Awaaz Qaum Di

ਚੱਢਾ ਪਰਿਵਾਰ ਨੇ ਸਰਕਾਰੀ ਸਕੂਲ ਕਿੱਤਣਾ ‘ਚ ਵਰਾਂਡਾ ਬਨਵਾਇਆ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਸ਼ਹੀਦ ਸਰਵਣ ਦਾਸ ਸਰਕਾਰੀ ਮਿਡਲ ਸਕੂਲ ਕਿੱਤਣਾ ਵਿੱਚ ਸਮਾਜਸੇਵੀ ਤੇ ਦਾਨੀ ਮਾਤਾ ਪ੍ਰਕਾਸ਼ ਦੇਵੀ ਚੱਢਾ ਦੇ ਅਸ਼ੀਰਵਾਦ ਨਾਲ ਉਨ੍ਹਾਂ ਦੇ ਸਪੁੱਤਰ ਸੁਧੀਰ ਚੱਢਾ ਤੇ ਪਰਦੀਪ ਚੱਢਾ ਦੀ ਪ੍ਰੇਰਣਾ ਨਾਲ ਸ਼੍ਰੀ ਰਾਜ ਕੁਮਾਰ ਹੋਰਾ ਦਿੱਲੀ ਨਿਵਾਸੀ ਦੁਆਰਾ ਕਰੀਬ 1300 ਵਰਗ ਫੁੱਟ ਦਾ ਵਰਾਂਡਾ ਬਨਵਾਇਆ ਗਿਆ। ਚੱਢਾ ਪਰਿਵਾਰ ਦੁਆਰਾ ਨਵੇਂ ਬਣਾਏ ਗਏ ਵਰਾਂਡੇ ਵਾਲੇ ਪੂਰੇ ਬਲਾਕ ਨੂੰ ਸ਼ਾਨਦਾਰ ਰੰਗ ਰੋਗਨ ਕਰਵਾਇਆ ਗਿਆ ਹੈ ਜਿਸ ਨਾਲ ਸਕੂਲ ਦੀ ਦਿੱਖ ਨੂੰ ਚਾਰ ਚੰਦ ਲੱਗੇ ਹਨ। ਰੰਗ ਦਾ ਕੰਮ ਪੂਰਾ ਹੋਣ ‘ਤੇ ਪਰਿਵਾਰ ਵਲੋਂ ਸ਼੍ਰੀ ਸੁਧੀਰ ਚੱਢਾ, ਸ਼੍ਰੀਮਤੀ ਦੇਨਕਾ ਚੱਢਾ, ਅਨਮੋਲ ਅਰੋੜਾ, ਨਤਾਸ਼ਾ ਅਰੋੜਾ, ਪਾਰਸ ਚੱਢਾ ਤੇ ਕਮਲਜੀਤ ਕਿੱਤਣਾ ਨੇ ਸਕੂਲ ਪਹੁੰਚ ਕੇ ਨਿਰੀਖਣ ਕੀਤਾ ਅਤੇ ਅੱਗੇ ਤੋਂ ਵੀ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਦੱਸਣਯੋਗ ਹੈ ਕਿ ਪਰਿਵਾਰ ਦੁਆਰਾ ਇਸ ਕੰਮ ‘ਤੇ ਕਰੀਬ ਅੱਠ ਲੱਖ ਰੁਪਏ ਖਰਚ ਕੀਤੇ ਗਏ ਹਨ। ਸਕੂਲ ਇੰਚਾਰਜ ਹਰਦੀਪ ਕੁਮਾਰ ਸਮੇਤ ਸਟਾਫ ਮੈਂਬਰ ਕੁਲਵਰਨ ਸਿੰਘ, ਵਿਜੈ ਕੁਮਾਰ, ਸੁੰਦਰ ਮਨੀਅਮ ਤੇ ਮਨਦੀਪ ਕੌਰ ਪਰਿਵਾਰ ਦਾ ਸਕੂਲ ਦੇ ਵਿਕਾਸ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। MP

 

 

Follow me on Twitter

Contact Us