Awaaz Qaum Di

ਜ਼ਿਲਾ ਪ੍ਰੀਸ਼ਦ ਗੁਰਦਾਸਪੁਰ ਹਾਊਸ ਦੀ ਪਲੇਠੀ ਮੀਟਿੰਗ

* ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਅਧਿਕਾਰੀ ਤੇ ਮੈਂਬਰ ਤਾਲਮੇਲ ਨਾਲ ਕੰਮ ਕਰਨ-ਚੇਅਰਮੈਨ ਰਵੀਨੰਦਨ ਸਿੰਘ

ਗੁਰਦਾਸਪੁਰ  (ਅਸ਼ਵਨੀ) :- ਸ੍ਰੀ ਰਵੀਨੰਦਨ ਸਿੰਘ ਬਾਜਵਾ ਚੇਅਰਮੈਨ ਜ਼ਿਲਾ ਪ੍ਰੀਸ਼ਦ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਜ਼ਿਲਾ ਪ੍ਰੀਸ਼ਦ ਗੁਰਦਾਸਪੁਰ ਦੇ ਹਾਊਸ ਦੀ ਪਲੇਠੀ ਮੀਟਿੰਗ ਹੋਈ, ਜਿਸ ਵਿਚ ਸ੍ਰੀ ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਲਖਵਿੰਦਰ ਸਿੰਘ ਡੀ.ਡੀ.ਪੀ.ਓ, ਬੁੱਧੀਰਾਜ ਸਿੰਘ ਸੈਕਰਟਰੀ ਜਿਲਾ ਪ੍ਰੀਸਦ, ਵਾਈਸ ਚੇਅਰਪਰਸਨ ਜਿਲਾ ਪ੍ਰੀਸ਼ਦ ਆਸ਼ਾ ਰਾਣੀ ਸਮੇਤ ਜਿਲਾ ਪ੍ਰੀਸ਼ਦ ਮੈਂਬਰ ਹਾਜਰ ਸਨ।
ਮੀਟਿੰਗ ਦੌਰਾਨ ਚੇਅਰਮੈਨ ਸ੍ਰੀ ਬਾਜਵਾ ਨੇ ਕਿਹਾ ਕਿ ਪਿੰਡਾਂ ਅੰਦਰ ਸਰਬਪੱਖੀ ਵਿਕਾਸ ਕਾਰਜ ਕਰਵਾਉਣ ਲਈ ਜਿਲਾ ਪ੍ਰੀਸ਼ਦ ਮੈਂਬਰਾਂ ਤੇ ਅਧਿਕਾਰੀਆਂ ਵਿਚ ਆਪਸੀ ਤਾਲਮੇਲ ਹੋਣਾ ਬਹੁਤ ਜਰੂਰੀ ਹੈ ਅਤੇ ਆਪਸੀ ਸਹਿਯੋਗ ਨਾਲ ਹੀ ਪਿੰਡਾਂ ਅੰਦਰ ਵਿਕਾਸ ਕਾਰਜ ਬਿਹਤਰ ਢੰਗ ਨਾਲ ਕਰਵਾਏ ਜਾ ਸਕਦੇ ਹਨ। ਉਨਾਂ ਕਿਹਾ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ ਤਕ ਪੁਹੰਚਾਉਣਾ ਸਾਡੀ ਸਾਰੀਆਂ ਦੀ ਜ਼ਿੰਮੇਵਾਰੀ ਹੈ, ਜਿਸ ਲਈ ਸਾਰਿਆਂ ਨੂੰ ਆਪਣੇ-ਆਪਣੇ ਪੱਧਰ ਤੇ ਸਾਚਰੂ ਢੰਗ ਨਾਲ ਕਾਰਜ ਕਰਨਾ ਚਾਹੀਦਾ ਹੈ। ਉਨਾਂ ਅੱਗੇ ਕਿਹਾ ਕਿ ਚੁਣੇ ਹੋਏ ਜਿਲਾ ਪ੍ਰੀਸ਼ਦ ਮੈਂਬਰਾਂ ਨੂੰ ਹੋਰ ਬਿਹਤਰ ਢੰਗ ਨਾਲ ਕੰਮ ਪ੍ਰਤੀ ਜਾਗਰੂਕ ਕਰਨ ਲਈ ਸਿਖਲਾਈ ਵੀ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਉਹ ਆਪਣੇ ਖੇਤਰ ਵਿਚ ਵਿਕਾਸ ਕੰਮਾਂ ਨੂੰ ਵਧੀਆ ਤਰੀਕੇ ਨਾਲ ਕਰਵਾ ਸਕਣ।
ਮੀੰਿਟਗ ਦੀ ਸ਼ੁਰੂਆਤ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੂਧਲ ਨੇ ਪਲੇਠੀ ਮੀਟਿੰਗ ਵਿਚ ਪੁਹੰਚੇ ਜਿਲਾ ਪ੍ਰੀਸ਼ਦ ਚੇਅਰਮੈਨ, ਵਾਈਸ ਚੈਅਰਮੈਨ, ਬਲਾਕ ਸੰਮਤੀ ਮੈਂਬਰ ਦੇ ਚੇਅਰਮੈਨ ਤੇ ਮੈਂਬਰਾਂ ਦਾ ਸਵਾਗਤ ਕਰਦਿਆਂ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ। ਉਨ•ਾਂ ਕਿਹਾ ਕਿ ਮੈਂਬਰਾਂ ਤੇ ਅਧਿਕਾਰੀਆਂ ਦੇ ਸਹਿਯੋਗ ਨਾਲ ਜ਼ਿਲੇ ਦੇ ਸਮੁੱਚੇ ਪਿੰਡਾਂ ਅੰਦਰ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਗਤੀ ਪ੍ਰਦਾਨ ਕੀਤੀ ਜਾਵੇਗੀ ਅਤੇ ਆਪਸੀ ਸਹਿਯੋਗ ਨਾਲ ਪਿੰਡਾਂ ਅੰਦਰ ਸਰਬਪੱਖੀ ਵਿਕਾਸ ਕੀਤੇ ਜਾਣਗੇ। ਉਨਾਂ ਮਨਰੇਗਾ ਤਹਿਤ ਭਾਰਤ ਤੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਵਿਸਥਾਰ ਵਿਚ ਜਾਣਕਾਰੀ ਪ੍ਰਦਾਨ ਕੀਤੀ।
ਮੀਟਿੰਗ ਦੌਰਾਨ ਹਾਊਸ ਵਲੋਂ ਸਰਬਸੰਮਤੀ ਨਾਲ ਵੱਖ-ਵੱਖ ਮਤੇ ਪਾਸ ਕੀਤੇ ਗਏ। ਜਿਸ ਵਿਚ ਜਿਲਾ ਪ੍ਰੀਸਦ ਦੀਆਂ ਖਾਲੀ ਪਈਆਂ ਥਾਵਾਂ ਨੂੰ ਵਰਤੋਂ ਵਿਚ ਲਿਆਉਣ ਸਬੰਧੀ। ਜਿਲਾ ਪ੍ਰੀਸ਼ਦ ਦੀਆਂ ਦੁਕਾਨਾਂ ਦੇ ਕਿਰਾਏ ਦੀ ਰਿਕਵਰੀ ਕਰਨ ਬੰਧੀ। ਜਿਲਾ ਪ੍ਰੀਸਦ ਦੀਆਂ ਦੁਕਾਨਾਂ ਤੇ ਬੈਠੇ ਸਬਲੈਟੀਆਂ ਨੂੰ ਜ਼ਿਲਾ ਪ੍ਰੀਸ਼ਦ ਅਧੀਨ ਲਿਆਉਣ ਸਬੰਧੀ। ਜ਼ਿਲਾ ਪ੍ਰੀਸ਼ਦ ਵਿਚ ਤਾਇਨਾਤ ਸ੍ਰੀਮਤੀ ਹਰਜੀਤ ਕੋਰ ਕੰਪਿਊਟਰ ਓਪਰੇਟਰ ਦੀਆਂ ਸੇਵਾਵਾਂ ਨਿਯਮਿਤ ਕਰਨ ਸਬੰਧੀ। ਬੱਸੇ ਅੱਡੇ ਦੀ ਪਰਚੀ ਫੀਸ ਵਧਾਉਣ ਸਬੰਧੀ ਆਦਿ ਸ਼ਾਮਿਲ ਹਨ।
ਇਸ ਮੌਕੇ ਸਰਵ ਸ੍ਰੀ ਬਲਕਾਰ ਚੰਦ, ਗੁਰਦਰਸ਼ਨ ਸਿੰਘ, ਸ੍ਰੀਮਤੀ ਬਬੀਤਾ, ਬਲਜਿੰਦਰ ਸਿੰਘ, ਸਤਵੰਤ ਸਿੰਘ, ਸ੍ਰੀਮਤੀ ਜੋਤੀ ਸ਼ਰਮਾ, ਸ੍ਰੀਮਤੀ ਬਲਬੀਰ ਕੋਰ, ਬਲਰਾਜ ਸਿੰਘ, ਸ੍ਰੀਮਤੀ ਕਸ਼ਮੀਰ ਕੋਰ, ਸ੍ਰੀ ਸਤਪਾਲ,ਬਲਕਾਰ ਸਿੰਘ, ਹਰਦਿਆਲ ਸਿੰਘ, ਤਰਪਾਲ ਸਿੰਘ, ਜੋਗਿੰਦਰ ਸਿੰਘ (ਸਾਰੇ ਜ਼ਿਲਾ ਪ੍ਰੀਸ਼ਦ ਮੈਂਬਰ), ਸ੍ਰੀਮਤੀ ਦਰਸ਼ਨ ਕੋਰ ਚੇਅਰਪਰਸਨ ਧਾਰੀਵਾਲ, ਹਰਵਿੰਦਰ ਸਿੰਘ ਚੇਅਰਮੈਨ ਦੀਨਾਨਗਰ, ਅਮਰਜੀਤ ਸਿੰਘ ਚੇਅਰਮੈਨ ਦੋਰਾਂਗਲਾ, ਸਤਿੰਦਰ ਸਿੰਘ ਚੇਅਰਮੈਨ ਫਤਿਹਗੜ• ਚੂੜੀਆਂ, ਉਕਾਰ ਸਿੰਘ ਚੇਅਰਮੈਨ ਗੁਰਦਾਸਪੁਰ, ਸ੍ਰੀਮਤੀ ਸਨੇਹ ਲਤਾ ਚੇਅਰਪਰਸਨ ਕਲਾਨੋਰ ਅਤੇ ਬਲਵਿੰਦਰ ਕੋਰ ਚੇਅਰਪਰਸਨ ਕਾਦੀਆਂ (ਸਾਰੇ ਬਲਾਕ ਸੰਮਤੀ ਚੇਅਰਮੈਨ/ ਚੇਅਰਪਰਸਨ) , ਜਰਨੈਲ ਸਿੰਘ ਵਣ ਮੰਡਲ ਅਫਸਰ, ਸੰਜੀਵ ਮੰਨਣ ਜਿਲਾ ਭਲਾਈ ਅਫਸਰ, ਰਜਿੰਦਰ ਸਿੰਘ ਡੀ.ਐਸ.ਐਸ.ਓ , ਸਾਧਨਾ ਸੋਹਲ ਜਿਲ ਪ੍ਰੋਗਰਾਮ ਅਫਸਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ। MP

 

 

Follow me on Twitter

Contact Us