Awaaz Qaum Di

ਡੀ.ਏ.ਵੀ.ਰਾਸ਼ਟਰੀ ਖੇਡ ਟੂਰਨਾਮ੍ਵੈਟ ਵਿੱਚ ਡੀ.ਏ.ਵੀ.ਪਬਲਿਕ ਸਕੂਲ ਲਾਰੰਸ ਰੋਡ,ਅੰਮ੍ਰਿਤਸਰ ਦੇ ਵਿਦਿਆਰਥੀ ਚਮਕੇ

ਅੰਮ੍ਰਿਤਸਰ (ਦਵਾਰਕਾ ਨਾਥ ਰਾਣਾ) ਡੀ.ਏ.ਵੀ. ਖੇਡ ਟੂਰਨਾਮ੍ਵੈਟ ਦਾ ਆਯੋਜਨ ਡੀ.ਏ.ਵੀ. ਥਰਮਲ ਪਬਲਿਕ ਸਕੂਲ, ਪਾਣੀਪਤ ਵਿਖੇ ਹਾਲ ਹੀ ਵਿੱਚ ਹੋਇਆ। ਇਸ ਵਕਾਰੀ ਕੌਮੀ ਪੱਧਰ ਦੇ ਟੂਰਨਾਮ੍ਵੈਟ ਵਿੱਚ 18 ਜ਼ੋਨਾਂ ਦੇ 4000 ਪ੍ਰਤੀਭਾਗੀਆਂ ਨੇ ਆਪਣੀ ਪ੍ਰਤਿਭਾ ਸਾਬਤ ਕਰਨ ਲਈ ਵੱਖਵੱਖ ਖੇਡ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ।ਅੱਜ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਬਹੁਤ ਸਾਰੇ ਮੈਡਲ ਪ੍ਰਾਪਤ ਕਰਕੇ ਸਕੂਲ ਨੂੰ ਮਾਣ ਦਵਾਇਆ।ਲਾਅਨ ਟੈਨਿਸ ਵਿੱਚ ਬਾਰ੍ਹਵੀ੍ਵ ਜਮਾਤ ਦੀ ਵਿਦਿਆਰਥਣ ਅਲੀਸ਼ਾ ਮੈਨਨ ਨੇ ਅੰਡਰ19 ਉਮਰ ਵਰਗ ਵਿੱਚ ਸੋਨੇ ਦਾ ਤਮਗਾ ਜਿੱਤਿਆ ਅਤੇ ਪੰਜਾਬ ਤੇ ਜੰਮੂਕਸ਼ਮੀਰ ਵਿੱਚ ਜੇਤੂ ਟਰਾਫ਼ੀ ਵੀ ਹਾਸਲ ਕੀਤੀ।ਟੇਬਲ ਟੈਨਿਸ ਵਿੱਚ ਅੱਠਵੀ੍ਵ ਜਮਾਤ ਦੀ ਵਿਦਿਆਰਥਣ ਏਕਤਾ ਸਰੀਨ, ਛੇਵੀ੍ਵ ਜਮਾਤ ਦੀ ਨਿਮਿਆ, ਸੱਤਵੀ੍ਵ ਜਮਾਤ ਦੀ ਸਾਨਵੀ ਮੋਹਲਾ ਨੇ ਅੰਡਰ19 ਵਰਗ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ ਅਤੇ ਪੰਜਾਬ ਤੇ ਜੰਮੂਕਸ਼ਮੀਰ ਵਿੱਚ ਪਹਿਲੀ ਰਨਰਜ਼ ਦੀ ਟਰਾਫ਼ੀ ਜਿੱਤੀ।ਸਕੇਟਿੰਗ ਵਿੱਚ ਗਿਆਰ੍ਹਵੀ੍ਵ ਜਮਾਤ ਦੀ ਮਹਿਕ ਗੁਪਤਾ ਨੇ 500 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਅਤੇ ਅੰਡਰ19 ਵਰਗ ਵਿੱਚ 300 ਮੀਟਰ ਦੌੜ ਵਿੱਚ ਇੱਕ ਚਾਂਦੀ ਦਾ ਤਮਗਾ ਹਾਸਲ ਕੀਤਾ ਅਤੇ ਉਸਨੇ ਪੰਜਾਬ ਅਤੇ ਜੰਮੂਕਸ਼ਮੀਰ ਵਿੱਚ ਵਿੱਚ ਪਹਿਲੀ ਰਨਰਜ਼ ਟਰਾਫ਼ੀ ਜਿੱਤੀ।ਕਰਾਟੇ ਵਿੱਚ ਅੰਡਰ19 ਵਰਗ ਵਿੱਚ ਦਸਵੀ੍ਵ ਜਮਾਤ ਦੀ ਸਮਰਿਤੀ ਡੋਗਰਾ ਨੇ ਚਾਂਦੀ ਦਾ ਤਮਗਾ ਅਤੇ ਬਾਰ੍ਹਵੀ੍ਵ ਦ੍ਰਿਤੀ ਅਰੋੜਾ, ਨੋਵੀ੍ਵ ਜਮਾਤ ਦੀ ਤਨਵੀਨ ਕੌਰ ਅਤੇ ਦਸਵੀ੍ਵ ਜਮਾਤ ਦੀ ਨੰਦਨੀ ਜੈਨ ਨੇ ਕਾਂਸੇ ਦੇ ਤਮਗੇ ਜਿੱਤੇ।ਤੈਰਾਕੀ ਵਿੱਚ ਅੰਡਰ19 ਉਮਰ ਵਰਗ ਵਿੱਚ ਜਮਾਤ ਸਤਵੀ੍ਵ ਦੀ ਪ੍ਰਿਯੰਕਾ ਸ਼ਰਮਾ ਨੇ 200 ਮੀਟਰ ਬੈਕ ਸਟ੍ਰਾਕ ਵਿੱਚ ਕਾਂਸੇ ਦਾ ਤਮਗਾ ਹਾਸਲ ਕੀਤਾ।ਪੰਜਾਬ ਜ਼ੋਨ ‘ਏ’ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਜੀ, ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਦੇ ਲਈ ਅਸ਼ੀਰਵਾਦ ਵੀ ਦਿੱਤਾ।ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਚੰਗਾ ਪ੍ਰਦਰਸ਼ਨ ਜਾਰੀ ਰੱਖਣ ਦੇ ਲਈ ਅਤੇ ਦੇਸ਼ ਦਾ ਮਾਣ ਵਧਾਉਣ ਲਈ ਕਿਹਾ ।       MP

 

 

Follow me on Twitter

Contact Us