Awaaz Qaum Di

ਨਜ਼ਾਇਜ ਮਾਇਨਿੰਗ ਦੇ ਦੋਸ਼ ‘ਚ ਪਰਚਾ ਦਰਜ਼

ਮਾਛੀਵਾੜਾ ( ਸੁਸ਼ੀਲ ਕੁਮਾਰ  ) ਥਾਣਾ ਕੂੰਮ ਕਲਾਂ ਪੁਲਸ ਨੇ ਬੀਤੀ ਕੱਲ੍ਹ ਨਜ਼ਾਇਜ ਮਾਇਨਿੰਗ ਕਰਨ ਦੇ ਦੋਸ਼ ਵਿੱਚ  ਜਿੱਥੇ  ਕਈ ਲੋਕਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਉੱਥੇ ਕਈ ਟਰੈਕਟਰ ਟਰਾਲੀਆ ਤੇ ਜੇ. ਸੀ. ਬੀ ਮਸ਼ੀਨ ਨੂੰ ਜਬਤ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ । ਪੁਲਸ ਵੱਲੋ ਦਰਜ਼ ਪਰਚੇ ਅਨੁਸਾਰ ਬੀਤੀ ਕੱਲ੍ਹ ਮੁਖਬਰ ਦੀ ਇਤਲਾਹ ਤੇ ਪਿੰਡ ਰਜੂਲ ਵਿਖੇ ਜ਼ਮੀਨ ਵਿੱਚੋ ਅਮਨਦੀਪ ਸਿੰਘ ਵਾਸੀ ਪਿੰਡ ਮਿਆਣੀ ,ਦਲਜਿੰਦਰ ਸਿੰਘ ਉਰਫ਼ ਟੋਨੀ ਵਾਸੀ ਪਿੰਡ ਭਾਗ ਪੁਰ ,ਰੁਪਿੰਦਰ ਸਿੰਘ ਵਾਸੀ ਪਿੰਡ ਭਾਗ ਪੁਰ, ਜਸਵਿੰਦਰ ਸਿੰਘ ਕਾਲੂ ਵਾਸੀ ਪਿੰਡ ਘੁਮੈਤ ,ਹਰਨੇਕ ਸਿੰਘ ਵਾਸੀ ਪਿੰਡ ਰਜੂਲ ਜਿਹੜੇ ਜੇ. ਸੀ. ਬੀ ਮਸ਼ੀਨ ਦੀ ਮੱਦਦ ਨਾਲ ਜ਼ਮੀਨ ਵਿੱਚ ਡੂੰਘੇ ਖੱਡੇ ਮਾਰ ਕੇ ਬਿਨ੍ਹਾ ਕਿਸੇ ਸਰਕਾਰੀ ਮੰਨਜੂਰੀ ਮਿੱਟੀ ਦੀ ਖੁਦਾਈ ਕਰਕੇ ਟਿੱਪਰਾਂ ਵਿੱਚ ਭਰ ਕੇ ਮਾਇਨਿੰਗ ਐਕਟ ਦੀ ਉਲੰਘਣਾ ਕਰ ਰਹੇ ਹਨ ।ਇਸ ਤੇ ਕਾਰਵਾਈ ਕਰਦਿਆਂ ਕੂੰਮ ਕਲਾਂ ਪੁਲਸ ਨੇ 379 ਆਈ. ਪੀ. ਸੀ ਐਕਟ 21 ਮਾਇਨਿੰਗ ਐਕਟ ਦੇ ਤਹਿਤ ਥਾਣੇਦਾਰ ਰਘਵੀਰ ਸਿੰਘ ਨੇ   ਪਰਚਾ ਦਰਜ਼ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ । MP

 

 

Follow me on Twitter

Contact Us