Awaaz Qaum Di

ਗੁਰੂ ਤੇਗ ਬਹਾਦੁਰ ਕਾਲਜ ਸਠਿਆਲਾ ਵਿਖੇ ਹੋਈ ਸਪੋਟ ਐਲਬਮ ਦੀ ਸ਼ੂਟਿੰਗ

ਅੰਮ੍ਰਿਤਸਰ (ਦਵਾਰਕਾ ਨਾਥ ਰਾਣਾ) ਬਾਬਾ ਬਕਾਲਾ ਦੇ ਨਜ਼ਦੀਕ ਪਿੰਡ ਸਠਿਆਲਾ ਦੇ ਗੁਰੂ ਤੇਗ ਬਹਾਦੁਰ ਕਾਲਜ ਵਿਖੇ ਸਪੋਟ ਐਲਬਮ ਦੀ ਸ਼ੂਟਿੰਗ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਪ੍ਰੋਡਿਊਸਰ ਅਤੇ ਗੀਤਕਾਰ ਨਿਸ਼ਾਨ ਸਰਗੋਧੀਆ ਨੇ ਗੱਲਬਾਤ ਕਰਦੇ ਹੋਏ ਕਿਹਾ ਕੀ ਇਹ ਗੀਤ ਲੋਕਾਂ ਦੇ ਦਿਲਾਂ ਨੂੰ ਖਿੱਚੇਗਾ ਇਸ ਗੀਤ ਦੇ ਸੰਗੀਤਕਾਰ ਚੀਨੂੰ ਸਹਿਗਲ ਅਤੇ ਇਸ ਗੀਤ ਨੂੰ ਗਾਇਆ ਹੈ ਬਹੁਤ ਹੀ ਸੁਰੀਲੀ ਅਤੇ ਮਿੱਠੀ ਆਵਾਜ਼ ਦੀ ਮਲਿਕਾ ਸਿੰਮੀ ਹੰਸ ਨੇ, ਇਸ ਦੇ ਡਾਇਰੈਕਟਰ ਹਨ ਸਿਮਰਨ ਸੰਧੂ ਹਨ।ਨਿਸ਼ਾਨ ਸਰਗੋਧੀਆ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਗੀਤ ਵਿੱਚ ਜਿਹੜੇ ਕਲਾਕਾਰ ਹਿੱਸਾ ਲੈ ਰਹੇ ਹਨ,ਵਿਜੇ, ਆਲੀਆ, ਮਨਪ੍ਰੀਤ, ਜੋਬਨ ਸਰਗੋਧੀਆ, ਹਰਿੰਦਰ ਕੁਮਾਰ, ਬਲਜੀਤ ਖਹਿਰਾ,ਜਸਮੀਤ ਸਿੰਘ,ਆਦਿ ਇਸ ਗੀਤ ਵਿੱਚ ਹਿੱਸਾ ਲੈ ਰਹੇ ਹਨ।ਉਨ੍ਹਾਂ ਕਿਹਾ ਕਿ ਇਹ ਗੀਤ ਬਹੁਤ ਹੀ ਵਧੀਆ ਢੰਗ ਦੇ ਨਾਲ ਡਾਇਰੈਕਟ ਕੀਤਾ ਗਿਆ ਹੈ ਔਰਤ ਸਠਿਆਲਾ ਪਿੰਡ ਦੇ ਲੋਕਾਂ ਨੇ ਇਸ ਵਿਚ ਸਾਡਾ ਬਹੁਤ ਸਾਥ ਦਿੱਤਾ ਹੈ,ਅਤੇ ਪੂਰੇ ਪਰਿਵਾਰ ਵਿੱਚ ਬੈਠ ਕੇ ਇਹ ਗੀਤ ਨੂੰ ਸੁਣਨ ਅਤੇ ਵੇਖਣ ਦਾ ਬਹੁਤ ਹੀ ਵਧੀਆ ਮੌਕਾ ਹੈ ਪਰ ਮੈਨੂੰ ਆਸ ਹੈ ਕਿ ਗੀਤ ਸਾਰਿਆਂ ਨੂੰ ਪਸੰਦ ਆਏਗਾ।     MP

 

 

Follow me on Twitter

Contact Us