Awaaz Qaum Di

ਮਾਨਵ ਅਧਿਕਾਰ ਸੰਘਰਸ਼ ਕਮੇਟੀ (ਰਜਿ:) ਇੰਡੀਆ ਨੇ ਐਕਸੀਡੈਂਟ ਵਿੱਚ ਹੋਏ ਨੌਜਵਾਨ ਦੀ ਮੱਦਦ ਕੀਤੀ

ਅੰਮ੍ਰਿਤਸਰ (ਦਵਾਰਕਾ ਨਾਥ ਰਾਣਾ)- ਮਾਨਵ ਅਧਿਕਾਰ ਸੰਘਰਸ਼ ਕਮੇਟੀ (ਰਜਿ:) ਇੰਡੀਆ ਨੇ ਇੱਕ ਨੌਜਵਾਨ ਰਾਜ ਕੁਮਾਰ ਜੋ ਗਲੀ ਨੰਬਰ ਛੇ ਹਰੀਪੁਰ ਦਾ ਰਹਿਣ ਵਾਲਾ ਹੈ ਜਿਸ ਦੀ ਐਕਸੀਡੈਂਟ ਵਿੱਚ ਲੱਤ ਟੁੱਟ ਗਈ ਸੀ ਅਤੇ ਬੜੀ ਹੀ ਗੰਭੀਰ ਹਾਲਤ ਚ ਜ਼ਖਮੀ ਹੋ ਗਿਆ ਸੀ,ਉਸ ਦੇ ਲਈ ਮਾਨਵ ਅਧਿਕਾਰ ਸੰਘਰਸ਼ ਕਮੇਟੀ (ਰਜਿ:) ਇੰਡੀਆ ਦੇ ਰਾਸ਼ਟਰੀ ਚੇਅਰਮੈਨ ਡਾ: ਹਰੀਸ਼ ਸ਼ਰਮਾ ਹੀਰਾ ਦੀ ਅਗਵਾਈ ਹੇਠ ਉਨ੍ਹਾਂ ਦੀ ਸੰਸਥਾ ਨੇ ਇਸ ਨੌਜਵਾਨ ਦੇ ਮੁਕੰਮਲ ਇਲਾਜ ਅਤੇ ਦਵਾਈਆਂ ਵਗੈਰਾ ਤੋਂ ਇਲਾਵਾ ਆਰਥਿਕ ਮੱਦਦ ਲਈ ਵੀ ਸੰਸਥਾ ਦੇ ਅਹੁਦੇਦਾਰ ਵੱਧ ਚੜ੍ਹ ਕੇ ਅੱਗੇ ਆਏ ਹਨ ਤੇ ਉਸ ਦੀ ਮਦਦ ਕੀਤੀ ਹੈ ਅਤੇ ਉਸ ਨੂੰ ਕਿਹਾ ਹੈ ਕਿ ਤੈਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਜਿਨ੍ਹਾਂ ਚਿੱਰ ਤੇਰਾ ਇਲਾਜ ਚੱਲੇਗਾ ਉਸ ਦਾ ਸਾਰਾ ਖਰਚਾ ਮਾਨਵ ਅਧਿਕਾਰ ਸੰਘਰਸ਼ ਕਮੇਟੀ ਰਜਿਸਟਰ ਇੰਡੀਆ ਹੀ ਚੁੱਕੇਗੀ।ਇਸ ਮੌਕੇ ਤੇ ਚੇਅਰਮੈਨ ਪਵਨ ਅਰੋੜਾ, ਵਾਈਸ ਚੇਅਰਮੈਨ ਹਰਿੰਦਰਪਾਲ ਸਿੰਘ ਨਾਰੰਗ, ਡਾ: ਵਰਿੰਦਰ ਸ਼ਰਮਾ, ਮੰਗਤ ਰਾਏ,ਗੁਰਭੇਜ ਸਿੰਘ ਗੁਮਾਨਪੁਰਾ,ਮਧੁਰ ਵਿੱਜ, ਵਿਕਾਸ ਭੱਲਾ, ਅਸ਼ਵਨੀ ਸ਼ਰਮਾ, ਮਨਜੀਤ ਕਾਲੀਆ,ਬਖਵਿੰਦਰ ਸਿੰਘ ਬਿਲਡਾਨ,ਕੁਲਵੰਤ ਰਾਏ ਐਡਵੋਕੇਟ ਸੁਮਿਤ ਸ਼ਰਮਾ, ਐਡਵੋਕੇਟ ਸਿਧਾਰਥ ਸ਼ਰਮਾ ਆਦਿ ਹਾਜ਼ਰ ਸਨ। MP

 

 

Follow me on Twitter

Contact Us