Awaaz Qaum Di

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ

ਅੰਮ੍ਰਿਤਸਰ (ਜਗਜੀਤ ਸਿੰਘ ਖ਼ਾਲਸਾ) ਕਿਸਾਨ ਮਜ਼ਦੂਰ ਜਥੇਬੰਦ ਵੱਲੋ ਅੱਜ ਪੰਜਾਬ ਭਰ ਵਿੱਚ ਕਿਸਾਨਾਂ ਉੱਤੇ ਕੀਤੀ ਛਾਪੇਮਾਰੀ ਤੇ 150 ਦੇ ਕਰੀਬ ਗ੍ਰਿਫਤਾਰੀਆਂ ਦੇ ਬਾਵਜੂਦ ਵੀ ਫਿਰਰੋਜ਼ਪੁਰ(ਬੂਟੇ ਵਾਲਾ),ਫਿਰੋਜਪੁਰ(ਕੌਰ ਸਿੰਘ ਵਾਲਾ),ਦਿੱਲੀ ਮੁੱਖ ਰੇਲ ਮਾਰਗ ਰਈਆਂ, ਅੰਮ੍ਰਿਤਸਰ ਖੇਮਕਰਨ ਮਾਰਗ 4 ਥਾਵਾਂ ਉੱਤੇ ਮੁਕੰਮਲ ਰੇਲ ਆਵਾਜਾਈ ਠੱਪ ਕੀਤੀ ਤੇ ਗੰਨੇ ਦਾ ਸੈਕੜੇ ਕਰੋੜ ਦਾ ਬਕਾਇਆ ਦੇਣ ਤੇ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ ਦੀ ਮੰਗ ਕੀਤੀ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਅੱਜ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਬੀਬੀਆਂ ਵੱਲੋ ਪੰਜਾਬ ਸਰਕਾਰ ਦੀ ਹਦਾਇਤ ਉੱਤੇ ਤੜਕਸਾਰ ਕੀਤੀ ਭਾਰੀ ਛਾਪੇਮਾਰੀ ਤੇ 150 ਦੇ ਕਰੀਬ ਕਿਸਾਨ ਮਜ਼ਦੂਰ ਗ੍ਰਿਫਤਾਰ ਕਰਨ ਦੇ ਬਾਵਜੂਦ ਵੀ ਪੰਜਾਬ ਭਰ ਵਿੱਚ 4 ਥਾਵਾਂ ਉੱਤੇ ਰੇਲ ਟ੍ਰੈਕ ਜਾਮ ਕੀਤੇ ਗਏ ਤੇ ਪੰਜਾਬ ਸਰਕਾਰ ਦੇ ਜ਼ਬਰ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ।ਕਿਸਾਨਾਂ ਦੀਆਂ ਗ੍ਰਿਫਤਾਰੀਆਂ ਅੰਮ੍ਰਿਤਸਰ,ਤਰਨਤਾਰਨ,ਫਿਰੋਜਪੁਰ ਗੁਰਦਾਸਪੁਰ,ਹੁਸ਼ਿਆਰਪੁਰ,ਜਲੰਧਰ,ਕਪੂਰਥਲਾ ਵਿੱਚ ਕੀਤੀਆਂ।ਇਹ ਧਰਨੇ ਕਿਸਾਨਾਂ ਦੇ ਗੰਨੇ ਦਾ 350 ਕਰੋੜ ਦਾ ਬਕਾਇਆ ਜਾਰੀ ਨਾਂ ਕਰਨ,ਬੁੱਟਰ ਰਾਣਾ ਸ਼ੂਗਰ ਮਿੱਲ ਵੱਲੋ 9 ਕਿਸਾਨਾਂ ਦਾ ਗੰਨਾਂ ਬਾਂਡ ਸਿਆਸੀ ਸ਼ਹਿ ਤੇ ਨਾਂ ਕਰਨਾ,ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨ ਦੇ ਚੋਣ ਵਾਅਦੇ ਤੋ ਮੁੱਕਰ ਕੇ ਕੈਪਟਨ ਸਰਕਾਰ ਦੀ ਸ਼ਹਿ ਉੱਤੇ ਕਿਸਾਨਾਂ ਦੀਆਂ ਕੁਰਕੀਆਂ ਆੜਤੀਏ ਤੇ ਬੈਂਕਾ ਵੱਲੋ ਕਰਨੀਆਂ ਤੇ ਜ਼ਮੀਨਾਂ ਹੜੱਪਣੀਆਂ ਤੇ 16 ਸਤੰਬਰ ਨੂੰ ਮੁੱਖ ਮੰਤਰੀ ਵੱਲੋ ਮੀਟਿੰਗ ਵਿੱਚ ਮੰਨੀਆਂ ਹੋਈਆਂ ਮੰਗਾਂ ਲਾਗੂ ਨਾਂ ਕਰਨ ਕਰਕੇ ਲੱਗੇ ਹਨ।ਇਸ ਸਬੰਦੀ ਲਿਖਤੀ ਪ੍ਰੈੱਸ ਬਿਆਨ ਰਾਂਹੀ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸ਼ਾਮ ਲਗਭਗ ਛੇ ਵਜੇ ਆਈ.ਜੀ. ਬਾਰਡਰ ਜੋਨ ਸੁਰਿੰਦਰਪਾਲ ਸਿੰਘ ਪਰਮਾਰ ਤੇ ਡੀ.ਸੀ ਅੰਮ੍ਰਿਤਸਰ ਨਾਲ ਕਈ ਗੇੜਾਂ ਦੀ ਗੱਲਬਾਤ ਤੋ ਬਾਅਦ ਸਮਝੋਤਾ ਹੋ ਗਿਆ ਤੇ ਆਈ.ਜੀ. ਡਾਰਡਰ ਰੇਂਜ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ 9 ਕਿਸਾਨਾਂ ਦਾ ਗੰਨਾਂ ਬਾਂਡ ਰਾਣਾ ਸ਼ੁਗਰ ਮਿੱਲ ਬੁੱਟਰ ਵਿੱਚ ਹੀ ਹੋਵੇਗਾ ਤੇ ਗੰਨਾਂ ਚੁਕਾਉਣ ਦੀ ਜ਼ਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ,14 ਮੰਨੀਆਂ ਮੰਗਾਂ ਲਾਗੂ ਕਰਾਉਣ ਤੇ ਕਿਸਾਨਾਂ ਦੇ ਗੰਨੇ ਦੇ ਬਕਾਏ,ਕਰਜ਼ੇ,ਪਰਾਲੀ ਦੇ ਹੱਲ ਸਮੇਤ ਮੰਗਾਂ ਦੇ ਹੱਲ ਲਈ 12 ਦਸੰਬਰ ਤੋ ਪਹਿਲਾਂ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਤੇ ਫਾਇਨਾਂਸ ਕਮਿਸ਼ਨਰ ਵਿਸ਼ਵਜੀਤ ਖੰਨਾ ਮੀਟੰਗ ਕਰਨਗੇ ਤੇ ਪਾਲਿਸੀ ਮੈਟਰ ਉੱਤੇ ਮਸਲੇ ਹੱਲ ਕਰਨ ਲਈ 12 ਦਸੰਬਰ ਤੋ ਬਾਅਦ ਮੁੱਖ ਮੰਤਰੀ ਨਾਲ ਮੀਟਿੰਗ ਹੋਵੇਗੀ, ਇਸ ਵਿਸ਼ਵਾਸ ਤੇ ਕਿਸਾਨਾਂ ਮਜ਼ਦੂਰਾਂ ਵੱਲੋ ਰੇਲ ਟ੍ਰੈਕ ਖਾਲੀ ਕਰਕੇ ਸੰਘਰਸ਼ ਮੁਲਤਵੀ ਕਰ ਦਿੱਤਾ। MP

 

 

Follow me on Twitter

Contact Us