ਗਿਆ। ਦਸਵੀਂ ਜਮਾਤ ਦੀ ਵਿਦਿਆਰਥਣ ਨਿਕਿਤਾ ਨੇ ਨਸ਼ੇ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਿਆ। ਇਸ ਦੌਰਾਨ ਵਿਦਿਆਰਥਣ ਨੇ ਕਿਹਾ ਕਿ ਨਸ਼ਾ ਕਰਣ ਨਾਲ ਇੱਕ ਆਦਮੀ ਦੀ ਨਹੀਂ ਬਲਕਿ ਪੂਰੇ ਪਰਿਵਾਰ ਦੀ ਜਿੰਦਗੀ ਬਰਬਾਦ ਹੋ ਜਾਂਦੀ ਹੈ। ਇਸੇ ਕਰਕੇ ਨਸ਼ੇ ਨੂੰ ਰੋਕਣ ਲਈ ਲਗਾਤਾਰ ਯਤਨ ਕਰਦੇ ਰਹਿਣਾ ਚਾਹੀਦਾ ਹੈ। ਸੀਟੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਦਲਜੀਤ ਰਾਣਾ ਅਤੇ ਵਾਈਸ ਪ੍ਰਿੰਸੀਪਲ ਸੁਖਦੀਪ ਕੌਰ ਨੇ ਨਸ਼ਿਆ ਖਿਲਾਫ਼ ਮੁਹਿੰਮ ਵਿੱਚ ਇੱਕ ਮਜਬੂਤ ਭੂਮਿਕਾ ਨਿਭਾਉਣ ਲਈ ਸੀਟੀਪੀਐਸ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਇਸ ਬੁਰਾਈ ਨੂੰ ਜ਼ਮੀਨੀ ਪਧੱਰ ਤੋਂ ਦੂਰ ਕਰੇਗੀ ਅਤੇ ਸਾਡੇ ਦੇਸ਼ ਨੂੰ ਨਸ਼ਿਆਂ ਦੀ ਜਕੜ ਤੋਂ ਮੁਕਤੀ ਮਿਲੇਗੀ। MP

 

 

Follow me on Twitter

Contact Us