Awaaz Qaum Di

ਪੰਜਾਬ ਸਰਕਾਰ ਸਰਕਾਰੀ ਸਕੂਲ ਦੀਆਂ 11ਵੀ 12ਵੀ ਲੜਕੀਆਂ ਨੂੰ ਹੀ ਸਮਾਰਟ ਫੋਨ ਦੇਣ ਜਾ ਰਹੀ ਹੇ ਕੀ ਪ੍ਰਾਈਵੇਟ ਸਕੂਲ ਦੀਆਂ ਲੜਕੀਆਂ ਮਤਰਈ ਮਾਂ ਦੀਆਂ ਹਨ ਜਾਂ ਪਾਕਿਸਤਾਨ ਤੋ ਆਈਆਂ ਹਨ

* ਸਰਕਾਰ ਪ੍ਰਾਈਵੇਟ ਸਕੂਲਾਂ ਨਾਂਲ ਵਿਤਕਰਾਂ ਬੰਦ ਕਰੇ ਨਹੀ ਤੇ ਜਾਵਾਂਗੇ ਹਾਈਕੋਰਟ ਹਰਪਾਲ ਸਿੰਘ ਯੂ.ਕੇ

ਅੰਮ੍ਰਿਤਸਰ (ਦਵਾਰਕਾ ਨਾਥ ਰਾਣਾ) ਸਾਡੇ ਕਿਸੇ ਵੀ ਧਰਮ ਵਿੱਚ ਜਾਂ ਸਾਡੇ ਗੁਰੂਆਂ ਨੇ ਕੋਈ ਵੀ ਏਸਾ ਉਪਦੇਸ਼ ਨਹੀ ਦਿੱਤਾ ਜਿਸ ਵਿੱਚ ਵਿਤਕਰਾਂ ਕੀਤਾ ਜਾਵੇ।ਜਦਕਿ ਪੰਜਾਬ ਸਰਕਾਰ ਪ੍ਰਾਈਵੇਟ ਸਕੂਲਾਂ ਨਾਲ ਹਰ ਪੱਖ ਤੋਂ ਵਿਤਕਰਾਂ ਕਰਨ ਤੇ ਤੁੱਲੀ ਹੋਈ ਹੈ।ਜਦੋ ਕਿ ਸਰਕਾਰ ਦੀ ਮਨਸ਼ਾ ਅੰਦਰਖਾਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦੀ ਤਿਆਰੀ ਵਿੱਚ ਹੈ।ਕਿ ਪ੍ਰਾਈਵੇਟ ਸਕੂਲਾਂ ਵਿੱਚ ਪੜ ਰਹੇ ਬੱਚੀਆਂ ਤੇ ਬੱਚਿਆ ਨਾਲ ਭੇਦ ਭਾਵ ਅਤੇ ਵਿਤਕਰਾ ਕਰੀ ਜਾ ਰਹੀ ਹੈ ਜਦੋ ਕਿ ਪ੍ਰਾਈਵੇਟ ਸਕੂਲ ਵੀ ਪੰਜਾਬ ਸਰਕਾਰ ਤੋ ਮਾਨਤਾ ਪ੍ਰਾਪਤ ਹਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋ ਐਫੀਲੀਏਟਿਡ ਹਨ ਜੋ ਸਮਾਜ ਦੇ ਖੇਤਰ ਵਿੱਚ ਬੱਚਿਆ ਦੀ ਭਵਿੱਖ ਨੂੰ ਸਵਾਰਣ ਲਈ ਆਪਣਾ ਚੰਗਾ ਯੋਗਦਾਨ ਪਾਉਦੇ ਹਨ।ਜਦੋ ਕਿ ਪ੍ਰਾਈਵੇਟ ਸੰਸਥਾਵਾਂ ਜਾਂ ਕਰੋੜਾ ਰੁਪਏ ਲਾ ਕੇ ਸਕੂਲਾਂ ਵਿੱਚ ਚੰਗੇ ਪ੍ਰਬੰਧ ਚੰਗੀਆਂ ਬਿਲਡਿੰਗਾਂ,ਬਿਜਲੀ,ਸਾਫ ਪਾਣੀ,ਚੰਗੇ ਬਾਥਰੂਮ ਹਰ ਪੱਖੋ ਸਕੂਲਾਂ ਵਿੱਚ ਬੱਚਿਆ ਨੂੰ ਪੂਰੀਆਂ ਸਹੂਲਤਾਂ ਦਿੱਤੀਆ ਹਨ ਤਾਂ ਜੋ ਸਮਾਜ ਵਿੱਚ ਬੱਚਿਆ ਦੇ ਭਵਿੱਖ ਨੂੰ ਉਜੱਵਲ ਬਣਾਉਣ ਲਈ ਵਧੀਆਂ ਉਪਰਾਲੇ ਕੀਤੇ ਹਨ।
ਜ਼ਦੋ ਕਿ ਪੰਜਾਬ ਸਰਕਾਰ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਤੋ ਰੋਡ ਟੈਕਸ ਵਸੂਲਦੀ ਹੈ।ਜਦੋ ਕਿ ਹਰਿਆਣਾ ਯੂ.ਪੀ ਵਿੱਚ ਬੱਸਾਂ ਤੇ ਰੋਡ ਟੈਕਸ ਮਾਫ ਹਨ।ਜਦੋ ਸਕੂਲ ਦੀ ਬੱਸ ਵੱਲੋ ਕੋਈ ਵੀ ਘਟਨਾ ਯਾਂ ਦੁਰਘਟਨਾ ਵਾਪਰਦੀ ਤਾਂ ਪ੍ਰਾਈਏਟ ਸਕੂਲ ਦੀ ਜਿੰਮੇਵਾਰੀ ਫਿਕਸ ਕਰਦੇ ਹਨ ਕੀ ਜਦੋ ਕੋਈ ਸਰਕਾਰੀ ਬੱਸ ਜਾਂ ਅਨਯ ਵਾਹਨ ਨਾਲ ਦੁਰਘਟਨਾ ਹੋਵੇ ਤਾਂ ਉਹ ਸਰਕਾਰ, ਸਰਕਾਰੀ ਸਕੂਲ ਦੇ ਪ੍ਰਿੰਸੀਪਲ, ਡੀ.ਸੀ. ਜਾਂ ਡੀ.ਡੀ.ਓ ਤੇ ਕਾਰਵਾਈ ਕਿਉਂ ਨਹੀ ਹੁੰਦੇ ਜੇ ਬਿਜਲੀ ਦੇ ਬਿੱਲਾ ਦੀ ਗੱਲ ਕੀਤੀ ਜਾਵੇ ਤਾਂ ਪ੍ਰਾਈਵੇਟ ਸਕੂਲਾਂ ਨੂੰ ਕਮਰਸ਼ੀਅਲ ਬਿੱਲਾਂ ਵਿੱਚ ਕੇ ਮੋਟੇ ਮੋਟੇ ਬਿੱਲ ਵਸੂਲੇ ਜਾਂਦੇ ਹਨ।ਕਿ ਪ੍ਰਾਈਵੇਟ ਸਕੂਲਾਂ ਵਿੱਚ ਪੜ ਰਿਹਾ ਕੋਈ ਬੱਚਾ ਦੇ ਨਾਲ ਹੈਪਨ ਹੋ ਜਾਵੇ। ਤਾਂ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਹੀ ਕਾਰਵਾਈ ਕਿਉਂ? ਇਹ ਵੀ ਸਰਕਾਰ ਪ੍ਰਾਈਵੇਟ ਸਕੂਲਾਂ ਨਾਲ ਵਿਤਕਰਾਂ ਕਰਦੀ ਹੈ।ਜਦੋ ਕਿ ਪ੍ਰਾਈਵੇਟ ਸੰਸਥਾਵਾਂ ਬੱਚਿਆ ਦੇ ਸਮਾਜ ਦਾ ਹਾਣੀ ਬਣਾਉਣ ਲਈ ਵਧੀਆਂ ਉਪਰਾਲੇ ਕਰਦੇ ਹਨ ਤੇ ਬੱਚਿਆ ਦਾ ਭਵਿੱਖ ਸੁਧਾਰਨ ਲਈ ਹਰ ਹੀਲਾ ਵਸੀਲਾ ਕਰਦੇ ਹਨ ਤੇ ਪ੍ਰਾਈਵੇਟ ਸਕੂਲਾਂ ਨਾਲ ਹੀ ਵਿਤਕਰਾਂ ਕਿੳ? 
ਪਰ ਅਫਸੋਸ ਇਸ ਗੱਲ ਦਾ ਹੈ।ਕਿ ਪੰਜਾਬ ਸਰਕਾਰ ਸਿਰਫ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਬੱਚਿਆ ਦੀਆਂ ਪੰਜਵੀ ਅਠਵੀ ਦੀਆਂ ਬੋਰਡ ਫੀਸਾਂ ਮਾਫ ਕੀਤੀਆ ਹਨ ਉਨ੍ਹਾਂ ਨੂੰ ਕਾਪੀਆ ਕਿਤਾਬਾਂ ਫ੍ਰੀ ਦਿੰਦੇ ਹਨ ਉਨ੍ਹਾਂ ਨੂੰ ਮਾਈ ਭਾਂਗੋ ਸਕੀਮ ਤਹਿਤ ਸਾਈਕਲ ਫ੍ਰਿ ਵੰਡੇ ਜਾਂਦੇ ਹਨ।ਉਨ੍ਹਾਂ ਨੂੰ ਹੀ ਵਰਦੀਆਂ ਫ੍ਰੀ ਵੰਡੀਆਂ ਜਾਂਦੀਆਂ ਹਨ।ਉਨ੍ਹਾਂ ਨੂੰ ਹੀ ਸਰਕਾਰੀ ਸੁੱਖ ਸਹੂਲਤਾਂ ਮਿਲਦੀਆਂ ਹਨ।
ਮੈ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਪ੍ਰਾਈਵੇਟ ਸਕੂਲ ਦੀਆਂ ਬੱਚੀਆਂ ਅਤੇ ਬੱਚੇ ਪੰਜਾਬ ਦੇ ਵਾਸੀ ਨਹੀ ਹਨ ਕਿ ਪ੍ਰਾਈਵੇਟ ਸਕੂਲ ਦੇ ਬੱਚੇ ਬੱਚੀਆਂ ਦੇ ਮਾਪੇ ਇਸ ਦੇਸ਼ ਦੇ ਵਾਸੀ ਨਹੀ ਹਨ।ਕਿ ਪ੍ਰਾਈਵੇਟ ਸਕੂਲ ਵਿੱਚ ਪੜ ਬੱਚੇ ਬੱਚੀਆਂ ਦੇ ਮਾਪੇ ਪੰਜਾਬ ਸਰਕਾਰ ਟੈਕਸ ਨਹੀ ਭਰ ਰਹੇ ਹਨ। ਜਦੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਸਭ ਤੋ ਵੱਧ ਖਰਚੇ ਅਦਾ ਕਰਦੇ ਹਨ ਅਤੇ ਫੀਸਾਂ ਭਰਦੇ ਹਨ ਅਤੇ ਪ੍ਰਾਈਵੇਟ ਸਕੂਲ ਹੀ ਸਰਕਾਰ ਦੇ ਸਾਰੇ ਬੋਰਡ ਦੇ ਟੈਕਸ ਅਤੇ ਬੋਰਡ ਦੇ ਹੋਰ ਖਰਚੇ ਭਰਦੇ ਹਨ ਫਿਰ ਵੀ ਪ੍ਰਾਈਵੇਟ ਸਕੂਲ ਦਾ ਵਿਤਕਰਾਂ ਕਿਉਂ ਕੀਤਾ ਜਾਂਦਾ ਹੈ ਇਹ ਗੱਲ ਸਮਝ ਤੋ ਬਾਹਰ ਹੈ।
ਅਸੀ ਸਰਕਾਰੀ ਸਕੂਲਾਂ ਦੇ ਖਿਲਾਫ ਨਹੀ ਹਾਂ ਪਰ ਅਫਸੋਸ ਇਸ ਗੱਲ ਦਾ ਕਿ ਸਰਕਾਰੀ ਸਕੂਲਾਂ ਨੂੰ ਹੋਰ ਲੋੜੀਦੇ ਸੁਧਾਰ ਕਰਨ ਦੀ ਬਜਾਏ ਸਰਕਾਰ ਨਾ ਤਾ ਉਨ੍ਹਾ ਸਕੂਲਾਂ ਵਿੱਚ ਬਚਿਆ ਲਈ ਪੀਣ ਲਈ ਚੰਗਾ ਪਾਣੀ , ਨਾਂ ਫਰਨੀਚਰ ਹੈ ਨਾਂ ਪੂਰੇ ਅਧਿਆਪਕ ਹਨ ਨਾ ਉਨ੍ਹਾ ਸਕੂਲਾਂ ਵਿੱਚ ਚੰਗੇ ਵਾਸ਼ਰੂਮ ਹਨ ਅਤੇ ਨਾ ਹੀ ਉਨ੍ਹਾ ਸਕੂਲ ਵਿੱਚ ਲੈਬਾਂ ਅਤੇ ਜਰਨੈਟਰ ਇਥੋ ਤੱਕ ਕਿ ਸਕੂਲ ਸੇਵਾਦਾਰ ਅਤੇ ਮਾਲੀ ਤੋ ਵੀ ਖਾਲੀ ਹਨ ਉਧਰ ਧਿਆਨ ਦੇਣ ਦੀ ਬਜਾਏ ਸਰਕਾਰ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਦੇ ਬੱਚਿਆ ਨਾਲ ਵਿਤਕਰਾਂ ਕਰਨ ਤੇ ਤੁੱਲੇ ਹੋਏ ਹਨ।
ਸੋ ਮੈ ਇਸ ਪ੍ਰੈਸ ਨੌਟ ਰਾਹੀ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਸਰਕਾਰ ਪ੍ਰਾਈਵੇਟ ਸਕੂਲ ਦੇ ਬੱਚਿਆ ਨਾਲ ਵਿਤਕਰਾਂ ਨਾਂ ਕਰੇ ਸਭ ਨੂੰ ਇੱਕ ਹੀ ਨਜਰ ਵਿੱਚ ਦੇਖੇ ਜੇ ਸਰਕਾਰ ਨੇ ਇਸੇ ਤਰਾਂ ਹੀ ਵਿਤਕਰਾਂ ਕੀਤਾ ਤਾ ਅਸੀ ਸਮੂਹ ਪ੍ਰਾਈਵੇਟ ਸਕੂਲ ਸਰਕਾਰ ਦੇ ਖਿਲਾਫ ਜਾਣ ਲਈ ਮਜਬੂਰ ਹੋਵਾਂਗੇ ਤੇ ਕਾਨੂੰਨੀ ਜੰਗ ਲੜਾਗੇ ਅਤੇ ਮੈ ਸਮੂਹ ਪ੍ਰਾਈਵੇਟ ਸਕੂਲਾਂ ਬੇਨਤੀ ਕਰਦਾ ਕਿ ਸਾਰੇ ਇੱਕ ਪਲੇਟਫਾਰਮ ਤੇ ਇੱਕਠੇ ਹੋ ਕੇ ਇਸ ਵਿਤਕਰੇ ਦਾ ਵਿਰੋਧ ਕਰੋ।ਤਾਂ ਕਿ ਪ੍ਰਾਈਵੇਟ ਸਕੂਨਾ ਨਾਲ ਹੋ ਰਹੇ ਵਿਤਕਰੇ ਨੂੰ ਬੰਦ ਕਰ ਸਕਿਏ। MP

 

 

Follow me on Twitter

Contact Us