Awaaz Qaum Di

ਸ਼ਹੀਦ ਨਾਇਕ ਸੌਦਾਗਰ ਸਿੰਘ ਯਾਦਗਾਰੀ ਕਬੱਡੀ ਕੱਪ ਤੇ ਭਗਵਾਨਪੁਰ ਕਲੱਬ ਨੇ ਕਬਜ਼ਾ ਕੀਤਾ

* ਕਿੱਲੋ ਭਾਰ ਵਰਗ ਵਿੱਚ ਫੇਰੋਚੇਚੀ ਅਤੇ 53 ਕਿੱਲੋ ਭਾਰ ਵਰਗ ਵਿੱਚ ਮੰਦਰਾਂਵਾਲ ਕਲੱਬ ਰਿਹਾ ਜੇਤੂ

ਗੁਰਦਾਸਪੁਰ (ਅਸ਼ਵਨੀ) ਬੇਟ ਖੇਤਰ ਦੇ ਪਿੰਡ ਫੇਰੋਚੇਚੀ ਵਿੱਚ ਸ਼ਹੀਦ ਨਾਇਕ ਸੌਦਾਗਰ ਸਿੰਘ ਦੀ ਯਾਦ ਵਿੱਚ 13ਵਾਂ ਕਬੱਡੀ ਕੱਪ ਬੀਤੀ ਦੇਰ ਰਾਤ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਇਸ ਕਬੱਡੀ ਕੱਪ ਵਿੱਚ ਪੰਜਾਬ ਭਰ ਦੀਆਂ ਨਾਮਵਰ ਕਬੱਡੀ ਕਲੱਬਾਂ ਤੋਂ ਇਲਾਵਾ ਵੱਖ ਵੱਖ ਵਰਗਾਂ ਵਿੱਚ 50 ਤੋਂ ਵੱਧ ਪੰਚਾਇਤੀ ਕਬੱਡੀ ਟੀਮਾਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੱਪ ਦੇ ਮੁੱਖ ਪ੍ਰਬੰਧਕ ਜਸਬੀਰ ਸਿੰਘ ਬਾਜਵਾ ਅਤੇ ਸਕੱਤਰ ਗੁਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਇਹ ਸਾਰਾ ਪ੍ਰੋਗਰਾਮ ਗੋਲਡਨ ਯੂਥ ਕਲੱਬ ਫੇਰੋਚੇਚੀ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਕੱਪ ਦੌਰਾਨ ਕਬੱਡੀ ਦੇ ਹੋਏ ਓਪਨ ਮੁਕਾਬਲਿਆਂ ਵਿੱਚ ਭਗਵਾਨਪੁਰ ਕਲੱਬ ਨੇ ਜੋਬਨ ਕਲੱਬ ਯੂਐਸਏ ਨੂੰ ਹਰਾ ਕੇ ਕੱਪ ਤੇ ਕਬਜ਼ਾ ਕੀਤਾ ਹੈ। 60 ਕਿੱਲੋ ਭਾਰ ਵਰਗ ਦੇ ਮੁਕਾਬਲਿਆਂ ਵਿੱਚ ਗੋਲਡ ਕਲੱਬ ਫੇਰੋਚੇਚੀ ਵੱਲੋਂ ਚੋਹਲਾ ਸਾਹਿਬ ਕਲੱਬ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤਰਾਂ 53 ਕਿੱਲੋ ਭਾਰ ਵਰਗ ਵਿੱਚ ਮੰਦਰਾਂਵਾਲਾ ਕਬੱਡੀ ਕਲੱਬ ਵੱਲੋਂ ਗੋਲਡ ਯੂਥ ਕਲੱਬ ਫੇਰੋਚੇਚੀ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਓਪਨ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੀ ਭਗਵਾਨਪੁਰ ਕਲੱਬ ਨੂੰ 51 ਹਜ਼ਾਰ ਰੁਪਏ ਨਕਦ ਇਨਾਮ ਤੇ ਟਰਾਫ਼ੀ ਅਤੇ ਦੂਸਰੇ ਸਥਾਨ ਤੇ ਰਹਿਣ ਵਾਲੀ ਜੋਬਨ ਕਲੱਬ ਯੂਐਸਏ ਨੂੰ 41 ਹਾਜ਼ਰ ਰੁਪਏ ਨਕਦ ਅਤੇ ਟਰਾਫ਼ੀ ਭੇਟ ਕੀਤੀ ਗਈ। 60 ਕਿੱਲੋ ਭਾਰ ਵਰਗ ਵਿੱਚ ਜੇਤੂ ਟੀਮ ਨੂੰ 15 ਹਾਜ਼ਰ ਅਤੇ ਉਪ ਜੇਤੂ ਟੀਮ ਨੂੰ 12 ਹਜ਼ਾਰ ਰੁਪਏ ਦੇ ਇਨਾਮ ਦੇ ਕੇ ਨਿਵਾਜਿਆ ਗਿਆ। ਇਨਾਮ ਵੰਡ ਸਮਾਗਮ ਦੌਰਾਨ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਉਪ ਪ੍ਰਧਾਨ ਕੁਲਵੰਤ ਸਿੰਘ ਭੈਣੀ ਖਾਦਰ, ਸ਼ਹੀਦ ਦੀ ਪਤਨੀ ਸੁਰਜੀਤ ਕੌਰ ਅਤੇ ਕਲੱਬ ਪ੍ਰਧਾਨ ਜਸਬੀਰ ਸਿੰਘ ਬਾਜਵਾ ਨੇ ਜੇਤੂ ਖਿਡਾਰੀਆਂ ਨੇ ਯਾਦਗਾਰੀ ਚਿੰਨ੍ਹ ਅਤੇ ਨਕਦ ਰਾਸ਼ੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਟੂਰਨਾਮੈਂਟ ਦੌਰਾਨ ਅੱਖੀਂ ਡਿੱਠਾ ਹਾਲ ਕੁਮੈਂਟੇਟਰ ਨਬੀ ਲੁਬਾਣਾ,ਸ਼ਿਵ ਯੋਧੇ ਤੇ ਪ੍ਰਕਾਸ਼ ਠੱਕਰ ਸੰਧੂ ਨੇ ਬਾਖ਼ੂਬੀ ਪੇਸ਼ ਕੀਤਾ। ਇਸ ਟੂਰਨਾਮੈਂਟ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਤਨਾਮ ਸਿੰਘ ਟਾਂਡੀ, ਕਬੱਡੀ ਖਿਡਾਰੀ ਜੋਧਾ, ਨੰਬਰਦਾਰ ਸੁਰੇਸ਼ ਸਿੰਘ, ਜੋਗਿੰਦਰ ਮਸੀਹ, ਲਾਲ ਸਿੰਘ, ਸੁਰਿੰਦਰਪਾਲ, ਸਰਫ਼ ਰਾਮ, ਰਵਿੰਦਰ ਸਿੰਘ ਬਾਜਵਾ, ਬਿੱਕਾ ਅਤੇ ਸੋਨੀ ਭਲਵਾਨ ਤੇ ਅਹਿਮ ਯੋਗਦਾਨ ਪਾਇਆ। ਇਸ ਤਰਾਂ ਪੰਚਾਇਤ ਮੈਚਾਂ ਵਿੱਚ ਜੇਤੂ ਅਤੇ ਉਪ ਜੇਤੂ ਟੀਮਾਂ ਨੇ ਨਕਦ ਇਨਾਮ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। MP

 

 

Follow me on Twitter

Contact Us