Awaaz Qaum Di

ਦਰਬਾਰ ਹਜਰਤ ਸਾਈਂ ਸਿਦਕ ਅਲੀ ਸ਼ਾਹ ਜੀ ਵੱਲੋਂ ਨਵਾਬ ਸੰਦੀਪ ਸ਼ਾਹ ਜੀ ਦਾ ਗੱਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ

ਅੰਮ੍ਰਿਤਸਰ (ਦਵਾਰਕਾ ਨਾਥ ਰਾਣਾ)-ਦਰਬਾਰ ਹਜਰਤ ਸਾਈਂ ਸਿਦਕ ਅਲੀ ਸ਼ਾਹ ਜੀ ਦੇ ਗੱਦੀ ਨਸ਼ੀਨ ਅਤੇ ਸਾਂਈ ਸਰਕਾਰ ਸਰਵ ਧਰਮ ਮੰਡਲ ਦੇ ਸਰਪ੍ਰਸਤ ਸੰਤ ਸਾਈਂ ਸੰਦੀਪ ਨਵਾਬ ਸ਼ਾਹ ਜੀ ਦਾ ਗੱਦੀ ਦਿਵਸ ਹਰ ਸਾਲ ਵਾਂਗ ਇਸ ਸਾਲ ਵੀ ਬੜੀ ਸ਼ਰਧਾ ਅਤੇ ਧੂਮਧਾਮ ਦੇ ਨਾਲ ਮਣਾਇਆ ਗਿਆ।ਇਸ ਗੱਦੀ ਦਿਵਸ ਦੇ ਮੌਕੇ ਤੇ ਸੰਤ ਸਾਈਂ ਸੰਦੀਪ ਨਵਾਬ ਸ਼ਾਹ ਜੀ ਦੇ ਨਾਲ ਰਜੀਆ ਸ਼ਾਹ ਜੀ ਨਵੀਂ ਆਪਣੀ ਹਾਜ਼ਰੀ ਲਗਵਾਈ,ਇਸ ਤੋਂ ਇਲਾਵਾ ਪੂਰੇ ਪੰਜਾਬ ਵਿੱਚੋਂ ਆਪਣੇ ਆਪਣੇ ਦਰਬਾਰਾਂ ਦੇ ਗੱਦੀ ਨਸ਼ੀਨਾਂ ਨੇ ਸ਼ਿਰਕਤ ਕਰਕੇ ਹਾਜ਼ਰੀ ਭਰੀ,ਲੁਧਿਆਣਾ ਤੋਂ ਦੀਪਕ ਸ਼ਾਹ ਜੀ ਰੋਮੀ ਸ਼ਾਹ ਜੀ,ਮਾਛੀਵਾੜਾ ਤੋਂ ਰਾਜਵਿੰਦਰ ਸ਼ਾਹ ਜੀ,ਖਰੜ ਮੋਹਾਲੀ ਤੋਂ ਅਵਤਾਰ ਸ਼ਾਹ ਜੀ,ਡਮਟਾਲ ਪਠਾਨਕੋਟ ਤੋਂ ਵਿਦਾ ਸ਼ਾਹ ਜੀ,ਬਾਕਸਿੰਗ ਕੋਚ ਬਲਕਾਰ ਜੀ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ।ਇਸ ਗੱਦੀ ਦਿਵਸ ਪ੍ਰੋਗਰਾਮ ਵਿੱਚ ਸ਼ਹਿਰ ਦੀਆਂ ਜਾਨੀਆਂ ਮਾਨੀਆਂ ਭਜਨ ਮੰਡਲੀਆਂ ਤਾਜਵੀਰ ਰਮਨ ਸਿਤਾਰਾ ਸੰਨੀ ਸਿੰਘ ਨੇ ਸਾਈਂ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਆਈਆਂ ਸੰਗਤਾਂ ਨੂੰ ਸਾਈਂ ਜੀ ਦੇ ਚਰਨਾਂ ਨਾਲ ਜੋੜ ਕੇ ਨਿਹਾਲ ਕੀਤਾ। ਇਸ ਗੱਦੀ ਦਿਵਸ ਦੇ ਮੌਕੇ ਤੇ ਸੰਤ ਸੰਦੀਪ ਨਵਾਬ ਸ਼ਾਹ ਜੀ ਨੇ ਆਪਣੇ ਰੂਹਾਨੀ ਸਤਸੰਗ ਦੇ ਨਾਲ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਡੇਰਾ ਸਾਈਂ ਸਰਕਾਰ ਦੇ ਸਾਰੇ ਗੱਦੀ ਨਸ਼ੀਨ ਸਰਬਤ ਦੇ ਭਲੇ ਲਈ ਦੁਆ ਕੀਤੀ। ਇਸ ਮੌਕੇ ਤੇ ਭੰਡਾਰਾ ਸਾਰੀ ਰਾਤ ਤੱਕ ਚੱਲਦਾ ਰਿਹਾ।ਇਸ ਮੌਕੇ ਤੇ ਚੇਅਰਮੈਨ ਕ੍ਰਿਸ਼ਨ ਗੋਪਾਲ ਤਰਸੇਮ ਚੰਗਿਆੜਾ ਡਾ ਦਰਵਿੰਦਰ ਸਿੰਘ ਚੰਦਨ ਨਗੀਨਾ ਰਮਨ ਸਿਤਾਰਾ ਰਾਕੇਸ਼ ਕੁਮਾਰ ਰਘੂ ਸ਼ਨੀ ਸੁਨੀਤਾ ਅਤੇ ਰਾਜ ਰਾਣੀ ਆਦਿ ਹਾਜ਼ਰ ਸਨ।  MP

 

 

Follow me on Twitter

Contact Us